ਦੁਰਲੱਭ ਧਾਤਾਂ ''ਤੇ ਚੀਨ ਦਾ ਦਬਦਬਾ ਹੋ ਰਿਹਾ ਘੱਟ ! ਦੁਨੀਆ ਭਰ ''ਚ ਮਿਲ ਰਹੇ ਨਵੇਂ ਭੰਡਾਰ

Tuesday, Aug 04, 2026 - 12:46 PM (IST)

ਦੁਰਲੱਭ ਧਾਤਾਂ ''ਤੇ ਚੀਨ ਦਾ ਦਬਦਬਾ ਹੋ ਰਿਹਾ ਘੱਟ ! ਦੁਨੀਆ ਭਰ ''ਚ ਮਿਲ ਰਹੇ ਨਵੇਂ ਭੰਡਾਰ

ਇੰਟਰਨੈਸ਼ਨਲ ਡੈਸਕ : ਚੀਨ ਵੱਲੋਂ ਹਾਈ-ਟੈਕ ਉਦਯੋਗ ਲਈ ਅਹਿਮ ਮੰਨੀਆਂ ਜਾਣ ਵਾਲੀਆਂ ਦੁਰਲੱਭ ਧਾਤਾਂ 'ਤੇ ਆਪਣੀ ਪਕੜ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਇਸ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ। ਸਰੋਤਾਂ ਅਨੁਸਾਰ ਜਿੰਨੀ ਵਾਰ ਚੀਨ ਇਨ੍ਹਾਂ ਧਾਤਾਂ ਦੀ ਸਪਲਾਈ 'ਤੇ ਸ਼ਿਕੰਜਾ ਕੱਸਦਾ ਹੈ, ਬਾਕੀ ਦੁਨੀਆ ਇਨ੍ਹਾਂ ਦੇ ਨਵੇਂ ਸਰੋਤ ਲੱਭਣ ਵਿੱਚ ਉਨੀ ਹੀ ਤੇਜ਼ ਹੋ ਜਾਂਦੀ ਹੈ। ਅੱਜ-ਕੱਲ੍ਹ ਲੈਪਟਾਪ, ਮੋਬਾਈਲ ਫੋਨ ਅਤੇ ਈਅਰਬਡਸ ਵਰਗੇ ਉਪਕਰਣਾਂ ਲਈ ਬਹੁਤ ਜ਼ਰੂਰੀ ਹਨ। ਚੀਨ ਨੇ ਪਿਛਲੇ ਸਮੇਂ ਵਿੱਚ ਅਮਰੀਕਾ ਅਤੇ ਜਾਪਾਨ ਨਾਲ ਹੋਏ ਡਿਪਲੋਮੈਟਿਕ ਝਗੜਿਆਂ ਦੌਰਾਨ ਇਨ੍ਹਾਂ ਦੀ ਬਰਾਮਦ 'ਤੇ ਰੋਕ ਲਗਾ ਕੇ ਇਸ ਨੂੰ ਇੱਕ ਹਥਿਆਰ ਵਜੋਂ ਵਰਤਿਆ ਸੀ। ਹਾਲਾਂਕਿ, ਇਸ ਰਣਨੀਤੀ ਨੇ ਹੁਣ ਉਲਟਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਦੁਨੀਆ ਭਰ ਵਿੱਚ ਇਸ ਦਾ ਬਦਲ ਲੱਭਿਆ ਜਾ ਰਿਹਾ ਹੈ।

ਕਿਸੇ ਸਮੇਂ ਦੁਨੀਆ ਦੀਆਂ ਲਗਭਗ ਸਾਰੀਆਂ ਦੁਰਲੱਭ ਧਾਤਾਂ ਚੀਨ ਵਿੱਚ ਹੀ ਕੱਢੀਆਂ ਤੇ ਸਾਫ਼ ਕੀਤੀਆਂ ਜਾਂਦੀਆਂ ਸਨ ਪਰ ਹੁਣ ਸਥਿਤੀ ਬਦਲ ਗਈ ਹੈ ਤੇ ਕੁੱਲ ਉਤਪਾਦਨ ਦਾ ਲਗਭਗ ਇੱਕ ਤਿਹਾਈ ਹਿੱਸਾ ਦੂਜੇ ਦੇਸ਼ਾਂ ਵਿੱਚ ਹੋ ਰਿਹਾ ਹੈ। ਹੁਣ ਚੀਨ ਦਾ ਧਿਆਨ ਸਿਰਫ਼ ਸਭ ਤੋਂ ਦੁਰਲੱਭ ਧਾਤਾਂ ਜਿਵੇਂ ਕਿ ਸਮੇਰੀਅਮ, ਡਿਸਪ੍ਰੋਸੀਅਮ ਅਤੇ ਟਰਬੀਅਮ 'ਤੇ ਕੇਂਦਰਿਤ ਰਹਿ ਗਿਆ ਹੈ, ਜੋ ਇਲੈਕਟ੍ਰਿਕ ਵਾਹਨਾਂ, ਵਿੰਡ ਟਰਬਾਈਨਾਂ ਅਤੇ ਮਿਜ਼ਾਈਲਾਂ ਵਿੱਚ ਵਰਤੀਆਂ ਜਾਂਦੀਆਂ ਹਨ।
ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਖਾਸ ਧਾਤਾਂ ਸਿਰਫ ਦੱਖਣੀ ਚੀਨ ਵਿੱਚ ਹੀ ਮਿਲਦੀਆਂ ਹਨ, ਪਰ ਹੁਣ ਵਿਗਿਆਨੀਆਂ ਅਤੇ ਭੂ-ਵਿਗਿਆਨੀਆਂ ਨੇ ਮਿਆਂਮਾਰ, ਬ੍ਰਾਜ਼ੀਲ, ਮੈਡਾਗਾਸਕਰ, ਅਫਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਇਨ੍ਹਾਂ ਦੇ ਭੰਡਾਰ ਲੱਭ ਲਏ ਹਨ। ਬ੍ਰਾਜ਼ੀਲ ਵਿੱਚ ਇੱਕ ਵੱਡੀ ਖਾਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਨੂੰ ਹੁਣ ਇੱਕ ਅਮਰੀਕੀ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ।

 ਚੀਨ ਤੋਂ ਬਾਹਰ ਕਈ ਕੰਪਨੀਆਂ, ਜਿਵੇਂ ਕਿ 'ਲਾਇਨਾਸ ਰੇਅਰ ਅਰਥਸ'  ਅਤੇ 'ਯੂਐਸਏ ਰੇਅਰ ਅਰਥ', ਹੁਣ ਆਪਣੀ ਸੁਤੰਤਰ ਸਪਲਾਈ ਚੇਨ ਬਣਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਦਾ ਮੁੱਖ ਉਦੇਸ਼ ਚੀਨ 'ਤੇ ਨਿਰਭਰਤਾ ਨੂੰ ਖਤਮ ਕਰਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਵੱਲੋਂ ਖਣਿਜਾਂ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਨੇ ਅਣਜਾਣੇ ਵਿੱਚ ਇੱਕ ਅਜਿਹੀ ਵਿਸ਼ਵਵਿਆਪੀ ਇੰਡਸਟਰੀ ਖੜ੍ਹੀ ਕਰ ਦਿੱਤੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਧਾਤਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮਾਤਰਾ ਵਿੱਚ ਉਪਲਬਧ ਕਰਵਾਏਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Shubam Kumar

Content Editor

Related News