ਚੀਨ ਨੇ ਸੜਕ 'ਤੇ ਚੱਲਣ ਵਾਲੀ ਪਹਿਲੀ ਵਰਚੁਅਲ ਰੇਲ ਕੀਤੀ ਲਾਂਚ

Monday, Dec 16, 2019 - 06:03 PM (IST)

ਚੀਨ ਨੇ ਸੜਕ 'ਤੇ ਚੱਲਣ ਵਾਲੀ ਪਹਿਲੀ ਵਰਚੁਅਲ ਰੇਲ ਕੀਤੀ ਲਾਂਚ

ਬੀਜਿੰਗ (ਬਿਊਰੋ): ਤਕਨਾਲੋਜੀ ਦੀ ਵਰਤੋਂ ਨਾਲ ਚੀਨ ਵੱਲੋਂ ਬਣਾਈਆਂ ਚੀਜ਼ਾਂ ਨੇ ਹਰ ਕਿਸੇ ਨੂੰ ਹੈਰਾਨ ਕੀਤਾ ਹੈ। ਹੁਣ ਚੀਨ ਵਿਚ ਆਭਾਸੀ ਪਟਰੀਆਂ ਵਾਲੀ ਮਤਲਬ ਵਰਚੁਅਲ ਟ੍ਰੈਕਸ 'ਤੇ ਚੱਲਣ ਵਾਲੀ ਇਕ ਭਵਿੱਖ ਦੀ ਟਰੇਨ ਸ਼ੁਰੂ ਹੋ ਗਈ ਹੈ। ਸਿਚੁਆਨ ਸੂਬੇ ਵਿਚ ਆਪਣੀ ਤਰ੍ਹਾਂ ਦੀ ਦੁਨੀਆ ਦੀ ਪਹਿਲੀ ਇਸ ਟਰੇਨ ਲਈ ਪਟਰੀਆਂ ਨਹੀਂ ਵਿਛਾਈਆਂ ਗਈਆਂ ਹਨ। ਅਸਲ ਵਿਚ ਇਹ ਲੋਕੋਮੇਟਿਵ ਰਵਾਇਤੀ ਪਟਰੀਆਂ ਦੀ ਬਜਾਏ ਸੈਂਸਰ ਦੇ ਇਕ ਨੈੱਟਵਰਕ ਦੀ ਵਰਤੋਂ ਕਰਦੀ ਹੈ। ਇਸ ਟਰੇਨ ਦੀ ਖਬਰ ਦੋ ਸਾਲ ਪਹਿਲਾਂ ਸਾਹਮਣੇ ਆਈ ਸੀ ਪਰ ਪਹਿਲੀ ਵਾਰ ਇਸ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। 'ART T1' ਨਾਮ ਦੀ ਇਹ ਟਰੇਨ ਭੌਤਿਕ ਪਟਰੀਆਂ ਦੀ ਬਜਾਏ ਸੜਕ 'ਤੇ ਚੱਲਦੀ ਹੈ ਅਤੇ ਆਪਣਾ ਰਸਤਾ ਤੈਅ ਕਰਦੀ ਹੈ।

PunjabKesari

ਵਰਚੁਅਲ ਰੇਲਵੇ ਸ਼ਹਿਰ ਯਿਬਿਨ ਦੇ ਵਿਚੋਂ ਹੋ ਕੇ 17.7 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੈ। ਇਸ ਨੂੰ ਬਣਾਉਣ ਵਿਚ ਕਰੀਬ 12 ਕਰੋੜ ਪੌਂਡ ਦਾ ਖਰਚ ਆਇਆ ਹੈ। ਟਰੇਨ ਦੇ ਕੰਟਰੋਲ ਦੇ ਪਿੱਛੇ ਇਕ ਡਰਾਈਵਰ ਬੈਠਾ ਰਹਿੰਦਾ ਹੈ ਪਰ ਉਹ ਇਸ ਟਰੇਨ ਨੂੰ ਚਲਾਉਂਦਾ ਨਹੀਂ ਹੈ। ਟਰੇਨ ਦੀ ਪ੍ਰਣਾਲੀ ਵਿਚ ਕੋਈ ਖਰਾਬੀ ਆਉਣ ਜਾਂ ਐਮਰਜੈਂਸੀ ਦੇ ਮਾਮਲੇ ਵਿਚ ਸਾਵਧਾਨ ਰਹਿਣ ਲਈ ਉਹ ਟਰੇਨ ਵਿਚ ਬੈਠਾ ਰਹਿੰਦਾ ਹੈ। ਜੇਕਰ ਟਰੇਨ ਨਿਰਧਾਰਤ ਪੀਲੀਆਂ ਲਾਈਨਾਂ ਦੇ ਬਾਹਰ ਖੜ੍ਹੀ ਹੋ ਜਾਂਦੀ ਹੈ ਜਾਂ ਕੋਈ ਰੁਕਾਵਟ ਆਉਂਦੀ ਹੈ ਤਾਂ ਇਹ ਟਰੇਨ ਆਟੋਮੈਟਿਕ ਤਰੀਕੇ ਨਾਲ ਮੈਨੁਅਲ ਮੋਡ ਵਿਚ ਆ ਜਾਂਦੀ ਹੈ। 

PunjabKesari

LIDAR ਅਤੇ GPS ਦੀ ਮਦਦ ਨਾਲ ਇਹ ਟਰੇਨ ਸੜਕਾਂ 'ਤੇ ਚੱਲਦੀ ਹੈ। ਇਸ ਨੂੰ ਦੁਨੀਆ ਭਰ ਵਿਚ ਵਿਕਸਿਤ ਹੋਣ ਵਾਲੀ ਆਟੋਨਾਮਸ ਕਾਰ ਦੀ ਤਰ੍ਹਾਂ ਸਮਝਿਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ 10,000 ਯਾਤਰੀ ਰੋਜ਼ਾਨਾ ਇਸ ਨਵੀਂ ਟਰੇਨ ਦੀ ਵਰਤੋਂ ਕਰਨਗੇ। ਨੇੜਲੇ ਹਾਈ ਸਪੀਡ ਰੇਲ ਨੈੱਟਵਰਕ ਨਾਲ ਜੁੜਨ ਦੇ ਬਾਅਦ ਯਾਤਰੀਆਂ ਦੀ ਗਿਣਤੀ 25 ਹਜ਼ਾਰ ਤੱਕ ਪਹੁੰਚ ਜਾਵੇਗੀ। ਏ.ਆਰ.ਟੀ. ਟੀ 1 ਲਾਈਨ ਟਰੇਨ 70 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ  ਸਕਦੀ ਹੈ।ਇਕ ਵਾਰ ਵਿਚ ਇਹ 300 ਯਾਤਰੀਆਂ ਨੂੰ ਲਿਜਾ ਸਕਦੀ ਹੈ। ਇਸ ਰੇਲ ਸਿਸਟਮ ਨੂੰ ਆਟੋਨਾਮਸ ਰੈਪਿਡ ਟ੍ਰਾਂਜ਼ਿਟ ਜਾਂ ਏ.ਆਰ.ਟੀ. (ART) ਕਿਹਾ ਜਾਂਦਾ ਹੈ।

ਇਸ ਨੂੰ ਚੀਨ ਦੇ ਸੀ.ਆਰ.ਆਰ.ਸੀ. ਕਾਰਪੋਰੇਸ਼ਨ ਲਿਮੀਟਿਡ ਨੇ ਵਿਕਸਿਤ ਕੀਤਾ ਹੈ ਜੋ ਦੁਨੀਆ ਦਾ ਸਭ ਤੋਂ ਵੱਡਾ ਟਰੇਨ ਉਤਪਾਦਕ ਹੈ।ਇਸ ਦਾ ਉਦੇਸ਼ ਚੀਨ ਦੇ ਹੋਰ ਹਿੱਸਿਆਂ ਵਿਚ ਲੋਕਪ੍ਰਿਅ ਹੋਣ ਤੋਂ ਪਹਿਲਾਂ ਲੱਗਭਗ 40 ਲੱਖ ਦੀ ਆਬਾਦੀ ਵਾਲੇ ਝੁਝੋਉ ਦੀ ਜਨਤਕ ਆਵਾਜਾਈ ਨੂੰ ਗਤੀ ਦੇਣਾ ਹੈ। ਇਹ ਰੇਲਵੇ 3.75 ਮੀਟਰ ਚੌੜੀ ਹੈ ਅਤੇ ਸੜਕ 'ਤੇ ਬਣਾਈ ਗਈ ਬਿੰਦੀਦਾਰ ਰੇਖਾਵਾਂ 'ਤੇ ਚੱਲਦੀ ਹੈ। ਟਰੇਨ ਦੇ ਮੁੱਖ ਇੰਜੀਨੀਅਰ ਫੇਂਗ ਜਿਆਨਗੁਆ ਦੇ ਮੁਤਾਬਕ ਟ੍ਰਾਮ ਜਾਂ ਮੈਟਰੋ ਪ੍ਰਣਾਲੀ ਦੇ ਨਿਰਮਾਣ ਦੀ ਤੁਲਨਾ ਵਿਚ ਆਭਾਸੀ ਰੇਲਵੇ ਪ੍ਰਣਾਲੀ ਬਹੁਤ ਸਸਤੀ ਹੈ। ਫੇਂਗ ਨੇ ਕਿਹਾ ਕਿ ਟ੍ਰਾਮਵੇਅ ਲਈ ਇਕ ਕਿਲੋਮੀਟਰ ਦਾ ਟਰੈਕ ਤਿਆਰ ਕਰਨ ਵਿਚ 17 ਤੋਂ 23 ਮਿਲੀਅਨ ਪੌਂਡ ਦਾ ਖਰਚ ਆਵੇਗਾ ਪਰ ਇੰਨੀ ਹੀ ਦੂਰੀ ਲਈ ਉੱਚ ਤਕਨੀਕ ਵਾਲੀ ਆਭਾਸੀ ਲਾਈਨ ਨੂੰ ਤਿਆਰ ਕਰਨ ਵਿਚ ਲਾਗਤ ਘੱਟ ਕੇ 50 ਤੋਂ 100 ਮਿਲੀਅਨ ਹੋ ਜਾਵੇਗੀ।


author

Vandana

Content Editor

Related News