ਚੀਨ ਨੇ ਸ਼ਿਨਜਿਆਂਗ ''ਚ ਧਾਰਮਿਕ ਸਥਲਾਂ ''ਤੇ ਉਇਗਰ ਮੁਸਲਮਾਨਾਂ ਦਾ ਸਫਾਇਆ ਕਰਨ ਦਾ ਲਾਇਆ ਦੋਸ਼

9/27/2020 4:37:02 PM

ਵਾਸ਼ਿੰਗਟਨ (ਬਿਊਰੋ): ਦੀ ਨਿਊਯਾਰਕ ਟਾਈਮਜ਼ ਦੇ ਮੁਤਾਬਕ, ਉਇਗਰ ਨਸਲੀ ਭਾਈਚਾਰੇ ਦਾ ਸਫਾਇਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ, ਹਾਲ ਦੀ ਦੇ ਸਾਲਾਂ ਵਿਚ ਚੀਨ ਨੇ ਸ਼ਿਨਜਿਆਂਗ ਵਿਚ ਕਈ ਪ੍ਰਮੁੱਖ ਮੰਦਰਾਂ, ਮਸਜਿਦਾਂ ਅਤੇ ਹੋਰ ਪਵਿੱਤਰ ਸਥਲਾਂ ਨੂੰ ਬੰਦ ਕਰ ਦਿੱਤਾ ਅਤੇ ਢਹਿ-ਢੇਰੀ ਕਰ ਦਿੱਤਾ ਹੈ, ਜੋਕਿ ਇਸ ਖੇਤਰ ਵਿਚ ਮੁਸਲਮਾਨਾਂ ਦੀ ਸੰਸਕ੍ਰਿਤੀ ਅਤੇ ਇਸਲਾਮੀ ਮਾਨਤਾਵਾਂ ਨੂੰ ਲੰਬੇਂ ਸਮੇਂ ਤੋਂ ਸੁਰੱਖਿਅਤ ਕੀਤੇ ਹੋਏ ਹਨ। 

ਆਸਟ੍ਰੇਲੀਅਨ ਸਟ੍ਰੇਟੇਜਿਕ ਪਾਲਿਸੀ ਇੰਸਟੀਚਿਊਟ (ASPI) ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਦੀ ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਸ਼ਿਨਜਿਆਂਗ ਵਿਚ ਲੱਗਭਗ 8,500 ਮਸਜਿਦਾਂ, 2017 ਤੋਂ ਪੂਰੀ ਤਰ੍ਹਾਂ ਢਹਿ ਢੇਰੀ ਕਰ ਦਿੱਤੀਆਂ ਗਈਆਂ ਹਨ। ਸਰਕਾਰ ਦਾ ਕਹਿਣਾ ਹੈਕਿ ਇਸ ਖੇਤਰ ਵਿਚ ਮਸਜਿਦਾਂ ਦੀ ਇਕ ਤਿਹਾਈ ਤੋਂ ਵੱਧ ਗਿਣਤੀ ਹੈ।ਵਿਸ਼ਲੇਸ਼ਣ ਦੀ ਅਗਵਾਈ ਕਰਨ ਵਾਲੀ ਸੰਸਥਾ ਦੇ ਸ਼ੋਧ ਕਰਤਾ ਨਾਥਨ ਰੂਸਰ ਨੇ ਕਿਹਾ,''ਇਹ ਜੋ ਦਿਖਾਉਂਦਾ ਹੈ ਉਹ ਵਿਨਾਸ਼ ਅਤੇ ਪਤਨ ਦੀ ਇਕ ਮੁਹਿੰਮ ਹੈ ਜੋ ਸੱਭਿਆਚਾਰਕ ਕ੍ਰਾਂਤੀ ਦੇ ਬਾਅਦ ਤੋਂ ਬੇਮਿਸਾਲ ਹੈ।'' 

ਮਾਓਤਸੇ ਤੁੰਗ ਦੇ ਤਹਿਤ 1966 ਤੋਂ ਕਈ ਮਸਜਿਦਾਂ ਹੋਰ ਧਾਰਮਿਕ ਸਥਲ ਨਸ਼ਟ ਕਰ ਦਿੱਤੇ ਗਏ ਸਨ। ASPI ਦੀ ਰਿਪੋਰਟ ਸ਼ਿਨਜਿਆਂਗ ਵਿਚ 533 ਜਾਣੀਆਂ ਜਾਂਦੀਆਂ ਮਸਜਿਦ ਸਥਲਾਂ ਦੇ ਬੇਤਰਤੀਬੇ ਨਮੂਨੇ ਅਤੇ ਹਰੇਕ ਸਾਈਟ ਦੀਆਂ ਸੈਟੇਲਾਈਟ ਤਸਵੀਰਾਂ 'ਤੇ ਆਧਾਰਿਤ ਹਨ, ਜੋ ਤਬਦੀਲੀਆਂ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਸਮੇਂ 'ਤੇ ਲਈਆਂ ਗਈਆਂ ਸਨ। ਇਸ ਵਿਚ ਬੀਜਿੰਗ ਸਰਕਾਰ ਨੇ ਸ਼ਿਨਜਿਆਂਗ ਵਿਚ ਧਾਰਮਿਕ ਸਥਲਾਂ ਦੇ ਵਿਆਪਕ ਵਿਨਾਸ਼ 'ਤੇ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਇਸ ਨੂੰ 'ਪੂਰੀ ਤਰ੍ਹਾਂ ਬਕਵਾਸ' ਕਰਾਰ ਦਿੱਤਾ ਹੈ। ਚੀਨ ਦੇ ਮੁਤਾਬਕ, ASPI ਦੀ ਰਿਪੋਰਟ ਪੱਖਪਾਤੀ ਹੈ ਕਿਉਂਕਿ ਸੰਸਥਾਵਾਂ ਨੂੰ ਅਮਰੀਕੀ ਸਰਕਾਰ ਵੱਲੋਂ ਵਿਤਪੋਸ਼ਿਤ ਕੀਤਾ ਜਾ ਰਿਹਾ ਹੈ। 

ਲੰਡਨ ਯੂਨੀਵਰਸਿਟੀ ਵਿਚ ਉਇਗਰ ਸੰਗੀਤ ਅਤੇ ਸੰਸਕ੍ਰਿਤੀ ਦੇ ਮਾਹਰ ਰਾਚੇਲ ਹੈਰਿਸ ਨੇ ਰਿਪੋਰਟ ਵਿਚ ਕਿਹਾ,''ਅਸੀਂ ਇੱਥੇ ਜੋ ਕੁਝ ਵੀ  ਦੇਖ ਰਹੇ ਹਾਂ ਉਹ ਉਇਗਰ ਲੋਕਾਂ ਦੀ ਵਿਰਾਸਤ ਅਤੇ ਇਸ ਜ਼ਮੀਨ ਦੀ ਵਿਰਾਸਤ ਦਾ ਹਰ ਤਰ੍ਹਾਂ ਨਾਲ ਵਿਨਾਸ਼ ਹੈ।'' ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ ਚੀਨ ਨੇ 1997 ਵਿਚ ਓਰਦਮ ਵਿਚ ਤਿਉਹਾਰਾਂ ਅਤੇ ਤੀਰਥ ਯਾਤਰਾਵਾਂ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਹੋਰ ਮੰਦਰਾਂ ਨੂੰ ਅਗਲੇ ਸਾਲਾਂ ਵਿਚ ਬੰਦ ਕਰ ਦਿੱਤਾ ਗਿਆ। 2018 ਤੱਕ ਓਰਦਮ ਮੰਦਰ ਨੂੰ ਸਮਤਲ ਕੀਤਾ ਗਿਆ। ਇਸ ਤਰ੍ਹਾਂ ਸ਼ਿਨਜਿਆਂਗ ਵਿਚ ਸਭ ਤੋਂ ਮਹੱਤਵਪੂਰਨ ਧਾਰਮਿਕ ਸਥਲਾਂ ਵਿਚੋਂ ਇਕ ਨੂੰ ਮਿਟਾ ਦਿੱਤਾ ਗਿਆ। 

ਨਿਊਯਾਰਕ ਟਾਈਮਜ਼ ਨੇ ਅੱਗੇ ਦੱਸਿਆ ਕਿ ਦੱਖਣੀ ਸ਼ਿਨਜਿਆਂਗ ਦੇ ਹੋਟਨ ਸ਼ਹਿਰ ਵਿਚ ਇਕ ਪਾਰਕ ਬਣਾਇਆ ਗਿਆ ਹੈ ਜਿੱਥੇ ਸੈਟੇਲਾਈਟ ਤਸਵੀਰਾਂ ਦੇ ਮੁਤਾਬਕ, 2017 ਤੱਕ ਇਕ ਮਸਜਿਦ ਹੋਇਆ ਕਰਦੀ ਸੀ। ਜਿੱਥੇ ਸ਼ਿਨਜਿਆਂਗ ਵਿਚ ਕੁਝ ਧਾਰਮਿਕ ਸਥਲਾਂ ਨੂੰ ਤੋੜ ਦਿੱਤਾ ਗਿਆ ਹੈ ਉੱਥੇ ਕੁਝ ਨੂੰ ਅਧਿਕਾਰਤ ਟੂਰਿਸਟ ਆਕਰਸ਼ਣਾਂ ਵਿਚ ਬਦਲ ਦਿੱਤਾ ਗਿਆ ਹੈ। ਪਿਛਲੇ ਮਹੀਨੇ ਰੇਡੀਓ ਫ੍ਰੀ ਏਸ਼ੀਆ ਨੇ ਸ਼ਿਨਜਿਆਂਗ ਸੂਬੇ ਦੇ ਅਤੁਸ਼ ਵਿਚ ਇਕ ਨਸ਼ਟ ਕੀਤੀ ਮਸਜਿਦ ਦੀ ਸਾਈਟ 'ਤੇ ਇਕ ਜਨਤਕ ਵਾਸ਼ਰੂਮ ਦਾ ਨਿਰਮਾਣ ਕੀਤਾ ਸੀ।


Vandana

Content Editor Vandana