ਚੀਨ ''ਚ ''ਨੌਲ'' ਤੂਫ਼ਾਨ ਦਾ ਕਹਿਰ ! 10 ਲੋਕਾਂ ਦੀ ਹੋਈ ਮੌਤ
Monday, Jul 27, 2026 - 04:19 PM (IST)
ਇੰਟਰਨੈਸ਼ਨਲ ਡੈਸਕ- ਚੀਨ ਦੇ ਗੁਆਂਗਦੋਂਗ ਸੂਬੇ ਵਿਚ ਐਤਵਾਰ ਨੂੰ ‘ਨੌਲ’ ਤੂਫ਼ਾਨ ਦੀ ਦਸਤਕ ਦੇ ਵਿਚਾਲੇ ਭਾਰੀ ਮੀਂਹ ਕਾਰਨ ਅਚਾਨਕ ਆਏ ਹੜ੍ਹ ਨਾਲ 10 ਲੋਕਾਂ ਦੀ ਮੌਤ ਹੋ ਗਈ। ਇਸ ਸਾਲ ਚੀਨ ਨਾਲ ਟਕਰਾਉਣ ਵਾਲਾ 12ਵਾਂ ਅਤੇ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ‘ਨੌਲ’ ਬੀਤੀ ਰਾਤ 3:50 ਵਜੇ ਗੁਆਂਗਦੋਂਗ ਦੇ ਹੁਈਝੋਊ ਸ਼ਹਿਰ ਦੇ ਤੱਟ ਨਾਲ ਟਕਰਾਇਆ। ਇਸ ਕਾਰਨ ਇਲਾਕੇ ਦੇ ਵੱਡੇ ਹਿੱਸੇ ’ਚ ਤੇਜ਼ ਹਵਾਵਾਂ ਚੱਲੀਆਂ ਅਤੇ ਭਾਰੀ ਮੀਂਹ ਪਿਆ। ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੂਆ’ ਅਨੁਸਾਰ, ਗਾਂਸੂ ਦੇ ਇਕ ਸੈਰ-ਸਪਾਟਾ ਖੇਤਰ ਵਿਚ ਭਾਰੀ ਮੀਂਹ ਕਾਰਨ ਅਚਾਨਕ ਹੜ੍ਹ ਆਉਣ ਨਾਲ 10 ਲੋਕਾਂ ਦੀ ਮੌਤ ਹੋ ਗਈ।
‘ਨੌਲ’ ਤੂਫ਼ਾਨ ਦੇ ਗੁਆਂਗਦੋਂਗ ਪਹੁੰਚਣ ਤੋਂ ਬਾਅਦ ਐਤਵਾਰ ਨੂੰ ਪੂਰੇ ਸੂਬੇ ਵਿਚ ਹਾਈ-ਸਪੀਡ ਰੇਲ ਸੇਵਾਵਾਂ ਅਤੇ ਕਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ। ਦੱਖਣੀ ਚੀਨ ਦੇ ਵੱਡੇ ਹਿੱਸੇ ਵਿਚ ਭਾਰੀ ਮੀਂਹ ਪਿਆ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਸ਼ਾਮ ਇਸ ਸਾਲ ਪਹਿਲੀ ਵਾਰ ਕਿਸੇ ਤੂਫ਼ਾਨ ਲਈ ਰੈੱਡ ਅਲਰਟ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ- 'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ ਮਾਮਲਾ
ਐਤਵਾਰ ਨੂੰ ਤੂਫ਼ਾਨ ਦੇ ਕਮਜ਼ੋਰ ਹੋਣ ’ਤੇ ਇਸ ਨੂੰ ਪਹਿਲਾਂ ‘ਓਰੇਂਜ’ ਅਤੇ ਫਿਰ ‘ਯੈਲੋ’ ਅਲਰਟ ਵਿਚ ਬਦਲ ਦਿੱਤਾ ਗਿਆ। ਹਾਂਗਕਾਂਗ ਆਧਾਰਿਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਅਨੁਸਾਰ, ਤੂਫ਼ਾਨ ਦੌਰਾਨ ਹਵਾ ਦੀ ਰਫ਼ਤਾਰ 162 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ, ਜੋ ਲੱਗਭਗ 2 ਹਫ਼ਤੇ ਪਹਿਲਾਂ ਪੂਰਬੀ ਅਤੇ ਉੱਤਰ-ਪੂਰਬੀ ਚੀਨ ਨਾਲ ਟਕਰਾਏ ‘ਬਾਵੀ’ ਤੂਫ਼ਾਨ ਤੋਂ ਥੋੜ੍ਹੀ ਵੱਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
