ਰੋਬੋਟ ਬਣਾਉਣ ''ਚ ਅੱਗੇ, ਪਰ ਮੁਨਾਫ਼ਾ ਕਮਾਉਣ ''ਚ ਪਿੱਛੇ ਰਹਿ ਸਕਦੈ ਚੀਨ

Monday, Aug 24, 2026 - 05:19 PM (IST)

ਰੋਬੋਟ ਬਣਾਉਣ ''ਚ ਅੱਗੇ, ਪਰ ਮੁਨਾਫ਼ਾ ਕਮਾਉਣ ''ਚ ਪਿੱਛੇ ਰਹਿ ਸਕਦੈ ਚੀਨ

ਇੰਟਰਨੈਸ਼ਨਲ ਡੈਸਕ - ਚੀਨ ਦੇ ਹਿਊਮਨਾਈਡ ਰੋਬੋਟ ਆਪਣੇ ਵਿਰੋਧੀਆਂ ਨੂੰ ਤੇਜ਼ੀ ਨਾਲ ਪਛਾੜ ਰਹੇ ਹਨ। ਹਾਲ ਹੀ ਵਿੱਚ 17 ਅਗਸਤ ਨੂੰ ਸੁਪਰਮੈਨ ਨਾਂ ਦੇ ਇੱਕ ਰੋਬੋਟ ਨੇ 12.66 ਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਦੌੜ ਕੇ ਉਸੈਨ ਬੋਲਟ ਦੇ ਰਿਕਾਰਡ ਨੂੰ ਤੋੜ ਦਿੱਤਾ, ਹਾਲਾਂਕਿ ਬਾਅਦ ਵਿੱਚ ਕੰਧ ਨਾਲ ਟਕਰਾ ਗਿਆ। ਇਸ ਜਿੱਤ ਨੇ ਸੁਪਰਮੈਨ ਦੀ ਨਿਰਮਾਤਾ ਕੰਪਨੀ 'ਯੂਨੀਟ੍ਰੀ' ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਹੈ। ਇਸ ਰਿਕਾਰਡ ਦੇ 2 ਦਿਨ ਬਾਅਦ ਕੰਪਨੀ ਦੇ ਸ਼ੇਅਰਾਂ ਵਿੱਚ 460 ਫੀਸਦੀ ਦਾ ਭਾਰੀ ਉਛਾਲ ਵੇਖਣ ਨੂੰ ਮਿਲਿਆ।

ਆਉਣ ਵਾਲੇ ਦਿਨਾਂ ਵਿੱਚ ਬੀਜਿੰਗ ਵਿੱਚ ਹੋਣ ਵਾਲੇ ਹਿਊਮਨੋਇਡ ਰੋਬੋਟ ਗੇਮਜ਼ ਦੌਰਾਨ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਸਕਦੇ ਹਨ। ਪ੍ਰਬੰਧਕਾਂ ਅਨੁਸਾਰ, ਮੁਕਾਬਲੇ ਵਿੱਚ 2 ਹਜ਼ਾਰ ਤੋਂ ਵੱਧ ਹਿਊਮਨਾਈਡ ਰੋਬੋਟ ਹਿੱਸਾ ਲੈ ਰਹੇ ਹਨ ਪਰ ਸੁਪਰਮੈਨ ਰੋਬੋਟ ਦੇ ਦੌੜਨ ਦੌਰਾਨ ਕੰਧ ਨਾਲ ਟਕਰਾਉਣ ਦੀ ਘਟਨਾ ਦਰਸਾਉਂਦੀ ਹੈ ਕਿ ਇਸ ਤਕਨੀਕ ਨੂੰ ਅਜੇ ਲੰਬਾ ਸਫਰ ਤੈਅ ਕਰਨਾ ਬਾਕੀ ਹੈ। ਚੀਨੀ ਕੰਪਨੀਆਂ ਵੱਲੋਂ ਇਸ ਸਾਲ 50,000 ਹਿਊਮਨੌਇਡ ਰੋਬੋਟ ਵੇਚੇ ਜਾਣ ਦੀ ਉਮੀਦ ਹੈ, ਜੋ ਕਿ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਵੱਧ ਹੈ। ਹਾਲਾਂਕਿ ਚੀਨ ਨੇ ਰੋਬੋਟਾਂ ਦੇ ਹਾਰਡਵੇਅਰ ਉੱਤੇ ਤਾਂ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ, ਪਰ ਅਸਲ ਚੁਣੌਤੀ ਇਸ ਦੇ ਸੌਫਟਵੇਅਰ ਵਿੱਚ ਆ ਰਹੀ ਹੈ। ਰੋਬੋਟਾਂ ਨੂੰ ਮਨੁੱਖੀ ਸਰੀਰ ਵਾਂਗ ਸਾਰੇ ਕੰਮ ਸੁਚਾਰੂ ਢੰਗ ਨਾਲ ਕਰਨ ਦੇ ਯੋਗ ਬਣਾਉਣ ਲਈ ਬਹੁਤ ਵੱਡੀ ਮਾਤਰਾ ਵਿੱਚ ਡਾਟਾ ਇਕੱਠਾ ਕਰਨ ਦੀ ਲੋੜ ਹੈ। 

ਰੋਬੋਟਾਂ ਨੂੰ ਰੋਜ਼ਾਨਾ ਦੇ ਸਧਾਰਨ ਕੰਮ ਸਿਖਾਉਣ ਲਈ ਅਸਲ ਦੁਨੀਆ ਦੇ ਤਜ਼ਰਬਿਆਂ ਤੋਂ ਮਿਲੇ ਸਹੀ ਡਾਟਾ ਦੀ ਲੋੜ ਹੁੰਦੀ ਹੈ। ਹਾਲਾਂਕਿ ਚੀਨ ਡਾਟਾ ਇਕੱਠਾ ਕਰਨ ਵਿੱਚ ਅੱਗੇ ਰਹਿ ਸਕਦਾ ਹੈ, ਪਰ ਇਸ ਉਦਯੋਗ ਦਾ ਵਪਾਰਕ ਭਵਿੱਖ ਅਜੇ ਵੀ ਅਸਪਸ਼ਟ ਹੈ। ਮੋਰਗਨ ਸਟੈਨਲੀ ਮੁਤਾਬਕ, ਸਾਲ 2030 ਤੱਕ ਚੀਨ ਹਰ ਸਾਲ ਲਗਭਗ 4,50,000 ਰੋਬੋਟ ਬਣਾਉਣ ਦੇ ਯੋਗ ਹੋ ਜਾਵੇਗਾ, ਪਰ ਇਸ ਦਹਾਕੇ ਦੇ ਅੰਤ ਤੱਕ ਰੋਬੋਟਾਂ ਦੀ ਵਪਾਰਕ ਮਾਰਕੀਟ ਤੋਂ ਮੁਨਾਫ਼ਾ ਕਮਾਉਣਾ ਬਹੁਤ ਮੁਸ਼ਕਲ ਜਾਪਦਾ ਹੈ। ਕਈ ਰੋਬੋਟ ਅਜੇ ਵੀ ਘੱਟ ਸਮਝਦਾਰ ਰਹਿਣਗੇ ਅਤੇ ਕੰਧਾਂ ਨਾਲ ਟਕਰਾਉਂਦੇ ਰਹਿਣਗੇ।


 


author

cherry

Content Editor

Related News