ਚੀਨ ਨੇ ਹਿਰਾਸਤ ''ਚ ਲਿਆ ਪ੍ਰਮਾਣੂ ਟੈਸਟਿੰਗ ਦਾ ਅਧਿਐਨ ਕਰਨ ਗਿਆ ਅਮਰੀਕੀ ਵਿਗਿਆਨੀ ! ਲਾਏ ਗੰਭੀਰ ਦੋਸ਼

Tuesday, Jul 14, 2026 - 01:53 PM (IST)

ਚੀਨ ਨੇ ਹਿਰਾਸਤ ''ਚ ਲਿਆ ਪ੍ਰਮਾਣੂ ਟੈਸਟਿੰਗ ਦਾ ਅਧਿਐਨ ਕਰਨ ਗਿਆ ਅਮਰੀਕੀ ਵਿਗਿਆਨੀ ! ਲਾਏ ਗੰਭੀਰ ਦੋਸ਼

ਇੰਟਰਨੈਸ਼ਨਲ ਡੈਸਕ- ਚੀਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਸ ਨੇ ਇੱਕ ਪ੍ਰਮੁੱਖ ਅਮਰੀਕੀ ਭੂ-ਵਿਗਿਆਨੀ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਗਿਆਨੀ ਲੰਮੇ ਸਮੇਂ ਤੋਂ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣਾਂ ਦੇ ਅਸਰ ਅਤੇ ਭੂਚਾਲ ਸਬੰਧੀ ਗਤੀਵਿਧੀਆਂ ਦਾ ਅਨੈਲਿਸਿਸ ਕਰ ਰਿਹਾ ਸੀ।

ਹਿਰਾਸਤ 'ਚ ਲਏ ਗਏ ਅਮਰੀਕੀ ਨਾਗਰਿਕ ਨੇ ਚੀਨ-ਉੱਤਰੀ ਕੋਰੀਆ ਦੀ ਸਰਹੱਦ ਨੇੜੇ ਭੂਚਾਲ ਅਕਸਰ ਭੂਚਾਲ ਦੇ ਝਟਕੇ ਮਹਿਸੂਸ ਕਰਨ ਵਾਲੇ ਇਲਾਕਿਆਂ ਦਾ ਅਧਿਐਨ ਕੀਤਾ ਸੀ। ਚੀਨੀ ਅਧਿਕਾਰੀਆਂ ਨੇ ਉਸ 'ਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ 'ਚ ਪਾਉਣ ਅਤੇ ਸੰਵੇਦਨਸ਼ੀਲ ਡਾਟਾ ਗੈਰ-ਕਾਨੂੰਨੀ ਤਰੀਕੇ ਨਾਲ ਇਕੱਠਾ ਕਰਨ ਦੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ- ਵਿਆਹ ਤੋਂ ਆਉਂਦੇ 13 ਲੋਕਾਂ ਦੀ ਹਾਈਵੇ 'ਤੇ ਨਿਕਲੀ ਜਾਨ ! ਟਰੱਕਾਂ ਦੀ ਟੱਕਰ ਮਗਰੋਂ ਕੁਲੋਨ 'ਚ ਵਿਛ ਗਈਆਂ ਲਾਸ਼ਾਂ

ਇਹ ਵਿਗਿਆਨੀ ਖਾਸ ਤੌਰ 'ਤੇ ਉੱਤਰੀ ਕੋਰੀਆ ਦੇ ਮੁੱਖ ਪ੍ਰਮੁੱਖ ਪ੍ਰਮਾਣੂ ਟੈਸਟਿੰਗ ਸਾਈਟ 'ਪੁੰਗਯੇ-ਰੀ' ਵਿਖੇ ਹੋਏ ਧਮਾਕਿਆਂ ਕਾਰਨ ਪਹਾੜਾਂ ਅਤੇ ਆਲੇ-ਦੁਆਲੇ ਦੀ ਜ਼ਮੀਨ 'ਤੇ ਪਏ ਅਸਰ ਬਾਰੇ ਰਿਸਰਚ ਕਰ ਰਿਹਾ ਸੀ। ਚੀਨ ਇਸ ਖੇਤਰ ਨੂੰ ਰਣਨੀਤਕ ਤੌਰ 'ਤੇ ਬੇਹੱਦ ਨਾਜ਼ੁਕ ਮੰਨਦਾ ਹੈ ਤੇ ਇੱਥੇ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ 'ਤੇ ਤਿੱਖੀ ਨਜ਼ਰ ਰੱਖਦਾ ਹੈ। ਇਸ ਮਾਮਲੇ ਬਾਰੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਇਸ ਮਾਮਲੇ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਬੀਜਿੰਗ 'ਚ ਅਮਰੀਕੀ ਦੂਤਾਵਾਸ ਰਾਹੀਂ ਉਸ ਨਾਗਰਿਕ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਚੀਨ 'ਚ ਹਾਲ ਹੀ ਦੇ ਸਾਲਾਂ ਵਿੱਚ ਬਣਾਏ ਗਏ ਸਖ਼ਤ 'ਐਂਟੀ-ਸਪਾਇੰਗ' ਕਾਨੂੰਨਾਂ ਤੋਂ ਬਾਅਦ ਵਿਦੇਸ਼ੀ ਵਿਗਿਆਨੀਆਂ ਅਤੇ ਮਾਹਿਰਾਂ 'ਤੇ ਚੀਨੀ ਸਰਕਾਰ ਦੀ ਨਜ਼ਰ ਹੋਰ ਸਖ਼ਤ ਹੋ ਗਈ ਹੈ, ਜਿਸ ਦਾ ਸ਼ਿਕਾਰ ਹੁਣ ਇਹ ਅਮਰੀਕੀ ਵਿਗਿਆਨੀ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਚੀਨ ਦੀ ਇਸ ਕਾਰਵਾਈ ਦਾ ਉਸ ਦੇ ਅਮਰੀਕਾ ਨਾਲ ਸਬੰਧਾਂ 'ਤੇ ਕੀ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ- ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਰਸੋਈ ਦਾ ਵੀ ਹਿੱਲ ਸਕਦੈ ਬਜਟ, ਹਰ ਆਮ-ਖ਼ਾਸ ਦੀ ਜੇਬ 'ਤੇ ਪਵੇਗਾ ਅਸਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News