ਅੱਤਵਾਦ ਰੋਕੂ ਯਤਨਾਂ ਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਗੇ ਚੀਨ ਤੇ ਪਾਕਿ

Tuesday, Jul 30, 2019 - 12:56 AM (IST)

ਅੱਤਵਾਦ ਰੋਕੂ ਯਤਨਾਂ ਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਗੇ ਚੀਨ ਤੇ ਪਾਕਿ

ਬੀਜਿੰਗ - ਚੀਨ ਸੀ. ਪੀ. ਈ. ਸੀ. ਦੇ ਨਿਰਮਾਣ ਨੂੰ ਸੁਰੱਖਿਆ ਗਾਰੰਟੀ ਮੁਹੱਈਆ ਕਰਾਉਣ ਲਈ ਪਾਕਿਸਤਾਨ ਦੇ ਨਾਲ ਅੱਤਵਾਦ ਰੋਕੂ ਯਤਨਾਂ, ਕਾਨੂੰਨ ਪਰਿਵਰਤਨ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰੇਗਾ। ਇਕ ਉੱਚ ਚੀਨੀ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਸਰਕਾਰੀ ਅਖਬਾਰ ਏਜੰਸੀ ਸ਼ਿੰਹੂਆ ਦੀ ਖਬਰ ਮੁਤਾਬਕ ਚੀਨੀ ਕਮਿਊਨਿਸਟ ਪਾਰਟੀ ਸ੍ਰੈਂਟਲ ਕਮੇਟੀ ਦੇ ਰਾਜਨੀਤਕ ਬਿਊਰੋ ਦੇ ਮੈਂਬਰ ਗੁਓ ਸ਼ੇਗਕੁਨ ਨੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਪਾਕਿਸਤਾਨ ਦੇ ਪ੍ਰਧਾਨ ਜਨਰਲ ਜ਼ੁਬੇਰ ਮੁਹੰਮਦ ਹਯਾਤ ਦੇ ਨਾਲ ਬੈਠਕ ਦੌਰਾਨ ਇਹ ਟਿੱਪਣੀ ਕੀਤੀ। ਚੀਨ ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਦੀ ਅਹਿਮ 'ਬੈਲਟ ਐਂਡ ਰੋਡ ਇਨੀਸ਼ੀਏਟਿਵ' (ਬੀ. ਆਰ. ਆਈ.) ਦਾ ਹਿੱਸਾ ਹੈ। ਗੁਓ ਨੇ ਦੋਹਾਂ ਦੇਸ਼ਾਂ ਨੂੰ ਪੱਕਾ ਦੋਸਤ ਦੱਸਿਆ। ਉਨ੍ਹਾਂ ਨੇ ਚੀਨ-ਪਾਕਿਸਤਾਨ ਵਿਚਾਲੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਦੋਹਾਂ ਦੇਸ਼ਾਂ ਵਿਚਾਲੇ ਬਣੀ ਆਮ ਸਲਾਹ ਨੂੰ ਲਾਗੂ ਕਰਨ ਦੀ ਅਪੀਲ ਕੀਤੀ।


author

Khushdeep Jassi

Content Editor

Related News