ਤੁਹਾਡਾ ਬੱਚਾ ਸਵੇਰੇ ਦੇਰ ਨਾਲ ਜਾਗਦਾ ਹੈ ਤਾਂ ਇਹ ਖਬਰ ਤੁਹਾਡੇ ਲਈ...

06/25/2017 3:58:14 PM

ਵਾਸ਼ਿੰਗਟਨ— ਬੱਚਿਆਂ ਲਈ ਨੀਂਦ ਬਹੁਤ ਜ਼ਰੂਰੀ ਹੈ, ਕਿਉਂਕਿ ਪੜ੍ਹਾਈ ਲਈ ਦਿਮਾਗ ਚੁਸਤ ਰਹਿਣਾ ਚਾਹੀਦਾ ਹੈ। ਬੱਚਿਆਂ ਲਈ ਜ਼ਰੂਰੀ ਨੀਂਦ ਲੈਣ ਅਤੇ ਉਨ੍ਹਾਂ ਦੇ ਦੇਰ ਨਾਲ ਸੌਂ ਕੇ ਜਾਗਣ ਬਾਰੇ ਕਈ ਸ਼ੋਧ ਕੀਤੇ ਜਾ ਚੁੱਕੇ ਹਨ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਨਵਾਂ ਅਧਿਐਨ ਕੀਤਾ ਹੈ ਕਿ ਬੱਚੇ ਜੋ ਕਿ 'ਨੈਚੁਰਲੀ ਡਿਲੇ ਸਲੀਪ ਰਿਦਮਸ' (ਕੁਦਰਤੀ ਤੌਰ 'ਤੇ ਦੇਰ ਨਾਲ ਸੌਂ ਕੇ ਉਠਣ) ਕਾਰਨ ਉਹ ਦੇਰ ਨਾਲ ਸੌਂ ਕੇ ਜਾਗਦੇ ਹਨ। ਅਜਿਹੇ ਵਿਚ ਉਨ੍ਹਾਂ ਦਾ ਦਾਖਲਾ ਉਨ੍ਹਾਂ ਸਕੂਲਾਂ ਵਿਚ ਕਰਨਾ ਚਾਹੀਦਾ ਹੈ, ਜੋ ਕਿ ਦੇਰ ਨਾਲ ਸ਼ੁਰੂ ਹੁੰਦੇ ਹਨ। ਇਸ ਨਾਲ ਵਿਦਿਆਰਥੀਆਂ ਦੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਹੈ। ਅਧਿਐਨ ਵਿਚ ਪਤਾ ਲੱਗਾ ਹੈ ਕਿ ਨੀਂਦ ਦੀ ਕਮੀ ਜਾਂ ਦੇਰ ਨਾਲ ਸੌਂਣ ਕਾਰਨ ਬੱਚਿਆਂ ਦਾ ਦਿਮਾਗ ਪ੍ਰਭਾਵਿਤ ਹੋ ਸਕਦਾ ਹੈ।
ਸ਼ੋਧ ਵਿਚ ਪਤਾ ਕੀਤਾ ਗਿਆ ਕਿ ਜੋ ਬੱਚੇ ਸੋਸ਼ਲ ਮੀਡੀਆ 'ਤੇ ਸੰਦੇਸ਼ ਪੜ੍ਹਨ ਅਤੇ ਭੇਜਣ ਦੀ ਵਜ੍ਹਾ ਤੋਂ ਸਵੇਰੇ ਦੇਰ ਰਾਤ ਤੱਕ ਜਾਗਦੇ ਹਨ ਉਹ ਦੂਜੇ ਬੱਚਿਆਂ ਦੀ ਤੁਲਨਾ ਵਿਚ ਸਕੂਲ 'ਚ ਲਗਾਤਾਰ ਥਕਾਣ ਮਹਿਸੂਸ ਕਰਦੇ ਹਨ। ਬਸ ਇੰਨਾ ਹੀ ਨਹੀਂ ਇਕ ਹੋਰ ਅਧਿਐਨ ਵਿਚ ਸੁਝਾਅ ਦਿੱਤਾ ਗਿਆ ਕਿ ਬੱਚਿਆਂ 'ਚ  ਸੌਂਣ ਨੂੰ ਲੈ ਕੇ ਹੋ ਰਹੀਆਂ ਪਰੇਸ਼ਾਨੀਆਂ ਕਾਰਨ ਉਨ੍ਹਾਂ ਨੂੰ ਇਕੱਲੇਪਣ ਦੀ ਸਮੱਸਿਆ ਹੋ ਸਕਦੀ ਹੈ।