Canada 'ਚ ਬੱਚਿਆਂ ਦੀ ਗ਼ਰੀਬੀ ਦਰ 'ਚ ਵਾਧਾ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
Wednesday, Nov 20, 2024 - 12:03 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਗ਼ਲਤ ਨੀਤੀਆਂ ਕਰਨ ਦੇਸ਼ ਦਾ ਬੁਰਾ ਹਾਲ ਹੈ। ਆਮ ਜਨਤਾ ਮਹਿੰਗਾਈ ਨਾਲ ਜੂਝ ਰਹੀ ਹੈ ਅਤੇ ਟਰੂਡੋ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੀ ਹੈ। ਇਸ ਦੌਰਾਨ ਕੈਨੇਡਾ ਲਈ ਇੱਕ ਹੋਰ ਬੁਰੀ ਖ਼ਬਰ ਇਹ ਹੈ ਕਿ ਦੇਸ਼ ਵਿੱਚ ਬੱਚਿਆਂ ਅਤੇ ਪਰਿਵਾਰ ਵਿਚ ਗਰੀਬੀ ਤੇਜ਼ੀ ਨਾਲ ਵਧੀ ਹੈ।
ਸਥਾਨਕ ਸਮਾਚਾਰ ਦਿ ਸਟਾਰ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ 2021-22 ਤੱਕ ਦੇਸ਼ ਵਿੱਚ ਬੱਚਿਆਂ ਦੀ ਗਰੀਬੀ ਵਿੱਚ 2.5 ਫੀਸਦੀ ਦਾ ਵਾਧਾ ਹੋਇਆ ਹੈ। ਭਾਵ 195,170 ਗਰੀਬ ਵੀ ਇਸ ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਕੈਨੇਡਾ ਵਿੱਚ ਬਾਲ ਗਰੀਬੀ 18.1 ਫੀਸਦੀ ਤੱਕ ਪਹੁੰਚ ਗਈ ਹੈ। ਇੱਕ ਨਵੀਂ ਰਾਸ਼ਟਰੀ ਰਿਪੋਰਟ 'ਐਂਡਿੰਗ ਚਾਈਲਡ ਪੋਵਰਟੀ: ਦ ਟਾਈਮ ਇਜ ਨਾਓ' (“Ending Child Poverty: The Time is Now”) ਜ਼ਰੀਏ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਦੇਸ਼ ਵਿਚ ਸਾਲ 2022 ਵਿੱਚ 1.4 ਮਿਲੀਅਨ ਬੱਚੇ ਗਰੀਬੀ ਅਤੇ ਬੇਸਹਾਰਾ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਸਨ, ਪਿਛਲੇ ਦੋ ਸਾਲਾਂ ਵਿੱਚ ਹੋਰ 360,000 ਬੱਚੇ ਗਰੀਬੀ ਵਿੱਚ ਫਸ ਗਏ ਹਨ।
ਇਹ ਰਿਪੋਰਟ 'ਮਿਸ਼ਨ-2000' ਦੀ ਹੈ, ਜੋ ਕਿ ਬਾਲ ਅਤੇ ਪਰਿਵਾਰ ਦੀ ਗਰੀਬੀ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀਆਂ ਕਈ ਸੰਸਥਾਵਾਂ ਦਾ ਨੈੱਟਵਰਕ ਹੈ। ਇਹ ਸੰਸਥਾ 1991 ਤੋਂ ਲਗਾਤਾਰ ਦੇਸ਼ ਵਿੱਚ ਬਾਲ ਗਰੀਬੀ ਬਾਰੇ ਖੋਜ ਪ੍ਰਕਾਸ਼ਿਤ ਕਰਦੀ ਆ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ, "2020 ਤੋਂ 2021 ਤੱਕ ਰਾਸ਼ਟਰੀ ਬਾਲ ਗਰੀਬੀ ਦਰ ਵਿੱਚ ਤਿੱਖਾ ਵਾਧਾ ਹੋਇਆ ਹੈ।
ਟੋਰਾਂਟੋ ਫੈਮਿਲੀ ਸਰਵਿਸ ਦੀ ਸੀਨੀਅਰ ਡਾਇਰੈਕਟਰ ਅਤੇ ਇਸ ਮਿਸ਼ਨ ਦੀ ਨੈਸ਼ਨਲ ਡਾਇਰੈਕਟਰ ਲੀਲਾ ਸਾਰੰਗੀ ਦਾ ਕਹਿਣਾ ਹੈ ਕਿ ਅਸੀਂ ਜੋ ਗਰੀਬੀ 'ਤੇ ਨਜ਼ਰ ਰੱਖਦੇ ਹਾਂ, ਤੇਜ਼ੀ ਨਾਲ ਵਧ ਰਹੀ ਬਾਲ ਗਰੀਬੀ ਤੋਂ ਹੈਰਾਨ ਹਾਂ। ਇਹ ਸਥਿਤੀ ਦੇਸ਼ ਦੇ ਹਰ ਸੂਬੇ ਅਤੇ ਸ਼ਹਿਰ ਦੀ ਹੈ। 2015 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ 2021 ਵਿੱਚ ਬਾਲ ਗਰੀਬੀ ਦੁੱਗਣੀ ਦਰ ਨਾਲ ਵਧੀ ਹੈ, ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ 2022 ਵਿੱਚ ਇਸ ਵਿੱਚ ਹੋਰ ਵਾਧਾ ਹੋਇਆ ਹੈ। ਖਾਸ ਗੱਲ ਇਹ ਹੈ ਕਿ ਬੱਚਿਆਂ ਦੀ ਗਰੀਬੀ ਦੇ ਮਾਮਲੇ 'ਚ ਓਂਟਾਰੀਓ ਪਹਿਲੇ ਨੰਬਰ 'ਤੇ ਹੈ, ਜਿੱਥੇ ਗਰੀਬੀ ਦੀ ਦਰ 3.5 ਫੀਸਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਤਣਾਅ ਵਿਚਕਾਰ Canada ਨੇ ਭਾਰਤੀ ਯਾਤਰੀਆਂ ਲਈ ਜਾਰੀ ਕੀਤੇ ਨਵੇਂ ਹੁਕਮ
ਇਨ੍ਹਾਂ ਹਾਲਾਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਕੈਨੇਡਾ ਚਿਲਡਰਨ ਫਸਟ ਦੀ ਸੰਸਥਾਪਕ ਅਤੇ ਸੀ.ਈ.ਓ ਸਾਰਾਹ ਆਸਟਿਨ ਨੇ ਕਿਹਾ ਕਿ ਸਾਡੇ ਬੱਚੇ ਬਹੁਤ ਤੇਜ਼ੀ ਨਾਲ ਪਿੱਛੇ ਜਾ ਰਹੇ ਹਨ। ਇਸ ਦੌਰਾਨ ਜਸਟਿਨ ਟਰੂਡੋ 'ਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਦੀ ਖਾਲਿਸਤਾਨੀ ਤੁਸ਼ਟੀਕਰਨ ਕਾਰਨ ਕੈਨੇਡਾ ਦਿਨੋਂ-ਦਿਨ ਦੁਖੀ ਹੁੰਦਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।