''ਗੰਦੀ'' ਕਰਤੂਤ ਕਰਨ ਤੋਂ ਪਹਿਲਾਂ 100 ਵਾਰ ਸੋਚਣਗੇ ਲੋਕ ! ਸਰਕਾਰ ਲਿਆ ਰਹੀ ''ਕਾਸਟ੍ਰੇਸ਼ਨ'' ਕਾਨੂੰਨ
Saturday, Jul 05, 2025 - 12:02 PM (IST)

ਇੰਟਰਨੈਸ਼ਨਲ ਡੈਸਕ- ਜਬਰ-ਜਨਾਹ ਦੁਨੀਆ ਭਰ 'ਚ ਹੁੰਦੇ ਅਪਰਾਧਾਂ 'ਚੋਂ ਸਭ ਤੋਂ ਘਿਨੌਣਾ ਅਪਰਾਧ ਮੰਨਿਆ ਜਾਂਦਾ ਹੈ, ਜਿੱਥੇ ਕੁਝ ਲੋਕ ਹਵਸ 'ਚ ਅੰਨ੍ਹੇ ਹੋ ਕੇ ਮਾਸੂਮਾਂ ਨਾਲ ਹੀ ਗੰਦੀ ਕਰਤੂਤ ਕਰ ਦਿੰਦੇ ਹਨ। ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਲੋਕਾਂ ਖ਼ਿਲਾਫ਼ ਇਟਲੀ ਪ੍ਰਸ਼ਾਸਨ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ 'ਚ ਹੈ, ਤਾਂ ਜੋ ਅਜਿਹੇ ਅਪਰਾਧਾਂ 'ਤੇ ਕਾਬੂ ਪਾਇਆ ਜਾ ਸਕੇ।
ਇਟਲੀ ਸਰਕਾਰ ਇਕ ਅਜਿਹਾ ਕਾਨੂੰਨ ਲਿਆਉਣ 'ਤੇ ਚਰਚਾ ਕਰ ਰਹੀ ਹੈ, ਜਿਸ ਤਹਿਤ ਜਬਰ-ਜਨਾਹ ਤੇ ਮਾਸੂਮਾਂ ਨਾਲ ਗੰਦੀ ਕਰਤੂਤ ਕਰਨ ਵਾਲੇ ਮੁਲਜ਼ਮਾਂ ਨੂੰ ਸਜ਼ਾ ਦੇਣ ਲਈ ਉਨ੍ਹਾਂ ਦਾ ਕੈਮੀਕਲ ਕਾਸਟ੍ਰੇਸ਼ਨ ਕਰਵਾਇਆ ਜਾਵੇਗਾ। ਇਹ ਅਜਿਹੀ ਪ੍ਰਕਿਰਿਆ ਹੈ, ਜਿਸ ਨਾਲ ਮੁਲਜ਼ਮਾਂ 'ਚ ਉਤੇਜਨਾ ਪੈਦਾ ਕਰਨ ਵਾਲੇ ਹਾਰਮੋਨਜ਼ ਪੈਦਾ ਹੋਣ ਦੀ ਗਤੀ ਨੂੰ ਘਟਾਇਆ ਜਾ ਸਕੇਗਾ, ਜਿਸ ਨਾਲ ਉਹ ਦੁਬਾਰਾ ਅਜਿਹੀ ਹਰਕਤ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ- 'ਮੈਂ ਦੁਬਾਰਾ ਆਵਾਂਗਾ', ਡਿਲੀਵਰੀ ਬੁਆਏ ਨੇ ਘਰ 'ਚ ਇਕੱਲੀ ਕੁੜੀ ਦੀ ਇੱਜ਼ਤ ਨੂੰ ਪਾ ਲਿਆ ਹੱਥ, ਜਾਣ ਲੱਗਿਆਂ...
ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਵੱਲੋਂ ਇਸ ਕਾਨੂੰਨ ਨੂੰ ਮਜ਼ਬੂਤੀ ਨਾਲ ਸਮਰਥਨ ਮਿਲ ਰਿਹਾ ਹੈ। ਇਸ ਬਾਰੇ ਸਰਕਾਰ ਵੱਲੋਂ ਇਕ ਵਿਸ਼ੇਸ਼ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਰਾਹੀਂ ਅਦਾਲਤਾਂ ਨੂੰ ਜਬਰ-ਜਨਾਹ ਦੇ ਦੋਸ਼ੀਆਂ ਨੂੰ ਕੈਮੀਕਲ ਕਾਸਟ੍ਰੇਸ਼ਨ ਦੀ ਸਜ਼ਾ ਦੇ ਕੇ ਭਵਿੱਖ 'ਚ ਅਜਿਹੀ ਕਰਤੂਤ ਨਾ ਕਰਨ ਤੋਂ ਰੋਕਿਆ ਜਾ ਸਕੇਗਾ, ਜਿਸ ਬਾਰੇ ਅਗਲੇ ਕੁਝ ਮਹੀਨਿਆਂ ਦੌਰਾਨ ਫ਼ੈਸਲਾ ਲਿਆ ਜਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e