ਕੈਨੇਡਾ ''ਚ ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ ! ਪੜ੍ਹਾਈ ਪੂਰੀ ਕਰਨ ਮਗਰੋਂ ਵੀ ਨਹੀਂ ਮਿਲ ਰਿਹਾ ਵਰਕ ਪਰਮਿਟ

Saturday, Aug 22, 2026 - 02:20 PM (IST)

ਕੈਨੇਡਾ ''ਚ ਪੰਜਾਬੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ ! ਪੜ੍ਹਾਈ ਪੂਰੀ ਕਰਨ ਮਗਰੋਂ ਵੀ ਨਹੀਂ ਮਿਲ ਰਿਹਾ ਵਰਕ ਪਰਮਿਟ

ਇੰਟਰਨੈਸ਼ਨਲ ਡੈਸਕ- ਪੰਜਾਬੀਆਂ ਦੇ ਸਭ ਤੋਂ ਮਨਪਸੰਦ ਦੇਸ਼ ਕੈਨੇਡਾ 'ਚ ਵੀ ਹੁਣ ਇਮੀਗ੍ਰੇਸ਼ਨ ਨੀਤੀਆਂ ਸਖ਼ਤ ਹੁੰਦੀਆਂ ਜਾ ਰਹੀਆਂ ਹਨ। ਇੱਥੇ ਪੜ੍ਹਾਈ ਪੂਰੀ ਕਰ ਚੁੱਕੇ ਭਾਰਤੀ ਵਿਦਿਆਰਥੀਆਂ, ਖਾਸ ਕਰ ਕੇ ਪੰਜਾਬੀ ਨੌਜਵਾਨਾਂ ਲਈ 'ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ' (PGWP) ਹਾਸਲ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਕੈਲਗਰੀ ਤੋਂ ਬਾਅਦ ਹੁਣ ਐਡਮਿੰਟਨ 'ਚ ਵੀ 'ਕੈਨੇਡਾ ਬਾਰਡਰ ਸਰਵਿਸ ਏਜੰਸੀ' (CBSA) ਵੱਲੋਂ ਵਿਦਿਆਰਥੀਆਂ ਦੇ ਇਮੀਗ੍ਰੇਸ਼ਨ ਸਟੇਟਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਮਾਮਲਾ 'ਪੋਰਟੇਜ ਕਾਲਜ' ਦੇ ਪਾਰਟਨਰ ਕੈਂਪਸਾਂ ਨਾਲ ਜੁੜਿਆ ਹੋਇਆ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਕਾਲਜ 'ਚ ਦਾਖਲਾ ਲੈਂਦੇ ਸਮੇਂ ਉਨ੍ਹਾਂ ਨੂੰ ਵਰਕ ਪਰਮਿਟ ਮਿਲਣ ਦਾ ਭਰੋਸਾ ਦਿਵਾਇਆ ਗਿਆ ਸੀ, ਪਰ ਹੁਣ ਇਹ ਕਹਿ ਕੇ ਉਨ੍ਹਾਂ ਦੇ ਵਰਕ ਪਰਮਿਟ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਸਿਲੇਬਸ 'ਨੌਨ-ਕ੍ਰੈਡਿਟ' ਕੈਟੇਗਰੀ 'ਚ ਆਉਂਦੇ ਹਨ।

ਇਹ ਵੀ ਪੜ੍ਹੋ- ਪੰਜਾਬ-ਰਾਜਸਥਾਨ ਸਣੇ ਦੇਸ਼ ਦੇ 6 ਸੂਬਿਆਂ ਲਈ ਹੋ ਗਿਆ ਵੱਡਾ ਐਲਾਨ ! ਕੇਂਦਰ ਨੇ DCs ਨੂੰ ਦਿੱਤੀ 'ਸੁਪਰਪਾਵਰ'

ਹਾਲਾਂਕਿ ਇਮੀਗ੍ਰੇਸ਼ਨ ਵਿਭਾਗ ਅਨੁਸਾਰ, ਵਰਕ ਪਰਮਿਟ ਦੇ ਨਿਯਮਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ, ਸਗੋਂ 'ਨੌਨ-ਕ੍ਰੈਡਿਟ' ਕੋਰਸਾਂ ਲਈ ਪਹਿਲਾਂ ਤੋਂ ਮੌਜੂਦ ਨਿਯਮਾਂ ਨੂੰ ਹੀ ਹੋਰ ਸਪੱਸ਼ਟ ਕੀਤਾ ਗਿਆ ਹੈ। ਇਸ ਮਾਮਲੇ 'ਚ ਕਾਲਜ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਵਿਭਾਗ ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਵਿਦਿਆਰਥੀਆਂ ਨੂੰ ਕਾਨੂੰਨੀ ਮਾਹਿਰਾਂ ਦੀ ਸਲਾਹ ਲੈਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ ਨੇ ਵੀ ਕਰ'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News