'ਕੈਨੇਡਾ ਸਾਡੇ ਡਿਪਲੋਮੈਟਾਂ ਨੂੰ ਬਣਾ ਰਿਹਾ ਸੀ ਨਿਸ਼ਾਨਾ', ਭਾਰਤੀ ਮੰਤਰੀ ਨੇ ਟਰੂਡੋ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
Sunday, Oct 27, 2024 - 11:58 AM (IST)
ਨਵੀਂ ਦਿੱਲੀ/ਟੋਰਾਂਟੋ- ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜੈਸ਼ੰਕਰ ਨੇ ਇੱਥੋਂ ਤੱਕ ਕਿਹਾ ਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਭਾਰਤੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਕੈਨੇਡਾ ਵਿੱਚ ਸੰਗਠਿਤ ਅਪਰਾਧ ਦਾ ਮੁੱਦਾ ਉਠਾਇਆ ਸੀ ਪਰ ਕੈਨੇਡੀਅਨ ਸਰਕਾਰ ਵੱਲੋਂ ਇਸ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਭਾਰਤ ਨੇ ਕੈਨੇਡਾ ਨੂੰ ਸਖ਼ਤ ਜਵਾਬ ਦਿੱਤਾ ਹੈ। ਦਰਅਸਲ ਪੁਣੇ ਵਿੱਚ ਇੱਕ ਸਮਾਗਮ ਦੌਰਾਨ ਐਸ ਜੈਸ਼ੰਕਰ ਨੇ ਕਿਹਾ ਕਿ ਜਦੋਂ ਵੀ ਰਾਸ਼ਟਰੀ ਹਿੱਤ, ਅਖੰਡਤਾ ਅਤੇ ਪ੍ਰਭੂਸੱਤਾ ਦੀ ਗੱਲ ਹੋਵੇਗੀ, ਭਾਰਤ ਸਖ਼ਤ ਕਦਮ ਚੁੱਕੇਗਾ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ ਸਾਡੇ ਹਾਈ ਕਮਿਸ਼ਨਰ ਅਤੇ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦਾ ਅਸੀਂ ਢੁੱਕਵਾਂ ਜਵਾਬ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਿਸ਼ੇਲ ਓਬਾਮਾ ਨੇ ਹੈਰਿਸ ਦੇ ਸਮਰਥਨ 'ਚ ਕੀਤੀ ਰੈਲੀ
ਭਾਰਤ ਅਪਣਾਏਗਾ ਸਖ਼ਤ ਰੁਖ਼
ਜੈਸ਼ੰਕਰ ਨੇ ਕਿਹਾ ਕਿ ਭਾਰਤ ਨਿਸ਼ਚਿਤ ਤੌਰ 'ਤੇ ਸਖ਼ਤ ਰੁਖ਼ ਅਪਣਾਏਗਾ ਜੋ ਉਸ ਨੇ ਆਪਣੇ ਰਾਸ਼ਟਰੀ ਹਿੱਤ, ਅਖੰਡਤਾ ਅਤੇ ਪ੍ਰਭੂਸੱਤਾ ਦੇ ਮਾਮਲਿਆਂ 'ਚ ਜੋ ਠੋਸ ਸਟੈਂਡ ਲਿਆ ਹੈ। ਦਰਅਸਲ 13 ਅਕਤੂਬਰ ਨੂੰ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ਨਾਮਜ਼ਦ ਕੀਤਾ ਸੀ, ਦੂਜੇ ਪਾਸੇ ਕੈਨੇਡਾ ਵੱਲੋਂ ਅਗਲੀ ਕਾਰਵਾਈ ਤੋਂ ਪਹਿਲਾਂ ਹੀ ਭਾਰਤ ਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਹੈ। ਇਹ ਕੂਟਨੀਤਕ ਵਿਵਾਦ ਉਦੋਂ ਵਧਿਆ ਜਦੋਂ ਓਟਾਵਾ ਨੇ ਭਾਰਤ ਵਿਰੁੱਧ ਪਾਬੰਦੀਆਂ ਦਾ ਸੰਕੇਤ ਦਿੱਤਾ, ਜਿਸ ਨੂੰ ਭਾਰਤ ਨੇ ਰੱਦ ਕਰ ਦਿੱਤਾ।
ਜੈਸ਼ੰਕਰ ਨੇ ਕਿਹਾ ਹੈ ਕਿ ਸਮੱਸਿਆ ਇਹ ਹੈ ਕਿ ਉੱਥੇ ਇਕ ਛੋਟੀ ਘੱਟ ਗਿਣਤੀ ਹੈ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਵੱਡੀ ਸਿਆਸੀ ਹਸਤੀ ਵਿੱਚ ਬਦਲ ਲਿਆ ਹੈ। ਬਦਕਿਸਮਤੀ ਨਾਲ ਉਸ ਦੇਸ਼ ਦੀ ਰਾਜਨੀਤੀ ਸ਼ਾਇਦ ਉਸ ਸਿਆਸੀ ਲਾਬੀ ਨੂੰ ਇੱਕ ਹੱਦ ਤੱਕ ਖੇਡ ਦੇ ਰਹੀ ਹੈ, ਜੋ ਨਾ ਸਿਰਫ ਸਾਡੇ ਅਤੇ ਸਾਡੇ ਸਬੰਧਾਂ ਲਈ ਮਾੜੀ ਹੈ, ਪਰ ਮੈਂ ਕਹਾਂਗਾ ਕਿ ਇਹ ਕੈਨੇਡਾ ਲਈ ਵੀ ਮਾੜਾ ਹੈ। ਦੱਸ ਦੇਈਏ ਕਿ ਵਿਦੇਸ਼ ਮੰਤਰਾਲੇ ਨੇ ਸੰਜੇ ਵਰਮਾ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੰਜੇ ਵਰਮਾ ਭਾਰਤ ਦੇ ਸਭ ਤੋਂ ਸੀਨੀਅਰ ਡਿਪਲੋਮੈਟ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦਾ 36 ਸਾਲਾਂ ਦਾ ਸ਼ਾਨਦਾਰ ਕਰੀਅਰ ਰਿਹਾ ਹੈ। ਉਹ ਜਾਪਾਨ ਅਤੇ ਸੂਡਾਨ ਵਿੱਚ ਰਾਜਦੂਤ ਰਹਿ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।