ਫੜਦੇ ਹੀ ਚਾੜ੍ਹ ਦਿਓ ਜਹਾਜੇ...! 32,000 ਪ੍ਰਵਾਸੀਆਂ ''ਤੇ ਲਈ ਜਾਰੀ ਹੋ ਗਿਆ Deporat Warrant
Wednesday, Oct 29, 2025 - 02:55 PM (IST)
ਵੈੱਬ ਡੈਸਕ : ਕੈਨੇਡਾ ਸਰਕਾਰ ਨੇ ਉਨ੍ਹਾਂ 32 ਹਜ਼ਾਰ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਆਦੇਸ਼ ਜਾਰੀ ਕੀਤੇ ਹਨ ਜੋ ਵੀਜ਼ਾ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਗ਼ੈਰ-ਕਾਨੂੰਨੀ ਢੰਗ ਨਾਲ ਉੱਥੇ ਰੁਕੇ ਹੋਏ ਸਨ। ਇਸ ਫ਼ੈਸਲੇ ਨੇ ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਵੱਡਾ ਫ਼ਿਕਰ ਪੈਦਾ ਕਰ ਦਿੱਤਾ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਮੁਖੀ ਐਰਿਨ ਓ’ਗੋਰਮੇਨ ਸਪਾਟ ਨੇ ਸਪੱਸ਼ਟ ਕੀਤਾ ਹੈ ਕਿ ਉਹ 32 ਹਜ਼ਾਰ ਗ਼ੈਰ-ਕਾਨੂੰਨੀ ਵਿਅਕਤੀਆਂ ਨੂੰ ਕੈਨੇਡਾ ਤੋਂ ਕੱਢਣ ਦੀ ਤਿਆਰੀ ਕਰ ਰਹੇ ਹਨ। ਇਸ ਨਿਰਵਾਸਨ (deportation) ਲਈ ਤਿਆਰ ਕੀਤੀ ਗਈ ਸੂਚੀ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ।
ਭਾਰਤੀਆਂ ਨੂੰ ਕੱਢਣ ਦਾ ਅੰਕੜਾ ਵਧਿਆ
ਮਿਲੇ ਅੰਕੜਿਆਂ ਅਨੁਸਾਰ, ਇਸ ਸਾਲ 28 ਜੁਲਾਈ ਤੱਕ, ਕੁੱਲ 1,891 ਭਾਰਤੀਆਂ ਨੂੰ ਪਹਿਲਾਂ ਹੀ ਕੈਨੇਡਾ ਤੋਂ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ। ਇਹ ਅੰਕੜਾ 2024 ਵਿੱਚ ਇੱਕ ਰਿਕਾਰਡ ਦੇ ਨੇੜੇ ਹੈ। 2019 ਵਿੱਚ ਇਹ ਅੰਕੜਾ ਸਿਰਫ਼ 625 ਸੀ, ਜੋ ਦਰਸਾਉਂਦਾ ਹੈ ਕਿ ਭਾਰਤੀਆਂ ਦੇ ਦੇਸ਼ ਨਿਕਾਲੇ ਦੀ ਦਰ ਲਗਾਤਾਰ ਵੱਧ ਰਹੀ ਹੈ। ਇਸ ਸਮੇਂ ਕੈਨੇਡਾ ਤੋਂ ਬਾਹਰ ਕੱਢੇ ਜਾਣ ਵਾਲੇ ਲੋਕਾਂ ਦੀ ਸੂਚੀ ਵਿੱਚ 6,837 ਭਾਰਤੀ ਨਾਗਰਿਕਾਂ 'ਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਲਾਗੂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ 5,170 ਮੈਕਸੀਕਨ ਅਤੇ 1,734 ਅਮਰੀਕੀ ਨਾਗਰਿਕ ਸ਼ਾਮਲ ਹਨ। ਕੁੱਲ 30,733 ਲੋਕਾਂ ਨੇ ਸ਼ਰਨ ਲਈ ਅਰਜ਼ੀ ਦਿੱਤੀ ਸੀ।
ਪਬਲਿਕ ਸੇਫਟੀ ਮਨਿਸਟਨ ਅੰਸਾਰੀ ਨੇ ਇਹ ਦਾਅਵਾ ਕੀਤਾ ਹੈ ਕਿ ਸਾਲ 2024-25 ਦੌਰਾਨ 18 ਹਜ਼ਾਰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।
ਨਿਰਵਾਸਨ (Deportation) ਦੇ ਜ਼ਰੂਰੀ ਨਿਯਮ
ਕੈਨੇਡਾ ਵਿੱਚ ਦੇਸ਼ ਨਿਕਾਲੇ ਦੇ ਹੁਕਮਾਂ ਦੀਆਂ 3 ਕਿਸਮਾਂ ਹਨ, ਜਿਨ੍ਹਾਂ ਲਈ ਵੱਖ-ਵੱਖ ਨਿਯਮ ਲਾਗੂ ਕੀਤੇ ਜਾਂਦੇ ਹਨ:
1. ਜਦੋਂ ਕਿਸੇ ਵਿਅਕਤੀ ਵਿਰੁੱਧ ਦੇਸ਼ ਨਿਕਾਲੇ ਦਾ ਆਦੇਸ਼ ਪ੍ਰਭਾਵੀ ਹੋ ਜਾਂਦਾ ਹੈ ਤਾਂ ਉਸ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਲਾਜ਼ਮੀ ਹੁੰਦਾ ਹੈ।
2. ਜੇ ਕੋਈ ਵਿਅਕਤੀ 30 ਦਿਨਾਂ ਦੇ ਅੰਦਰ ਕੈਨੇਡਾ ਨਹੀਂ ਛੱਡਦਾ ਤਾਂ ਉਸ ਨੂੰ ਡਿਪੋਰਟੇਸ਼ਨ ਹੁਕਮ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ, ਉਹ ਵਿਅਕਤੀ ਇੱਕ ਸਾਲ ਤੱਕ ਕੈਨੇਡਾ ਵਾਪਸ ਨਹੀਂ ਪਰਤ ਸਕਦਾ, ਜਦੋਂ ਤੱਕ ਉਸ ਨੂੰ ਲਿਖਤੀ ਆਗਿਆ ਨਾ ਮਿਲੇ।
3. ਜੇ ਕਿਸੇ ਵਿਅਕਤੀ ਨੂੰ ਬੈਨ ਕੀਤਾ ਜਾਂਦਾ ਹੈ ਜਾਂ ਉਸ ਨੇ ਜਾਣਬੁੱਝ ਕੇ ਗਲਤ ਜਾਣਕਾਰੀ ਪੇਸ਼ ਕੀਤੀ ਹੈ ਤਾਂ ਉਸ ਨੂੰ ਪੰਜ ਸਾਲ ਤੱਕ ਕੈਨੇਡਾ ਵਿੱਚ ਦਾਖਲੇ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
