ਕੈਨੇਡਾ 'ਚ ਸ਼ਰਣ ਲਈ ਦਾਅਵਾ ਕਰਨਾ ਹੁਣ ਨਹੀਂ ਰਿਹਾ ਆਸਾਨ, ਸਰਕਾਰ ਨੇ ਬਣਾਈ ਇਹ ਯੋਜਨਾ

Tuesday, Dec 03, 2024 - 11:15 AM (IST)

ਕੈਨੇਡਾ 'ਚ ਸ਼ਰਣ ਲਈ ਦਾਅਵਾ ਕਰਨਾ ਹੁਣ ਨਹੀਂ ਰਿਹਾ ਆਸਾਨ, ਸਰਕਾਰ ਨੇ ਬਣਾਈ ਇਹ ਯੋਜਨਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਇਕ ਗਲੋਬਲ ਆਨਲਾਈਨ ਵਿਗਿਆਪਨ ਮੁਹਿੰਮ ਸ਼ੁਰੂ ਕਰ ਰਿਹਾ ਹੈ, ਜਿਸ ਵਿਚ ਇਹ ਦੱਸਿਆ ਜਾਏਗਾ ਕਿ ਕੈਨੇਡਾ ਵਿੱਚ ਸ਼ਰਣ ਲੈਣਾ ਹੁਣ ਆਸਾਨ ਨਹੀਂ ਰਿਹਾ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਸਰਕਾਰ ਸਪੈਨਿਸ਼, ਉਰਦੂ, ਯੂਕਰੇਨੀ, ਹਿੰਦੀ ਅਤੇ ਤਾਮਿਲ ਸਮੇਤ 11 ਭਾਸ਼ਾਵਾਂ ਵਿੱਚ ਮਾਰਚ ਤੱਕ 178,662 ਡਾਲਰ ਦੇ ਇਸ਼ਤਿਹਾਰ ਜਾਰੀ ਕਰੇਗੀ। ਇਸ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਵਾਸੀ ਵਿਰੋਧੀ ਸਰਕਾਰ ਦੁਆਰਾ ਇਮੀਗ੍ਰੇਸ਼ਨ ਵਿੱਚ ਵੱਡੇ ਬਦਲਾਅ ਅਤੇ ਸ਼ਰਨਾਰਥੀਆਂ ਦੀ ਵਧਦੀ ਆਮਦ ਨੂੰ ਘਟਾਉਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ। ਕੈਨੇਡਾ ਨੇ ਆਪਣੇ ਦੇਸ਼ ਵਿੱਚ ਪੈਦਾ ਹੋਏ ਰਿਹਾਇਸ਼ੀ ਸੰਕਟ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਬਾਹਰੀ ਲੋਕਾਂ ਦੀ ਆਮਦ ਕਾਰਨ ਮਕਾਨਾਂ ਦੀਆਂ ਕੀਮਤਾਂ ਵਧ ਗਈਆਂ ਹਨ ਅਤੇ ਇਸ ਕਾਰਨ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਕੁਝ ਮਾਹਰਾਂ ਨੇ ਦਲੀਲ ਦਿੱਤੀ ਹੈ ਕਿ ਇਹ ਟਰੂਡੋ ਸਰਕਾਰ ਵੱਲੋਂ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਹੈ। ਸਰਵੇਖਣ ਦੱਸਦੇ ਹਨ ਕਿ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਵੱਧਦੀ ਜਨਸੰਖਿਆ ਉਨ੍ਹਾਂ ਲਈ ਸਮੱਸਿਆਵਾਂ ਪੈਦਾ ਕਰ ਰਹੀ ਹੈ।

ਇਹ ਵੀ ਪੜ੍ਹੋ: ਟਰੰਪ ਦੀ ਸਿੱਧੀ ਧਮਕੀ, ਜੇਕਰ ਮੇਰੇ ਸਹੁੰ ਚੁੱਕਣ ਤੋਂ ਪਹਿਲਾਂ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ...

ਚਾਰ ਮਹੀਨਿਆਂ ਦੀ ਇਸ ਮੁਹਿੰਮ ਦਾ ਬਜਟ ਪਿਛਲੇ 7 ਸਾਲਾਂ ਵਿੱਚ ਇਸੇ ਤਰ੍ਹਾਂ ਦੇ ਇਸ਼ਤਿਹਾਰਾਂ 'ਤੇ ਕੀਤੇ ਗਏ ਕੁੱਲ ਖ਼ਰਚ ਦਾ ਇੱਕ ਤਿਹਾਈ ਹੈ। ਮੰਤਰਾਲਾ ਨੇ ਕਿਹਾ ਕਿ "ਕੈਨੇਡਾ ਵਿੱਚ ਸ਼ਰਣ ਦਾ ਦਾਅਵਾ ਕਿਵੇਂ ਕਰੀਏ" ਅਤੇ "ਸ਼ਰਨਾਰਥੀ ਕੈਨੇਡਾ" ਵਰਗੇ ਖੋਜ ਸਵਾਲ "ਕੈਨੇਡਾ ਦੀ ਸ਼ਰਣ ਪ੍ਰਣਾਲੀ - ਸ਼ਰਣ ਤੱਥ" ਸਿਰਲੇਖ ਵਾਲੀ ਸਪਾਂਸਰਡ ਸਮੱਗਰੀ ਨੂੰ ਉਤਸ਼ਾਹਿਤ ਕਰਨਗੇ। ਇੱਕ ਇਸ਼ਤਿਹਾਰ ਵਿੱਚ ਲਿਖਿਆ ਹੈ ਕਿ ਕੈਨੇਡਾ ਵਿੱਚ ਸ਼ਰਣ ਲਈ ਦਾਅਵਾ ਕਰਨਾ ਆਸਾਨ ਨਹੀਂ ਹੈ। ਯੋਗਤਾ ਪੂਰੀ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਹਨ। ਕੈਨੇਡਾ  ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਕੇ ਅਮਰੀਕਾ ਵਿਚ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੁੱਸੇ ਨੂੰ ਵੀ ਘੱਟ ਕਰਨਾ ਚਾਹੁੰਦਾ ਹੈ। ਕੁਝ ਦਿਨ ਪਹਿਲਾਂ ਹੀ ਟਰੰਪ ਨੇ ਦੋਸ਼ ਲਾਇਆ ਸੀ ਕਿ ਕੈਨੇਡਾ ਤੋਂ ਹਰ ਸਾਲ ਵੱਡੀ ਗਿਣਤੀ 'ਚ ਗੈਰ-ਕਾਨੂੰਨੀ ਪ੍ਰਵਾਸੀ ਉਨ੍ਹਾਂ ਦੇ ਦੇਸ਼ 'ਚ ਦਾਖਲ ਹੋ ਰਹੇ ਹਨ।

ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਬਾਈਡੇਨ ਦਾ ਭਾਰਤ ਲਈ ਅਹਿਮ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News