ਕੈਨੇਡਾ ਜਾਣ ਵਾਲੇ ਚਾਹਵਾਨਾਂ ਲਈ ਖੁਸ਼ਖਬਰੀ ! ਹੁਣ ਫਾਈਲ ਲਾਉਂਦੇ ਹੀ ਮਿਲੇਗਾ ਵੀਜ਼ਾ, ਇਨ੍ਹਾਂ ਲੋਕਾਂ ਲਈ ਖੋਲ੍ਹ'ਤੇ ਬੂਹੇ
Monday, Jan 19, 2026 - 04:15 PM (IST)
ਟੋਰਾਂਟੋ - ਕੈਨੇਡਾ ਵਿੱਚ ਇਸ ਵੇਲੇ ਡਾਕਟਰਾਂ ਦੀ ਭਾਰੀ ਕਮੀ ਹੈ। ਇੱਕ ਰਿਪੋਰਟ ਅਨੁਸਾਰ, ਉੱਥੇ ਸਿਰਫ਼ 37% ਮਰੀਜ਼ਾਂ ਨੂੰ ਹੀ 24 ਘੰਟਿਆਂ ਦੇ ਅੰਦਰ ਐਮਰਜੈਂਸੀ ਅਪੌਇੰਟਮੈਂਟ ਮਿਲ ਪਾ ਰਹੀ ਹੈ। ਹਾਲ ਹੀ ਵਿੱਚ ਇਲਾਜ ਵਿੱਚ ਦੇਰੀ ਕਾਰਨ ਇੱਕ ਭਾਰਤਵੰਸ਼ੀ ਦੀ ਮੌਤ ਦਾ ਮਾਮਲਾ ਵੀ ਕਾਫੀ ਸੁਰਖ਼ੀਆਂ ਵਿੱਚ ਰਿਹਾ ਸੀ, ਜਿਸ ਤੋਂ ਬਾਅਦ ਸਰਕਾਰ ਨੇ ਮੈਡੀਕਲ ਸੇਵਾਵਾਂ ਸੁਧਾਰਨ ਲਈ ਲਈ ਭਾਰਤੀ ਡਾਕਟਰਾਂ ਲਈ ਪਲਕਾਂ ਵਿਛਾ ਦਿੱਤੀਆਂ ਹਨ। ਦਰਅਸਲ ਕੈਨੇਡਾ ਨੇ ਭਾਰਤੀ ਡਾਕਟਰਾਂ ਨੂੰ ਵੱਡਾ ਆਫ਼ਰ ਦਿੰਦੇ ਹੋਏ 'ਐਕਸਪ੍ਰੈਸ ਵੀਜ਼ਾ ਐਂਟਰੀ' ਦੇਣ ਦਾ ਫੈਸਲਾ ਕੀਤਾ ਹੈ। ਇਸ ਸਕੀਮ ਦੇ ਪਹਿਲੇ ਪੜਾਅ ਵਿੱਚ 6,000 ਭਾਰਤੀ ਡਾਕਟਰਾਂ ਨੂੰ ਕੈਨੇਡਾ ਵਿੱਚ ਦਾਖ਼ਲਾ ਮਿਲੇਗਾ। ਪਹਿਲੇ ਪੜਾਅ ਵਿੱਚ ਫੈਡਰਲ ਸਰਵਿਸਿਜ਼ ਲਈ 1,000 ਅਤੇ ਸੂਬਾਈ ਸਰਕਾਰਾਂ ਲਈ ਕਰੀਬ 5,000 ਡਾਕਟਰਾਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਹੈ, ਜੋ ਕਿ ਇਸ ਮਹੀਨੇ ਦੇ ਅਖੀਰ ਤੱਕ ਲਾਗੂ ਹੋ ਸਕਦੀ ਹੈ।
ਇਹ ਵੀ ਪੜ੍ਹੋ: Pak; ਘਰੇਲੂ ਕਲੇਸ਼ 'ਚ ਬੰਦੇ ਨੇ ਪੂਰੇ ਟੱਬਰ 'ਤੇ ਵਰ੍ਹਾ 'ਤਾ ਗੋਲੀਆਂ ਦਾ ਮੀਂਹ, ਨਹੀਂ ਛੱਡਿਆ ਕੋਈ ਵੀ
ਨੌਜਵਾਨ ਡਾਕਟਰਾਂ ਦੀ ਨਿਕਲੀ ਲਾਟਰੀ
ਇਹ ਇੱਕ ਪੁਆਇੰਟ ਬੇਸ ਸਲੈਕਸ਼ਨ ਸਕੀਮ ਹੈ, ਜਿਸ ਵਿੱਚ ਬਿਨੈਕਾਰ ਦੀ ਉਮਰ, ਸਿੱਖਿਆ ਅਤੇ ਤਜ਼ਰਬੇ ਦੇ ਅਧਾਰ 'ਤੇ ਚੋਣ ਕੀਤੀ ਜਾਂਦੀ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਨੌਜਵਾਨ ਡਾਕਟਰਾਂ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਮਿਲੇਗਾ ਕਿਉਂਕਿ ਉਹ ਲੰਬੇ ਸਮੇਂ ਤੱਕ ਦੇਸ਼ ਲਈ ਸੰਪਤੀ (asset) ਬਣ ਕੇ ਕੰਮ ਕਰ ਸਕਣਗੇ। ਐਕਸਪ੍ਰੈਸ ਐਂਟਰੀ ਰਾਹੀਂ ਜਾਣ ਵਾਲੇ ਡਾਕਟਰਾਂ ਲਈ ਪਰਮਾਨੈਂਟ ਰੈਜ਼ੀਡੈਂਸੀ (PR) ਮਿਲਣ ਦੇ ਮੌਕੇ ਵਧ ਜਾਣਗੇ। 5 ਸਾਲ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਉਹ ਉੱਥੋਂ ਦੀ ਨਾਗਰਿਕਤਾ (Citizenship) ਲਈ ਵੀ ਆਸਾਨੀ ਨਾਲ ਅਪਲਾਈ ਕਰ ਸਕਣਗੇ।
ਇਹ ਵੀ ਪੜ੍ਹੋ: ਭਾਰਤ-ਚੀਨ ਜੰਗ ਦੌਰਾਨ ਬਿਹਾਰ ਦੀ ਇਸ ਔਰਤ ਨੇ ਦਾਨ ਕੀਤਾ ਸੀ 600 ਕਿਲੋ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
