ਕੈਨੇਡਾ : ਚਿੱਠੀਆਂ-ਪਾਰਸਲ ਚੋਰੀ ਕਰਨ ਦੇ ਦੋਸ਼ ''ਚ 3 ਪੰਜਾਬੀ ਕਾਬੂ

02/11/2021 8:58:26 AM

ਨਿਊਯਾਰਕ/ਓਂਟਾਰੀਓ ( ਰਾਜ ਗੋਗਨਾ ) :  ਬਰੈਂਪਟਨ ਦੇ ਟਾਊਨ ਕੈਲੇਡਨ ਅਤੇ ਨੇੜਲੇ ਖੇਤਰਾਂ ਵਿਚ ਡਾਕ ਡੱਬਿਆਂ ਚੋਂ ਚਿੱਠੀਆਂ-ਪਾਰਸਲਾਂ ਦੀਆਂ ਚੋਰੀਆਂ ਦੇ ਸਬੰਧ ਵਿੱਚ ਸ਼ੱਕੀ ਚਾਰ ਜਣਿਆਂ ਵਿਚੋਂ  ਤਿੰਨ ਪੰਜਾਬੀ ਨੌਜਵਾਨਾਂ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਬਰੈਂਪਟਨ ਦੇ ਧਰਮਿੰਦਰ ਗਰੇਵਾਲ (22), ਨਵਜੋਤ ਸਿੱਧੂ (29) ਅਤੇ ਉਧਮਵੀਰ ਸਿੰਘ (22) ਵਜੋਂ ਹੋਈ ਹੈ। ਓਂਟਾਰੀਓ ਸੂਬਾਈ ਪੁਲਸ (OPP) ਵੱਲੋਂ 10 ਫਰਵਰੀ ਨੂੰ ਮੇਅਫੀਲਡ/ ਹੁਰਓਂਟਾਰੀਓ (Mayfield/Hurontario) ਵਿਖੇ ਡਾਕ ਡੱਬਿਆਂ ਦੀ ਚੋਰੀ ਕਰਦੇ ਚਾਰ ਜਣੇ ਫੜੇ ਗਏ ਸਨ। ਇਨ੍ਹਾਂ ਵਿਚੋਂ ਤਿੰਨ 'ਤੇ ਦੋਸ਼ ਲੱਗੇ ਹਨ ਤੇ ਇਨ੍ਹਾਂ ਦੀ 22 ਅਪ੍ਰੈਲ, 2021 ਨੂੰ ਉਰੰਜਵਿੱਲ ਕਚਿਹਰੀ ਵਿਖੇ ਪੇਸ਼ੀ ਹੈ । 

ਇਹ ਵੀ ਪੜ੍ਹੋ- ਟਰੂਡੋ ਵੱਲੋਂ PM ਮੋਦੀ ਨਾਲ ਫ਼ੋਨ 'ਤੇ ਗੱਲਬਾਤ, ਭਾਰਤ ਭੇਜੇਗਾ ਕੈਨੇਡਾ ਨੂੰ ਕੋਰੋਨਾ ਟੀਕੇ

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਡਾਕ ਡੱਬਿਆਂ ਦੀਆਂ ਚੋਰੀਆਂ ਤੇ ਭੰਨ੍ਹ-ਤੋੜ ਦੇ ਮਾਮਲਿਆਂ ਵਿਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। 
 


Lalita Mam

Content Editor

Related News