ਕੰਬੋਡੀਆ ਸਰਕਾਰ 2 ਅੰਤਰਰਾਸ਼ਟਰੀ ਏਅਰਲਾਈਨ ਸੇਵਾਵਾਂ ਕਰੇਗੀ ਸ਼ੁਰੂ
Tuesday, Mar 04, 2025 - 06:24 PM (IST)

ਨੋਮ ਪੇਨਹ (ਏਜੰਸੀ)- ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਨੇ ਮੰਗਲਵਾਰ ਨੂੰ ਕਿਹਾ ਕਿ 2 ਅੰਤਰਰਾਸ਼ਟਰੀ ਏਅਰਲਾਈਨਾਂ 2025 ਵਿੱਚ ਦੱਖਣ-ਪੂਰਬੀ ਏਸ਼ੀਆਈ ਦੇਸ਼ ਲਈ ਉਡਾਣਾਂ ਸ਼ੁਰੂ ਕਰਨਗੀਆਂ। ਮਾਨੇਟ ਨੇ ਕਿਹਾ ਕਿ ਅਮੀਰਾਤ ਦੁਬਈ ਅਤੇ ਸੀਮ ਰੀਪ ਸੂਬੇ ਵਿਚਕਾਰ ਉਡਾਣ ਸ਼ੁਰੂ ਕਰੇਗਾ, ਜਦੋਂਕਿ ਤੁਰਕੀ ਏਅਰਲਾਈਨਜ਼ ਸਾਲ ਦੇ ਅੰਤ ਤੱਕ ਇਸਤਾਂਬੁਲ ਤੋਂ ਨੋਮ ਪੇਨ ਲਈ ਉਡਾਣ ਸ਼ੁਰੂ ਕਰੇਗੀ।
ਉਨ੍ਹਾਂ ਕਿਹਾ ਕਿ ਸਾਲ 2024 ਵਿੱਚ 14 ਫੀਸਦੀ ਵਾਧੇ ਨਾਲ ਪਿਛਲੇ ਸਾਲ ਕੁੱਲ 31 ਘਰੇਲੂ ਅਤੇ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਸੂਬੇ ਦੇ 3 ਅੰਤਰਰਾਸ਼ਟਰੀ ਹਵਾਈ ਅੱਡਿਆਂ ਲਈ 58,354 ਉਡਾਣਾਂ ਸੰਚਾਲਿਤ ਕੀਤੀਆਂ। ਕੰਬੋਡੀਆ ਵਿੱਚ 12 ਦੇਸ਼ਾਂ ਤੋਂ ਸਿੱਧੀਆਂ ਉਡਾਣਾਂ ਹਨ ਅਤੇ ਪਿਛਲੇ ਸਾਲ 6 ਕਰੋੜ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ, ਜੋ ਕਿ ਸਾਲ-ਦਰ-ਸਾਲ 22 ਫੀਸਦਾ ਵਾਧਾ ਹੈ।