ਬ੍ਰਾਡਬੈਂਡ ਇੰਟਰਨੈੱਟ ਕਾਰਨ ਪ੍ਰਭਾਵਿਤ ਹੋ ਸਕਦੀ ਹੈ ਨੀਂਦ

08/07/2018 3:47:57 AM

ਲੰਡਨ— ਇੰਟਰਨੈੱਟ ਦੀ ਤੇਜ਼ ਰਫਤਾਰ ਲਈ ਬ੍ਰਾਡਬੈਂਡ, ਵਾਈ-ਫਾਈ ਵਰਗੇ ਮਾਧਿਅਮਾਂ ਦਾ ਸਹਾਰਾ ਲੈਣ ਵਾਲਿਆਂ ਲਈ ਬੁਰੀ ਖਬਰ ਹੈ। ਇਕ ਨਵੇਂ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਤੇਜ਼ ਰਫਤਾਰ ਦੇ ਇੰਟਰਨੈੱਟ ਦੀ ਵਰਤੋਂ, ਤੁਸੀਂ ਕਿਵੇਂ ਅਤੇ ਕਿੰਨੀ ਨੀਂਦ ਲੈਂਦੇ ਹੋ, ਇਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਖੋਜ ਵਿਚ ਦੇਖਿਆ ਗਿਆ ਹੈ ਕਿ ਜੋ ਲੋਕ ਡਿਜੀਟਲ ਸਬਸਕ੍ਰਾਈਬਰ ਲਾਈਨ (ਡੀ. ਐੱਸ. ਐੱਲ.) ਦੀ ਵਰਤੋਂ ਕਰਦੇ ਹਨ, ਉਹ ਡੀ. ਐੱਸ. ਐੱਲ. ਇੰਟਰਨੈੱਟ ਦੀ ਵਰਤੋਂ ਨਾ ਕਰਨ ਵਾਲਿਆਂ ਦੀ ਤੁਲਨਾ ਵਿਚ 25 ਮਿੰਟ ਘੱਟ ਨੀਂਦ ਲੈਂਦੇ ਹਨ।
ਡੀ. ਐੱਸ. ਐੱਲ. ਇਕ ਅਜਿਹੀ ਤਕਨੀਕ ਹੈ, ਜੋ ਸਾਧਾਰਨ ਤਾਂਬੇ ਦੀਆਂ ਟੈਲੀਫੋਨ ਤਾਰਾਂ ਦੀ ਥਾਂ ਜ਼ਿਆਦਾ ਬੈਂਡਵਿਥ ਦੇ ਇੰਟਰਨੈੱਟ ਨੂੰ ਘਰਾਂ ਅਤੇ ਛੋਟੇ ਕਾਰੋਬਾਰਾਂ ਤੱਕ ਪਹੁੰਚਾਉਂਦੀ ਹੈ। ਇਟਲੀ ਦੀ ਬੋਕੋਨੀ ਯੂਨੀਵਰਸਿਟੀ ਅਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਪਿਟਸਬਰਗ ਦੇ ਖੋਜਕਾਰਾਂ ਨੇ ਦੱਸਿਆ ਕਿ ਤੇਜ਼ ਰਫਤਾਰ ਦੇ ਇੰਟਰਨੈੱਟ ਦੀ ਵਰਤੋਂ ਨਾਲ ਉਨ੍ਹਾਂ ਲੋਕਾਂ ਦੀ ਨੀਂਦ ਦੀ ਮਿਆਦ ਅਤੇ ਨੀਂਦ ਪੂਰੀ ਹੋਣ ਦੀ ਸੰਤੁਸ਼ਟੀ ਘਟਦੀ ਹੈ, ਜੋ ਸਵੇਰ ਦੇ ਕੰਮ ਜਾਂ ਪਰਿਵਾਰਕ ਕਾਰਨਾਂ ਕਰਕੇ ਸਮਾਂ ਨਹੀਂ ਕੱਢ ਸਕਦੇ।