ਬੇਅਦਬੀ ਮਾਮਲੇ 'ਚ ਕੀਤੀ ਟਿੱਪਣੀ ਨੂੰ ਲੈ ਕੇ ਬ੍ਰਿਟੇਨ ਦੀ ਸਿੱਖ ਸੰਸਦ ਮੈਂਬਰ ਦੀ ਨਿੰਦਾ, ਡਿਲੀਟ ਕੀਤਾ ਟਵੀਟ

Tuesday, Dec 21, 2021 - 01:50 AM (IST)

ਬੇਅਦਬੀ ਮਾਮਲੇ 'ਚ ਕੀਤੀ ਟਿੱਪਣੀ ਨੂੰ ਲੈ ਕੇ ਬ੍ਰਿਟੇਨ ਦੀ ਸਿੱਖ ਸੰਸਦ ਮੈਂਬਰ ਦੀ ਨਿੰਦਾ, ਡਿਲੀਟ ਕੀਤਾ ਟਵੀਟ

ਲੰਡਨ - ਬ੍ਰਿਟੇਨ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੂੰ ਅੰਮ੍ਰਿਤਸਰ ਸਥਿਤ ਹਰਿਮੰਦਰ ਸਾਹਿਬ ਵਿੱਚ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰਨ ਦੇ ਸੰਬੰਧ ਵਿੱਚ ਕੀਤੇ ਗਏ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਸੰਸਦ ਮੈਂਬਰ ਨੇ ਆਪਣੇ ਟਵੀਟ ਨੂੰ ਹਟਾ ਦਿੱਤਾ। ਗਿੱਲ ਨੇ ਟਵੀਟ ਵਿੱਚ ਹਰਿਮੰਦਰ ਸਾਹਿਬ ਵਿੱਚ ਵਿਅਕਤੀ ਦੀ ਹੱਤਿਆ ਦੇ ਪਿੱਛੇ ਇੱਕ ਹਿੰਦੂ ਅੱਤਵਾਦੀ ਦਾ ਹੱਥ ਹੋਣ ਵੱਲ ਇਸ਼ਾਰਾ ਕੀਤਾ ਸੀ। 

ਬ੍ਰਿਟਿਸ਼ ਇਮੀਗ੍ਰੇਸ਼ਨ ਵਕੀਲ ਹਰਜਾਪ ਭੰਗਲ ਦੁਆਰਾ ਹਰਿਮੰਦਰ ਸਾਹਿਬ ਵਿੱਚ ਸ਼ਨੀਵਾਰ ਨੂੰ ਹੋਈ ਕਥਿਤ ਬੇਅਦਬੀ ਦੀ ਘਟਨਾ ਸਬੰਧੀ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲੇਬਰ ਪਾਰਟੀ ਦੀ ਸੰਸਦ ਗਿੱਲ ਨੇ ਉਨ੍ਹਾਂ ਦੇ  ਇਸ ਸੁਨੇਹੇ 'ਤੇ ਸਹਿਮਤੀ ਜਤਾਈ ਕਿ ਇਹ ਸਪੱਸ਼ਟ ਰੂਪ ਨਾਲ ਇੱਕ ਅੱਤਵਾਦੀ ਘਟਨਾ ਸੀ। ਗਿੱਲ ਨੇ ਜਿਸ ਟਵੀਟ ਨੂੰ ਆਲੋਚਨਾ ਤੋਂ ਬਾਅਦ ਹਟਾਇਆ ਉਸ ਵਿੱਚ ਕਿਹਾ ਗਿਆ ਸੀ, ਹਿੰਦੂ ਅੱਤਵਾਦੀ ਨੂੰ ਹਰਿਮੰਦਰ ਸਾਹਿਬ ਵਿੱਚ ਸਿੱਖਾਂ ਖ਼ਿਲਾਫ਼ ਹਿੰਸਾ ਕਰਨ ਤੋਂ ਰੋਕ ਦਿੱਤਾ ਗਿਆ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਵੀ ਇਸ ਟਵੀਟ ਦੀ ਨਿੰਦਾ ਕੀਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਾਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News