ਬ੍ਰਿਟਿਸ਼ ਸੰਸਦ ਮੈਂਬਰਾਂ ਨੇ ‘ਲਾਇਲਾਜ ਮਰੀਜ਼ਾਂ ਲਈ ਇੱਛਾ ਮੌਤ’ ਸਬੰਧੀ ਬਿੱਲ ਦਾ ਕੀਤਾ ਸਮਰਥਨ
Saturday, Jun 21, 2025 - 05:11 AM (IST)

ਲੰਡਨ - ਯੂ. ਕੇ. ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸੰਸਦ ਵਿਚ ਇਤਿਹਾਸਕ ਵੋਟਿੰਗ ਰਾਹੀਂ ਇਕ ਬਿੱਲ ਦਾ ਸਮਰਥਨ ਕੀਤਾ, ਜਿਸ ਦੇ ਤਹਿਤ ਇੰਗਲੈਂਡ ਅਤੇ ਵੇਲਜ਼ ਵਿਚ ਲਾਇਲਾਜ ਬਿਮਾਰੀਆਂ ਨਾਲ ਪੀੜਤ ਬਾਲਗਾਂ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੀ ਚੋਣ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸਦੇ ਨਾਲ ਹੀ ਇਹ ਬਿੱਲ ਹੁਣ ਕਾਨੂੰਨ ਬਣਨ ਨੇੜੇ ਪਹੁੰਚ ਗਿਆ ਹੈ।
ਸੰਸਦ ਮੈਂਬਰਾਂ ਨੇ ਬਹਿਸ ਤੋਂ ਬਾਅਦ ਅਜਿਹੇ ਬਿਮਾਰ ਬਾਲਗਾਂ (ਜੀਵਨ ਦਾ ਅੰਤ) ਬਿੱਲ ’ਤੇ ਵੋਟ ਪਾਈ। ਇਸ ਦੇ ਹੱਕ ਵਿਚ 314 ਅਤੇ ਵਿਰੋਧ ਵਿਚ 291 ਵੋਟਾਂ ਪਈਆਂ। ਇਹ ਬਿੱਲ ਹੁਣ ਹਾਊਸ ਆਫ਼ ਲਾਰਡਜ਼ ਵਿਚ ਜਾਵੇਗਾ, ਜੋ ਨੀਤੀ ਵਿਚ ਸੋਧ ਜਾਂ ਦੇਰੀ ਕਰ ਸਕਦਾ ਹੈ, ਹਾਲਾਂਕਿ ਇਹ ਹੇਠਲੇ ਸਦਨ ਦੇ ਫੈਸਲੇ ਨੂੰ ਪਲਟ ਨਹੀਂ ਸਕਦਾ।
ਇਹ ਬਿੱਲ ਇੰਗਲੈਂਡ ਅਤੇ ਵੇਲਜ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਗੰਭੀਰ ਰੂਪ ਵਿਚ ਬਿਮਾਰ ਬਾਲਗਾਂ ਨੂੰ ਸਹਾਇਤਾ ਪ੍ਰਾਪਤ ਮੌਤ ਲਈ ਅਰਜ਼ੀ ਦੇਣ ਦੀ ਆਗਿਆ ਦੇਵੇਗਾ ਜੇਕਰ ਉਹ ਸੋਚਦੇ ਹਨ ਕਿ ਉਹ 6 ਮਹੀਨੇ ਤੱਕ ਜਿਊਂਦੇ ਨਹੀਂ ਰਹਿ ਸਕਣਗੇ।