ਬ੍ਰਿਟੇਨ ਨੇ ਫੈਮਿਲੀ ਵੀਜ਼ਾ ਦੀ ਆਮਦਨ ਸੀਮਾ ਘਟਾਈ, 50 ਹਜ਼ਾਰ ਭਾਰਤੀਆਂ ਨੂੰ ਫ਼ਾਇਦਾ

Friday, Aug 09, 2024 - 01:09 PM (IST)

ਲੰਡਨ-  ਬ੍ਰਿਟੇਨ ਦੀ ਨਵੀਂ ਲੇਬਰ ਸਰਕਾਰ ਨੇ ਵਿਦੇਸ਼ੀ ਭਾਰਤੀ ਪੇਸ਼ੇਵਰਾਂ ਦੇ ਹੱਕ ਵਿੱਚ ਵੱਡਾ ਫ਼ੈੈਸਲਾ ਲਿਆ ਹੈ। ਹੁਣ ਫੈਮਿਲੀ ਵੀਜ਼ਾ ਲਈ ਸਾਲਾਨਾ ਆਮਦਨ ਸੀਮਾ 41 ਲੱਖ ਰੁਪਏ ਤੋਂ ਘਟਾ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ ਬ੍ਰਿਟੇਨ 'ਚ ਰਹਿ ਰਹੇ 50 ਹਜ਼ਾਰ ਤੋਂ ਜ਼ਿਆਦਾ ਭਾਰਤੀ ਪੇਸ਼ੇਵਰਾਂ ਨੂੰ ਫ਼ਾਇਦਾ ਹੋਵੇਗਾ।

ਸਾਬਕਾ ਰਿਸ਼ੀ ਸੁਨਕ ਸਰਕਾਰ ਨੇ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਲਈ ਆਮਦਨ ਸੀਮਾ 30 ਲੱਖ ਰੁਪਏ ਤੋਂ ਵਧਾ ਕੇ 41 ਲੱਖ ਰੁਪਏ ਕਰ ਦਿੱਤੀ ਸੀ। ਇਸ ਕਾਰਨ ਭਾਰਤੀਆਂ ਦੇ ਪਰਿਵਾਰਕ ਵੀਜ਼ਿਆਂ ਵਿੱਚ ਭਾਰੀ ਕਮੀ ਆਈ। 2023 ਵਿੱਚ ਜਿੱਥੇ 55 ਹਜ਼ਾਰ ਨੇ ਫੈਮਿਲੀ ਵੀਜ਼ਾ ਲਈ ਅਪਲਾਈ ਕੀਤਾ ਸੀ, ਉੱਥੇ ਜੁਲਾਈ 2024 ਤੱਕ ਸਿਰਫ਼ 33 ਹਜ਼ਾਰ ਨੇ ਅਪਲਾਈ ਕੀਤਾ ਸੀ। ਬ੍ਰਿਟੇਨ ਦੀ ਗ੍ਰਹਿ ਮੰਤਰੀ ਯਵੇਟ ਕੂਪਰ ਨੇ ਕਿਹਾ ਕਿ ਸੁਨਕ ਸਰਕਾਰ ਦਾ ਫ਼ੈਸਲਾ ਭਾਰਤੀ ਹਿੱਤਾਂ ਦੇ ਉਲਟ ਸੀ, ਅਸੀਂ ਇਸ ਨੂੰ ਉਲਟਾ ਦਿੱਤਾ ਹੈ।

3 ਕਾਰਨ ਜਿਨ੍ਹਾਂ ਕਾਰਨ ਬ੍ਰਿਟੇਨ ਨੇ ਆਮਦਨ ਸੀਮਾ 'ਤੇ ਬਦਲਿਆ ਆਪਣਾ ਫੈਸਲਾ 

ਬ੍ਰਿਟੇਨ ਨੂੰ 50 ਹਜ਼ਾਰ ਹੋਰ ਭਾਰਤੀ ਪੇਸ਼ੇਵਰਾਂ ਦੀ ਜ਼ਰੂਰਤ: 

ਬ੍ਰੈਗਜ਼ਿਟ ਕਾਰਨ ਯੂਰਪ ਦੇ ਦੂਜੇ ਦੇਸ਼ਾਂ ਤੋਂ ਆਈ.ਟੀ, ਏ.ਆਈ ਅਤੇ ਮੈਡੀਕੋ ਪੇਸ਼ੇਵਰ ਬ੍ਰਿਟੇਨ ਨਹੀਂ ਜਾ ਰਹੇ ਹਨ। ਇਸ ਸਾਲ ਬ੍ਰਿਟੇਨ ਨੇ ਅਰਥਵਿਵਸਥਾ 'ਚ 0.8 ਫ਼ੀਸਦੀ ਦੀ ਵਿਕਾਸ ਦਰ ਹਾਸਲ ਕਰਨ ਲਈ 50 ਹਜ਼ਾਰ ਭਾਰਤੀ ਪੇਸ਼ੇਵਰਾਂ ਨੂੰ ਸੱਦਾ ਦੇਣ ਦਾ ਟੀਚਾ ਰੱਖਿਆ ਹੈ। 


ਪ੍ਰੋਫੈਸ਼ਨਲ ਵੀਜ਼ਿਆਂ 'ਤੇ ਭਾਰਤੀਆਂ ਦੀ ਸਭ ਤੋਂ ਵੱਧ ਗਿਣਤੀ,  ਘੱਟ ਰਹੀ ਸੀ ਗਿਣਤੀ: 

ਬ੍ਰਿਟੇਨ ਵਿੱਚ ਪੇਸ਼ੇਵਰ ਵੀਜ਼ਿਆਂ 'ਤੇ ਸਭ ਤੋਂ ਵੱਧ ਭਾਰਤੀ ਹਨ। 2023 ਵਿੱਚ ਸਭ ਤੋਂ ਵੱਧ 1 ਲੱਖ 27 ਹਜ਼ਾਰ ਭਾਰਤੀ ਪੇਸ਼ੇਵਰ ਬ੍ਰਿਟੇਨ ਆਏ।

ਸਿਹਤ ਖੇਤਰ ਭਾਰਤੀਆਂ 'ਤੇ ਨਿਰਭਰ: 

ਬ੍ਰਿਟੇਨ ਦੀ ਰਾਸ਼ਟਰੀ ਸਿਹਤ ਯੋਜਨਾ (NHS) ਭਾਰਤੀ ਪੇਸ਼ੇਵਰਾਂ 'ਤੇ ਨਿਰਭਰ ਹੈ। ਇੱਥੇ ਹਰ 10 ਵਿੱਚੋਂ ਦੋ ਡਾਕਟਰ ਭਾਰਤੀ ਹਨ ਅਤੇ ਨਰਸਾਂ ਵਿੱਚ ਵੀ ਹਰ 10 ਵਿੱਚੋਂ ਤਿੰਨ ਭਾਰਤੀ ਹਨ। ਅਜਿਹੇ 'ਚ ਬ੍ਰਿਟੇਨ ਭਾਰਤੀ ਮੈਡੀਕਲ ਪੇਸ਼ੇਵਰਾਂ ਨੂੰ ਗੁਆਉਣਾ ਨਹੀਂ ਚਾਹੁੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਧੋਖਾਧੜੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਰਤੀ ਦੂਤਘਰ ਨੇ ਜਾਰੀ ਕੀਤੀ ਐਡਵਾਈਜ਼ਰੀ

(2023 ਵਿੱਚ ਆਉਣ ਵਾਲੇ ਭਾਰਤੀ ਪੇਸ਼ੇਵਰਾਂ ਦੀ ਤਨਖਾਹ)

30 ਲੱਖ ਰੁਪਏ ਤੱਕ ਦੀ ਸਭ ਤੋਂ ਵੱਧ ਤਨਖਾਹ ਸ਼੍ਰੇਣੀ

30 ਲੱਖ ਰੁਪਏ ਤੱਕ       50 ਹਜ਼ਾਰ

40 ਲੱਖ ਤੱਕ             40 ਹਜ਼ਾਰ

50 ਲੱਖ ਤੱਕ             20 ਹਜ਼ਾਰ

ਇੱਕ ਕਰੋੜ ਜਾਂ ਵੱਧ     15 ਹਜ਼ਾਰ

20 ਹਜ਼ਾਰ ਭਾਰਤੀਆਂ ਨੇ ਅਮਰੀਕਾ, ਕੈਨੇਡਾ ਸ਼ਿਫਟ ਹੋਣ ਲਈ ਅਪਲਾਈ ਕੀਤਾ ਸੀ, ਬ੍ਰਿਟੇਨ ਦੀ ਮਾਈਗ੍ਰੇਸ਼ਨ ਐਡਵਾਈਜ਼ਰੀ ਕਮੇਟੀ ਮੁਤਾਬਕ ਜੁਲਾਈ ਤੱਕ 20 ਹਜ਼ਾਰ ਭਾਰਤੀ ਪੇਸ਼ੇਵਰਾਂ ਨੇ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਸ਼ਿਫਟ ਹੋਣ ਲਈ ਅਪਲਾਈ ਕੀਤਾ ਸੀ। ਇਨ੍ਹਾਂ ਦੇਸ਼ਾਂ ਵਿੱਚ ਫੈਮਿਲੀ ਵੀਜ਼ਾ ਲਈ ਆਮਦਨ ਸੀਮਾ 25 ਲੱਖ ਤੋਂ 35 ਲੱਖ ਹੈ। ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਇੱਕ ਵਿਸ਼ੇਸ਼ ਐਫ-1 ਵੀਜ਼ਾ ਸਕੀਮ ਵੀ ਹੈ। ਜਿਸ ਵਿੱਚ ਪੀਜੀ ਤੋਂ ਬਾਅਦ ਵਿਦਿਆਰਥੀ ਚਾਰ ਸਾਲ ਤੱਕ ਵਰਕ ਵੀਜ਼ੇ 'ਤੇ ਕੰਮ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News