ਬ੍ਰਿਟੇਨ ਨੇ ਮੀਟ, ਡੇਅਰੀ ਉਤਪਾਦਾਂ ਦੇ ਆਯਾਤ 'ਤੇ ਲਗਾਈ ਪਾਬੰਦੀ
Saturday, Apr 12, 2025 - 05:23 PM (IST)

ਲੰਡਨ (ਯੂ.ਐਨ.ਆਈ.)- ਯੂ.ਕੇ ਸਰਕਾਰ ਨੇ ਜਾਨਵਰਾਂ ਵਿੱਚ ਵੱਧ ਰਹੀ ਮੂੰਹ ਅਤੇ ਪੈਰ ਦੀ ਬਿਮਾਰੀ ਦੇ ਸੰਕਰਮਣ ਦੇ ਮੱਦੇਨਜ਼ਰ ਯੂਰਪੀਅਨ ਯੂਨੀਅਨ ਤੋਂ ਮਾਸ ਅਤੇ ਡੇਅਰੀ ਉਤਪਾਦਾਂ ਦੇ ਨਿੱਜੀ ਆਯਾਤ 'ਤੇ ਪਾਬੰਦੀ ਵਧਾ ਦਿੱਤੀ ਹੈ। ਇਹ ਜਾਣਕਾਰੀ ਬ੍ਰਿਟਿਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਦਿੱਤੀ। ਐਲਾਨ ਅਨੁਸਾਰ ਸ਼ਨੀਵਾਰ ਤੋਂ ਬ੍ਰਿਟੇਨ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਨਿੱਜੀ ਵਰਤੋਂ ਲਈ ਯੂਰਪੀਅਨ ਯੂਨੀਅਨ ਤੋਂ ਪਸ਼ੂਆਂ, ਭੇਡਾਂ, ਬੱਕਰੀਆਂ, ਸੂਰ ਆਦਿ ਦੇ ਕਿਸੇ ਵੀ ਕਿਸਮ ਦੇ ਮਾਸ ਅਤੇ ਡੇਅਰੀ ਉਤਪਾਦਾਂ ਨੂੰ ਦੇਸ਼ ਵਿੱਚ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ-Canada ਚੋਣਾਂ 'ਚ ਇਮੀਗ੍ਰੇਸ਼ਨ ਮੁੱਦਾ ਗਾਇਬ, ਉਮੀਦਵਾਰਾਂ ਵੱਲੋਂ ਟੈਰਿਫ ਵਿਵਾਦ 'ਤੇ ਵੋਟਾਂ ਦੀ ਮੰਗ
ਯੂ.ਕੇ ਸਰਕਾਰ ਨੇ ਮਾਸ ਅਤੇ ਡੇਅਰੀ ਉਤਪਾਦਾਂ ਦੇ ਨਿੱਜੀ ਆਯਾਤ 'ਤੇ ਪਾਬੰਦੀ ਵਧਾ ਕੇ ਸਾਰੇ ਯੂਰਪੀਅਨ ਯੂਨੀਅਨ ਦੇਸ਼ਾਂ ਨੂੰ ਇਸ ਵਿਚ ਸ਼ਾਮਲ ਕਰ ਲਿਆ ਹੈ, ਕਿਉਂਕਿ ਪੈਰ ਅਤੇ ਮੂੰਹ ਦੀ ਬਿਮਾਰੀ ਮਹਾਂਦੀਪ ਵਿੱਚ ਫੈਲਦੀ ਜਾ ਰਹੀ ਹੈ। ਘੋਸ਼ਣਾ ਅਨੁਸਾਰ ਦੇਸ਼ ਵਿੱਚ ਸੈਂਡਵਿਚ, ਪਨੀਰ, ਮੀਟ, ਕੱਚਾ ਮਾਸ ਅਤੇ ਦੁੱਧ ਅਤੇ ਇਸਦੇ ਉਤਪਾਦਾਂ ਨੂੰ ਲਿਆਉਣ 'ਤੇ ਪਾਬੰਦੀ ਹੈ, ਭਾਵੇਂ ਉਹ ਡਿਊਟੀ-ਮੁਕਤ ਦੁਕਾਨਾਂ ਤੋਂ ਖਰੀਦੇ ਗਏ ਹੋਣ ਜਾਂ ਕਿਸੇ ਵੀ ਰੂਪ ਵਿੱਚ ਪੈਕੇਜਿੰਗ ਵਿੱਚ। ਗੌਰਤਲਬ ਹੈ ਕਿ ਸਰਕਾਰ ਵੱਲੋਂ ਇਹ ਐਲਾਨ ਬ੍ਰਿਟੇਨ ਦੇ ਪਸ਼ੂਆਂ ਦੀ ਸਿਹਤ, ਦੇਸ਼ ਦੀ ਖੁਰਾਕ ਸੁਰੱਖਿਆ ਅਤੇ ਕਿਸਾਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਐਲਾਨ ਅਨੁਸਾਰ ਜੇਕਰ ਕੋਈ ਵਿਅਕਤੀ ਫੈਸਲੇ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਨੂੰ ਸਰਹੱਦ 'ਤੇ ਛੱਡਣਾ ਪਵੇਗਾ ਨਹੀਂ ਤਾਂ ਉਸਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸਰਕਾਰ ਦੇ ਫੈਸਲੇ ਦੀ ਉਲੰਘਣਾ ਕਰਨ ਵਾਲਿਆਂ ਨੂੰ 5000 ਪੌਂਡ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।