ਮਿਲੋ ਬ੍ਰਿਟੇਨ ਦੀ ਸਭ ਤੋਂ ਤਾਕਤਵਰ ਔਰਤ ਨੂੰ, ਚੁੱਕ ਲੈਂਦੀ ਹੈ 160 ਕਿਲੋ ਤੱਕ ਭਾਰ (ਤਸਵੀਰਾਂ)

12/21/2017 3:22:11 PM

ਬ੍ਰਿਟੇਨ(ਬਿਊਰੋ)— ਬ੍ਰਿਟੇਨ ਦੇ ਸਾਊਥਹੈਂਪਟਨ ਵਿਚ ਰਹਿਣ ਵਾਲੀ ਜੈਨੀ ਵਾਰਨਰ ਨੂੰ ਇੱਥੋਂ ਦੀ ਸਭ ਤੋਂ ਤਾਕਤਵਰ ਔਰਤ ਕਿਹਾ ਜਾਂਦਾ ਹੈ। 34 ਸਾਲ ਦੀ ਜੈਨੀ ਵਾਰਨਰ ਆਪਣੀ ਖੂਬਸੂਰਤੀ ਦੇ ਨਾਲ-ਨਾਲ ਆਪਣੀ ਤਾਕਤ ਲਈ ਮਸ਼ਹੂਰ ਹੈ। 2 ਬੱਚਿਆਂ ਦੀ ਇਹ ਮਾਂ 160 ਕਿਲੋ ਤੱਕ ਭਾਰ ਚੁੱਕ ਲੈਂਦੀ ਹੈ ਭਾਵ ਆਪਣੇ ਸਰੀਰ ਦੇ ਭਾਰ ਤੋਂ ਤਿੰਨ ਗੁਣਾ ਜ਼ਿਆਦਾ ਭਾਰ ਚੁੱਕ ਸਕਦੀ ਹੈ। ਇਨ੍ਹਾਂ ਦੇ ਨਾਂ ਬ੍ਰਿਟੇਨ ਸਟਰੋਂਗੈਸਟ ਵੁਮਨ ਅਤੇ ਵਰਲਡ ਸਟਰੋਂਗੈਸਟ ਦੇ ਟਾਈਟਲ ਹਨ।
ਜੈਨੀ ਦੱਸਦੀ ਹੈ ਕਿ ਉਹ ਪਿਛਲੇ 5 ਸਾਲ ਤੋਂ ਲਗਾਤਾਰ ਐਕਸਰਸਾਈਜ਼ ਕਰ ਰਹੀ ਹੈ। ਜੈਨੀ ਨੇ ਅੱਗੇ ਕਿਹਾ ਕਿ ਮੈਂ ਜਦੋਂ ਮਾਂ ਬਣੀ ਉਦੋਂ ਕਾਫੀ ਮੋਟੀ ਹੋ ਗਈ ਸੀ। ਇਸ ਤੋਂ ਬਾਅਦ ਮੈਂ ਵਾਪਸ ਪਹਿਲੀ ਫਿੱਗਰ ਪਾਉਣ ਲਈ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ। ਮੈਂ ਹਫਤੇ ਵਿਚ 6 ਦਿਨ ਪਸੀਨਾ ਵਹਾਉਣਾ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਜੈਨੀ ਪੇਸ਼ੇ ਤੋਂ ਫਿਜ਼ੀਕਸ ਐਜੂਕੇਸ਼ਨ ਦੀ ਅਧਿਆਪਿਕਾ ਹੈ ਅਤੇ ਬਿਜ਼ੀ ਸ਼ੈਡਿਊਲ ਦੇ ਬਾਵਜੂਦ ਜੈਨੀ ਜਿੰਮ ਕਰਨਾ ਨਹੀਂ ਭੁੱਲਦੀ।
ਰਸੋਈਘਰ ਨੂੰ ਹੀ ਬਣਾ ਲਿਆ ਜਿੰਮ
ਜੈਨੀ ਕਹਿੰਦੀ ਹੈ ਕਿ ਜੇਕਰ ਬਿਜ਼ੀ ਸ਼ੈਡਿਊਲ ਦੀ ਵਜ੍ਹਾ ਨਾਲ ਮੈਂ ਜਿੰਮ ਨਹੀਂ ਕਰ ਪਾਉਂਦੀ ਤਾਂ ਮੈਂ ਰਸੋਈਘਰ ਨੂੰ ਹੀ ਜਿੰਮ ਵਿਚ ਤਬਦੀਲ ਕਰ ਲੈਂਦੀ ਹਾਂ। ਖਾਣਾ ਬਣਾਉਂਦੇ ਸਮੇਂ ਮੈਂ ਉਥੇ ਹੀ 4 ਤਰ੍ਹਾਂ ਦੀ ਐਕਸਰਸਾਈਜ਼ ਕਰ ਲੈਂਦੀ ਹਾਂ। ਲਗਾਤਾਰ ਜਿੰਮ ਕਰਨ ਦੇ ਨਾਲ-ਨਾਲ ਜੈਨੀ ਕਈ ਮੁਕਾਬਲਿਆਂ ਵਿਚ ਵੀ ਭਾਗ ਲੈਂਦੀ ਹੈ। ਉਨ੍ਹਾਂ ਨੇ ਮਿੰਨੀ ਟਰੱਕ ਚੁੱਕਣ ਅਤੇ ਰੱਸੀ ਨਾਲ ਟਰੱਕ ਖਿੱਚਣ ਤਰ੍ਹਾਂ ਦੇ ਕਾਰਨਾਮੇ ਵੀ ਕੀਤੇ ਹਨ।