ਫਿਊਲ ਸਟੇਸ਼ਨ ''ਤੇ ਬੰਬਾਰੀ, 28 ਲੋਕਾਂ ਦੀ ਮੌਤ
Monday, Dec 09, 2024 - 10:34 AM (IST)
ਖਾਰਤੂਮ (ਏਜੰਸੀ)- ਸੂਡਾਨ ਦੀ ਰਾਜਧਾਨੀ ਖਾਰਤੂਮ ਦੇ ਦੱਖਣ ਵਿੱਚ ਇੱਕ ਈਂਧਨ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਬੰਬਾਰੀ ਵਿੱਚ ਘੱਟ ਤੋਂ ਘੱਟ 28 ਲੋਕ ਮਾਰੇ ਗਏ ਅਤੇ 37 ਹੋਰ ਜ਼ਖਮੀ ਹੋ ਗਏ। ਇੱਕ ਸਵੈਸੇਵੀ ਸਮੂਹ ਅਤੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਵਲੰਟੀਅਰ ਸਮੂਹ, ਦੱਖਣੀ ਖਾਰਤੂਮ ਐਮਰਜੈਂਸੀ ਰੂਮ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮੇਓ ਇਲਾਕੇ ਨੇੜੇ ਨਿਊ ਮਾਰਕਿਟ 6 ਵਿੱਚ ਅਮੋਨੀਆ ਫਿਊਲ ਸਟੇਸ਼ਨ 'ਤੇ ਬੰਬਾਰੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਮਹੱਤਵਪੂਰਨ ਮਨੁੱਖੀ ਅਤੇ ਭੌਤਿਕ ਨੁਕਸਾਨ ਹੋਇਆ। ਇਹ ਫਿਊਲ ਸਟੇਸ਼ਨ ਬਸ਼ੈਰ ਹਸਪਤਾਲ ਦੇ ਉੱਤਰ ਵਿੱਚ ਸਥਿਤ ਹੈ।
ਇਕ ਨਿਊਜ਼ ਏਜੰਸੀ ਮੁਤਾਬਕ ਜ਼ਖਮੀਆਂ ਵਿਚੋਂ 29 ਝੁਲਸਣ ਦੇ ਮਾਮਲੇ ਹਨ, ਜਿਨ੍ਹਾਂ ਵਿਚੋਂ 3 ਗੰਭੀਰ ਰੂਪ ਨਾਲ ਝੁਲਸੇ ਹਨ। ਇਸ ਤੋਂ ਇਲਾਵਾ 8 ਛਰਰੇ ਲੱਗਣ ਦੇ ਮਾਮਲੇ ਸਨ। ਸਮੂਹ ਨੇ ਕਿਹਾ ਕਿ ਘਟਨਾ ਨਾਲ ਨਜਿੱਠਣ ਲਈ ਡਾਕਟਰੀ ਕੋਸ਼ਿਸ਼ਾਂ ਜਾਰੀ ਹਨ, ਜ਼ਖਮੀਆਂ ਲਈ ਵਾਧੂ ਡਾਕਟਰੀ ਸਹਾਇਤਾ ਦੀ ਮੰਗ ਕੀਤੀ ਗਈ ਹੈ। ਸੁਡਾਨੀ ਨਿਊਜ਼ ਪੋਰਟਲ ਅਲ-ਰਾਕੋਬਾ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਅਮੋਨੀਆ ਫਿਊਲ ਸਟੇਸ਼ਨ 'ਤੇ ਬੰਬਾਰੀ ਵਿਚ 28 ਲੋਕ ਮਾਰੇ ਗਏ ਅਤੇ 37 ਹੋਰ ਜ਼ਖਮੀ ਹੋ ਗਏ। ਅਜੇ ਤੱਕ ਕਿਸੇ ਵੀ ਧਿਰ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ: ਇਹ ਹੈ ਦੁਨੀਆ ਦੀ ਆਖਰੀ ਸੜਕ, ਇੱਥੇ ਇਕੱਲੇ ਜਾਣ ਦੀ ਹੈ ਮਨਾਹੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8