ਗਾਜ਼ਾ ਤੋਂ ਅਗਵਾ ਥਾਈਲੈਂਡ ਦੇ ਬੰਧਕ ਦੀ ਲਾਸ਼ ਮਿਲੀ
Saturday, Jun 07, 2025 - 11:19 PM (IST)

ਤੈਲ ਅਵੀਵ–ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੂੰ 7 ਅਕਤੂਬਰ, 2023 ਨੂੰ ਗਾਜ਼ਾ ਤੋਂ ਅਗਵਾ ਕੀਤੇ ਗਏ ਥਾਈਲੈਂਡ ਦੇ ਇਕ ਬੰਧਕ ਦੀ ਲਾਸ਼ ਮਿਲੀ ਹੈ। ਪ੍ਰਧਾਨ ਮੰਤਰੀ ਦਫਤਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਥਾਈਲੈਂਡ ਦੇ ਨਾਗਰਿਕ ਨੱਟਾਪੋਂਗ ਪਿੰਟਾ ਦੀ ਲਾਸ਼ ਇਕ ਵਿਸ਼ੇਸ਼ ਫੌਜੀ ਮੁਹਿੰਮ ਤਹਿਤ ਇਜ਼ਰਾਈਲ ਨੂੰ ਵਾਪਸ ਕਰ ਦਿੱਤੀ ਗਈ ਹੈ। ਪਿੰਟਾ ਦੀ ਲਾਸ਼ ਰਾਫਾਹ ਖੇਤਰ ’ਚੋਂ ਬਰਾਮਦ ਕੀਤੀ ਗਈ। ਉਸ ਨੂੰ ਕਿਬੁਤਜ਼ ਨਿਰ ਓਜ਼ ਤੋਂ ਅਗਵਾ ਕੀਤਾ ਗਿਆ ਸੀ ਅਤੇ ਜੰਗ ਦੀ ਸ਼ੁਰੂਆਤ ’ਚ ਹੀ ਉਸ ਨੂੰ ਕੈਦ ਵਿਚ ਮਾਰ ਦਿੱਤਾ ਗਿਆ ਸੀ। ਉਹ ਖੇਤੀਬਾੜੀ ਦੇ ਕੰਮ ਲਈ ਥਾਈਲੈਂਡ ਤੋਂ ਇਜ਼ਰਾਈਲ ਆਇਆ ਸੀ। ਜਾਣਕਾਰੀ ਮੁਤਾਬਕ ਗਾਜ਼ਾ ’ਚ 55 ਬੰਧਕ ਅਜੇ ਵੀ ਬਚੇ ਹਨ, ਜਿਨ੍ਹਾਂ ਵਿਚੋਂ ਅੱਧੇ ਤੋਂ ਵੱਧ ਮਰ ਚੁੱਕੇ ਹਨ।