ਸਮੁੰਦਰ ਵਿਚਾਲੇ ਪਲਟ ਗਿਆ ਸਵਾਰੀਆਂ ਨਾਲ ਭਰਿਆ ਜਹਾਜ਼ ! 250 ਤੋਂ ਵੱਧ ਲੋਕ ਸੀ ਸਵਾਰ, ਗਿਰਨੇ ਤੋਂ...
Sunday, Aug 30, 2026 - 05:22 PM (IST)
ਇੰਟਰਨੈਸ਼ਨਲ ਡੈਸਕ- ਯੂਰਪ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਉੱਤਰੀ ਸਾਈਪ੍ਰਸ ਦੀ ਗਿਰਨੇ ਬੰਦਰਗਾਹ ਤੋਂ ਤੁਰਕੀ ਵੱਲ ਜਾ ਰਿਹਾ ਇੱਕ ਯਾਤਰੀ ਜਹਾਜ਼ ਸਮੁੰਦਰ 'ਚ ਪਲਟ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਜਹਾਜ਼ 'ਚ ਲਗਭਗ 250- 300 ਯਾਤਰੀ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਖੇਤਰ 'ਚ ਵੱਡੇ ਪੱਧਰ 'ਤੇ ਸਰਚ ਅਤੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
MarineTraffic ਦੇ ਟ੍ਰੈਕਿੰਗ ਡਾਟਾ ਅਨੁਸਾਰ, ਐਤਵਾਰ ਸਵੇਰੇ ਜਹਾਜ਼ ਦੀ ਲੋਕੇਸ਼ਨ ਗਿਰਨੇ ਬੰਦਰਗਾਹ ਦੇ ਉੱਤਰ ਵੱਲ ਦਿਖਾਈ ਦੇ ਰਹੀ ਸੀ, ਜਿਸ ਤੋਂ ਬਾਅਦ ਅਚਾਨਕ ਇਸ ਦੇ ਸਿਗਨਲ ਅਤੇ ਟ੍ਰਾਂਸਮਿਸ਼ਨ ਬੰਦ ਹੋ ਗਏ। ਫਿਲਹਾਲ ਹਾਦਸੇ ਵਾਲੀ ਜਗ੍ਹਾ 'ਤੇ ਨੇੜਿਓਂ ਲੰਘ ਰਹੇ ਇੱਕ ਹੋਰ ਜਹਾਜ਼ ਨੂੰ ਬਚਾਅ ਕਾਰਜਾਂ ਲਈ ਭੇਜਿਆ ਗਿਆ, ਜਿਸ ਨੇ ਪਾਣੀ 'ਚੋਂ ਕਈ ਯਾਤਰੀਆਂ ਨੂੰ ਬਾਹਰ ਕੱਢਿਆ। ਇਹ ਜਹਾਜ਼ ਬਚਾਏ ਗਏ ਯਾਤਰੀਆਂ ਨੂੰ ਲੈ ਕੇ ਗਿਰਨੇ ਬੰਦਰਗਾਹ 'ਤੇ ਵਾਪਸ ਪਹੁੰਚ ਰਿਹਾ ਹੈ।
🇨🇾 More than 250 passengers are awaiting rescue after a ship capsized just 2–3 km off the coast of Cyprus shortly after leaving Girne Port.
Coast Guard boats, civilian ships and helicopters are racing to reach them.
Writer: Mhedipic.twitter.com/tWaG202qjL
— Mario Nawfal (@MarioNawfal) August 30, 2026
ਇਸ ਹਾਦਸੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਨ੍ਹਾਂ 'ਚ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਇੱਕ ਪਾਸੇ ਝੁਕ ਕੇ ਸਮੁੰਦਰ 'ਚ ਡੁੱਬਦਾ ਜਾ ਰਿਹਾ ਹੈ, ਜਦਕਿ ਲਾਈਫ ਜੈਕੇਟਾਂ ਪਾਏ ਹੋਏ ਕਈ ਯਾਤਰੀ ਪਾਣੀ 'ਚ ਤੈਰ ਕੇ ਆਪਣੀ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਤੇ ਰੈਸਕਿਊ ਟੀਮਾਂ ਉਨ੍ਹਾਂ ਨੂੰ ਪਾਣੀ 'ਚੋਂ ਬਾਹਰ ਕੱਢ ਰਹੀਆਂ ਹਨ।
ਫਿਲਹਾਲ ਤੁਰਕੀ ਜਾਂ ਸਾਈਪ੍ਰਸ ਦੇ ਅਧਿਕਾਰੀਆਂ ਵੱਲੋਂ ਇਸ ਹਾਦਸੇ ਬਾਰੇ ਕੋਈ ਅਧਿਕਾਰਤ ਬਿਆਨ ਜਾਂ ਰਿਪੋਰਟ ਜਾਰੀ ਨਹੀਂ ਕੀਤੀ ਗਈ। ਪਰ ਫਿਲਹਾਲ ਰੈਸਕਿਊ ਆਪਰੇਸ਼ਨ ਤੇਜ਼ੀ ਨਾਲ ਜਾਰੀ ਹੈ ਤੇ ਲੋਕਾਂ ਨੂੰ ਬਾਹਰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਤੁਸੀਂ ਵੀ ਵਰਤਦੇ ਹੋ ਇਸ ਕੰਪਨੀ ਦੇ ਮਸਾਲੇ ਤਾਂ ਹੋ ਜਾਓ ਸਾਵਧਾਨ ! FSSAI ਨੇ ਲਾ'ਤਾ ਬੈਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
