ਬਲੱਡ ਟੈਸਟ ਨਾਲ ਕੋਵਿਡ-19 ਦੀ ਗੰਭੀਰਤਾ ਦਾ ਲੱਗ ਸਕਦੈ ਅੰਦਾਜ਼ਾ

07/02/2020 1:37:37 AM

ਵਾਸ਼ਿੰਗਟਨ - ਡਾਕਟਰ ਹੁਣ ਕੋਵਿਡ-19 ਮਰੀਜ਼ਾਂ ਦੇ ਖੂਨ ਦੀ ਜਾਂਚ ਕਰ ਇਹ ਪਤਾ ਲਾ ਸਕਦੇ ਹਨ ਕਿ ਕਿਸ ਮਰੀਜ਼ ਦੇ ਗੰਭੀਰ ਰੂਪ ਤੋਂ ਬੀਮਾਰ ਹੋਣ ਦਾ ਖਤਰਾ ਜ਼ਿਆਦਾ ਹੈ ਅਤੇ ਕਿਸ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਜ਼ਰੂਰਤ ਪੈ ਸਕਦੀ ਹੈ। ਖੋਜਕਾਰਾਂ ਦਾ ਆਖਣਾ ਹੈ ਇਹ ਖੋਜ ਕੋਵਿਡ-19 ਦੇ ਗੰਭੀਰ ਮਾਮਲਿਆਂ ਵਿਚ ਦੇਖੇ ਜਾਣ ਵਾਲੇ ਘਾਤਕ ਸਾਇਟੋਕਿਨ ਸਟਾਰਮ ਨੂੰ ਰੋਕਣ ਲਈ ਨਵੇਂ ਇਲਾਜ ਦਾ ਰਾਹ ਸਾਫ ਕਰਦੀ ਹੈ। ਸਾਇਟੋਕਿਨ ਸਟਾਰਮ ਉਸ ਸਥਿਤੀ ਨੂੰ ਆਖਦੇ ਹਨ ਜਦ ਸਰੀਰ ਬਹੁਤ ਤੇਜ਼ੀ ਨਾਲ ਖੂਨ ਵਿਚ ਜ਼ਿਆਦਾ ਮਾਤਰਾ ਵਿਚ ਸਾਇਟੋਕਿਨ ਮਤਲਬ ਪ੍ਰੋਟੀਨ ਛੱਡਣ ਲੱਗੇ। ਇਸ ਤੋਂ ਇਹ ਸਮਝਣ ਵਿਚ ਵੀ ਮਦਦ ਮਿਲ ਸਕਦੀ ਹੈ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਵਿਚ ਕਿਉਂ ਸ਼ੂਗਰ ਕਾਰਨ ਘਾਤਕ ਨਤੀਜੇ ਦੇਖਣ ਨੂੰ ਮਿਲਦੇ ਹਨ।

ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਮੈਡੀਸਨ ਨੇ ਖੋਜ ਕੀਤੀ
ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਮੈਡੀਸਨ ਦੇ ਮਿਊਰੇਸ਼ ਅਭਿਯਾਂਕਰ ਸਮੇਤ ਸਾਇੰਸਦਾਨਾਂ ਨੇ ਪਾਇਆ ਕਿ ਜਾਂਚ ਦੌਰਾਨ ਖੂਨ ਵਿਚ ਕਿਸੇ ਖਾਸ ਸਾਇਟੋਕਿਨ ਦਾ ਪੱਧਰ ਪਤਾ ਲੱਗਣ ਨਾਲ ਉਸ ਦਾ ਇਸਤੇਮਾਲ ਬਾਅਦ ਦੇ ਨਤੀਜਿਆਂ ਦਾ ਅਨੁਮਾਨ ਲਗਾਉਣ ਵਿਚ ਕੀਤਾ ਜਾ ਸਕਦਾ ਹੈ। ਖੋਜਕਾਰਾਂ ਨੇ ਕਿਹਾ ਕਿ ਰੋਗੀ ਇਮਿਊਨ ਸੈੱਲਾਂ ਵੱਲੋਂ ਪੈਦਾ ਪ੍ਰੋਟੀਨ ਮਤਲਬ ਸਾਇਟੋਕਿਨ ਪ੍ਰਤੀ ਰੱਖਿਆ ਤੰਤਰ ਦੀ ਕੋਈ ਗੰਭੀਰ ਪ੍ਰਤੀਕਿਰਿਆਵਾਂ ਲਈ ਜ਼ਿੰਮੇਵਾਰ ਹੁੰਦਾ ਹੈ ਜਿਸ ਨੂੰ ਅਸੀਂ ਸਾਇਕੋਟਿਨ ਸਟਾਰਮ ਕਹਿੰਦੇ ਹਾਂ ਅਤੇ ਇਹ ਕੋਵਿਡ-19 ਅਤੇ ਹੋਰ ਗੰਭੀਰ ਬੀਮਾਰੀਆਂ ਨਾਲ ਜੁੜਿਆ ਹੋਇਆ ਹੁੰਦਾ ਹੈ।

ਉਨ੍ਹਾਂ ਨੇ ਆਖਿਆ ਕਿ ਇਹ ਖੋਜ ਸਕੋਰਿੰਗ ਸਿਸਟਮ ਦਾ ਹਿੱਸਾ ਬਣ ਸਕਦੀ ਹੈ, ਜਿਸ ਦੇ ਆਧਾਰ 'ਤੇ ਡਾਕਟਰ ਜ਼ਿਆਦਾ ਜ਼ੋਖਮ ਵਾਲੇ ਕੋਵਿਡ-19 ਮਰੀਜ਼ਾਂ ਦੀ ਪਛਾਣ ਕਰ ਉਨ੍ਹਾਂ ਦੀ ਕਰੀਬੀ ਨਾਲ ਨਿਗਰਾਨੀ ਕਰ ਸਕਣ ਅਤੇ ਨਿੱਜੀ ਤੌਰ 'ਤੇ ਉਨ੍ਹਾਂ 'ਤੇ ਜ਼ਿਆਦਾ ਧਿਆਨ ਦੇਣ। ਇਹ ਨਤੀਜੇ ਅਜਿਹੇ ਸਾਇਕੋਟਿਨ ਦੀ ਵੀ ਪਛਾਣ ਕਰਦੇ ਹਨ ਜਿਨ੍ਹਾਂ ਨੂੰ ਡਾਕਟਰ ਇਲਾਜ ਦੇ ਨਵੇਂ ਤਰੀਕੇ ਦੇ ਰੂਪ ਵਿਚ ਇਸਤੇਮਾਲ ਕਰ ਸਕਦੇ ਹਨ। ਇਨ੍ਹਾਂ ਨਤੀਜਿਆਂ ਨੂੰ ਪੂਰਬ-ਪ੍ਰਿੰਟ ਸਰਵਰ 'ਮੇਡ ਆਰ. ਐਕਸ. ਆਈ. ਵੀ. ਡਾਟ ਓ. ਆਰ. ਜੀ.' 'ਤੇ ਸਾਂਝਾ ਕੀਤਾ ਗਿਆ ਹੈ।


Khushdeep Jassi

Content Editor

Related News