ਦੁਬਈ ਬਿਜ਼ਨੈੱਸ ਐਵਾਰਡ: ਬੀਰਕਮਲ ਸਿੰਘ ਨੂੰ ਕੀਤਾ ਗਿਆ ਸਨਮਾਨਿਤ
Tuesday, Nov 19, 2024 - 06:15 PM (IST)
ਇੰਟਰਨੈਸ਼ਨਲ ਡੈਸਕ- ਦੁਬਈ ਦੇ ਮੈਟਰੋਪਾਲਟੀਨ ਹੋਟਲ ਵਿਚ 18 ਨਵੰਬਰ ਦੀ ਸ਼ਾਮ ਨੂੰ ਦੂਜਾ ਦੁਬਈ ਇੰਟਰਨੈਸ਼ਨਲ ਬਿਜ਼ਨੈੱਸ ਐਵਾਰਡ 2024 ਕਰਵਾਇਆ ਗਿਆ। ਇਸ ਸਮਾਰੋਹ ਵਿਚ ਜੇ.ਐੱਸ.ਡੀ.ਸੀ. ਗਰੁੱਪ ਦੇ ਮਾਲਕ ਬੀਰਕਮਲ ਸਿੰਘ ਨੂੰ ਦੁਬਈ ਵਿਚ ਬਿਜ਼ਨੈੱਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬੀਰਕਮਲ ਸਿੰਘ ਡਬਲਊ.ਐੱਸ.ਓ ਸਕਿੱਲ ਆਰਗੇਨਾਈਜੇਸ਼ਨ ਦੇ ਤਹਿਤ ਇਕ ਡਰਾਈਵਿੰਗ ਸਕੂਲ ਵੀ ਚਲਾ ਰਹੇ ਹਨ। ਪਿਛਲੇ 16 ਸਾਲ ਤੋਂ ਵਧੇਰੇ ਸਮੇਂ ਤੋਂ ਸਕਿੱਲ ਇਮੀਗ੍ਰੇਸ਼ਨ ਵਿਚ ਕੰਮ ਕਰਦੇ ਹਨ ਅਤੇ ਮਿਡਲ ਈਸਟ ਅਤੇ ਯੂਰਪ ਵਿਚ ਜਿਹੜੇ ਲੋਕ ਕਿੱਤਿਆਂ ਵਿਚ ਮੁਹਾਰਤ ਰੱਖਦੇ ਹਨ, ਸਕਿੱਲ ਬੇਸ 'ਤੇ ਉਨ੍ਹਾਂ ਨੂੰ ਵਿਦੇਸ਼ ਭੇਜਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ-ਭਾਰਤ 'ਚ ਬਣੀ ਸਹਿਮਤੀ, ਸਰਹੱਦਾਂ ਪਾਰ ਆਉਣਾ-ਜਾਣਾ ਹੋਇਆ ਸੁਖਾਲਾ
ਗੌਰਤਲਬ ਹੈ ਕਿ ਦੂਜੀ ਵਾਰ ਇਹ ਐਵਾਰਡ ਸਮਾਗਮ ਹੋਇਆ ਜਿਸ ਵਿਚ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਕਈ ਮੁਲਕਾਂ ਦੇ ਲੋਕ ਇਸ ਐਵਾਰਡ ਸਮਾਰੋਹ ਵਿਚ ਪਹੁੰਚੇ। ਪੱਤਰਕਾਰ ਕੈਟੇਗਰੀ, ਹੈਲਥ ਕੈਟੇਗਰੀ, ਇਮੀਗ੍ਰੇਸ਼ਨ ਕੈਟੇਗਰੀ ਆਦਿ ਇਸ ਤਰ੍ਹਾਂ ਦੀਆਂ ਸਾਰੀਆਂ ਕੈਟੇਗਰੀ ਵਿਚ ਅਵਾਰਡ ਦਿੱਤੇ ਗਏ। ਜਿਸ ਵਿਚ ਬੀਰਕਮਲ ਸਿੰਘ ਨੂੰ ਵੀ ਐਵਾਰਡ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨਾਂ ਦੀ ਗੱਲ ਕਰੀਏ ਤਾਂ ਦੁਬਈ ਦੇ ਸਥਾਨਕ ਸਭ ਤੋਂ ਵੱਡੇ ਸ਼ੇਖ ਇਸ ਸਮਾਰੋਹ ਵਿਚ ਪਹੁੰਚੇ ਹੋਏ ਸਨ। ਨਾਲ ਹੀ ਸ਼ਾਹੀ ਇਮਾਮ ਵੀ ਪਹੁੰਚੇ ਸਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਜਮਜਮ ਮੋਬਾਇਲ ਵਾਲਾ ਆਦਿ ਮਸ਼ਹੂਰ ਸ਼ਖਸੀਅਤਾਂ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।