ਕੈਨੇਡਾ ਦੇ ਸਟੱਡੀ ਵੀਜ਼ਾ ਦੀ ਉਡੀਕ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ

Wednesday, Sep 11, 2024 - 03:10 PM (IST)

ਟੋਰਾਂਟੋ- ਕੈਨੇਡਾ ਵਿਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਜੇਕਰ ਤੁਸੀਂ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਅਤੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਵੀ ਰੱਖਦੇ ਹੋ ਤਾਂ ਸ਼ਾਇਦ ਇਹ ਸੁਪਨਾ ਇਸ ਸਾਲ ਪੂਰਾ ਨਾ ਹੋ ਸਕੇ। ਕੈਨੇਡਾ ਨੇ ਵੀ ਵਿਦਿਆਰਥੀ ਵੀਜ਼ਾ ਲਈ ਨਿਯਮ ਸਖ਼ਤ ਕਰ ਦਿੱਤੇ ਹਨ ਅਤੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਵਿਦਿਆਰਥੀ ਵੀਜ਼ੇ ਜਾਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਇਨ੍ਹਾਂ ਹਾਲਾਤ ਵਿੱਚ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਪਹਿਲਾਂ ਨਾਲੋਂ ਔਖਾ ਹੋ ਸਕਦਾ ਹੈ। ਇਹ ਗੱਲ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ, ਇਸ ਬਾਰੇ ਵਿਸਥਾਰ ਨਾਲ ਅੱਗੇ ਦੱਸਿਆ ਗਿਆ ਹੈ।

ਘੱਟੋ ਵੀਜ਼ੇ ਹੋ ਸਕਦੇ ਹਨ ਜਾਰੀ 

ਇਸ ਵਾਰ ਕੈਨੇਡਾ ਤੋਂ ਜਾਰੀ ਵੀਜ਼ਿਆਂ ਵਿੱਚ ਕਰੀਬ 50 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ। ਇਸ ਸਾਲ ਕੈਨੇਡਾ ਹਰ ਸਾਲ ਨਾਲੋਂ ਅੱਧੇ ਵੀਜ਼ੇ ਜਾਰੀ ਕਰ ਸਕਦਾ ਹੈ। ਇਹ ਗੱਲ ਅਪਲਾਈ ਬੋਰਡ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਨੇ ਇੱਥੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਅਤੇ ਇਸ ਨੂੰ ਉਸੇ ਪੱਧਰ 'ਤੇ ਲਿਆਉਣ ਦੀ ਯੋਜਨਾ ਬਣਾਈ ਹੈ ਜਿਵੇਂ ਕਿ ਇਹ ਸਾਲ 2018 ਅਤੇ 2019 ਵਿਚ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਵਰਕ ਪਰਮਿਟ 'ਤੇ ਪਾਬੰਦੀ, ਪੰਜਾਬੀ ਨੌਜਵਾਨ ਸਰਹੱਦ ਪਾਰ ਕਰ ਜਾ ਰਹੇ ਅਮਰੀਕਾ 

ਪਹਿਲਾਂ ਹੀ ਘਟੀ ਗਿਣਤੀ 

ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਨੂੰ ਮਿਲਣ ਵਾਲੇ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਮਨਜ਼ੂਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਇਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜਦੋਂ ਸਾਲ ਦੇ ਸ਼ੁਰੂ ਵਿੱਚ ਹੀ ਅਜਿਹਾ ਹੋਇਆ ਹੈ ਤਾਂ ਅੱਗੇ ਕੀ ਹੋਵੇਗਾ। ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਲ 2023 ਵਿੱਚ ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 436,000 ਵੀਜ਼ਾ ਪਰਮਿਟ ਦਿੱਤੇ ਗਏ ਸਨ, ਪਰ ਸਾਲ 2024 ਦੇ ਅੰਤ ਤੱਕ ਇਹ ਗਿਣਤੀ 231,000 ਤੱਕ ਸੀਮਤ ਰਹਿਣ ਦੀ ਉਮੀਦ ਹੈ। ਇਹ ਦਰਸਾਉਂਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗਲੋਬਲ ਵੀਜ਼ਾ ਅਰਜ਼ੀਆਂ ਯਾਨੀ ਸਟੱਡੀ ਪਰਮਿਟਾਂ ਨੂੰ ਸਵੀਕਾਰ ਕਰਨ ਵਿੱਚ 39 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ--ਕੈਨੇਡਾ 'ਚ ਮਾੜੇ ਹਾਲਾਤ, ਸੜਕਾਂ 'ਤੇ ਖੁੱਲ੍ਹੇਆਮ ਘੁੰਮ ਰਹੇ ਨਸ਼ੇੜੀ

ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ

ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਸਾਲ 2022 ਦੀ ਗੱਲ ਕਰੀਏ ਤਾਂ ਕੈਨੇਡਾ ਆਉਣ ਵਾਲੇ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 2.26 ਲੱਖ ਵਿਦਿਆਰਥੀ ਭਾਰਤ ਦੇ ਸਨ। ਇੰਨਾ ਹੀ ਨਹੀਂ 3.2 ਲੱਖ ਭਾਰਤੀ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ 'ਚ ਰਹਿ ਰਹੇ ਹਨ, ਜੋ ਉੱਥੋਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ 'ਚ ਵੱਡਾ ਯੋਗਦਾਨ ਪਾ ਰਹੇ ਹਨ। ਗੌਰਤਲਬ ਹੈ ਕਿ ਕੈਨੇਡਾ ਅਜਿਹੇ ਨਿਯਮ ਬਣਾ ਰਿਹਾ ਹੈ ਅਤੇ ਅਜਿਹੀ ਸਖ਼ਤੀ ਕਰ ਰਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਥੇ ਆਉਣ ਦਾ ਝੁਕਾਅ ਘੱਟ ਜਾਵੇ। ਵਿਦਿਆਰਥੀ ਵੀ ਦੂਜੇ ਦੇਸ਼ਾਂ ਵਿਚ ਜਾਣ ਲੱਗੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News