Balochistan 'ਚ ਖ਼ੂਨੀ ਵਾਰਦਾਤ, ਹਮਲਾਵਰਾਂ ਨੇ 11 ਕੋਲਾ ਖਾਣ ਮਜ਼ਦੂਰਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Monday, Nov 30, 2026 - 12:55 AM (IST)
ਇਸਲਾਮਾਬਾਦ : ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਵਿੱਚ ਇੱਕ ਹੋਰ ਖੂਨੀ ਘਟਨਾ ਵਾਪਰੀ ਹੈ। ਪਹਾੜੀ ਕੋਹਲੂ ਜ਼ਿਲ੍ਹੇ ਵਿੱਚ ਕੁਝ ਹਥਿਆਰਬੰਦ ਹਮਲਾਵਰਾਂ ਨੇ ਕੋਲਾ ਖਾਣ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ 2 ਮਿੰਨੀ-ਟਰੱਕਾਂ ਨੂੰ ਰੋਕਿਆ ਅਤੇ ਉਨ੍ਹਾਂ ਵਿੱਚੋਂ 11 ਮਜ਼ਦੂਰਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਇਸ ਘਿਨਾਉਣੇ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਡਰਾਈਵਰਾਂ ਨੂੰ ਛੱਡ ਕੇ ਖਾਣ ਮਜ਼ਦੂਰਾਂ ਨੂੰ ਪਹਾੜੀਆਂ 'ਤੇ ਲੈ ਗਏ
ਕੋਹਲੂ ਦੇ ਪੁਲਸ ਮੁਖੀ ਤੈਯਬ ਇਕਬਾਲ ਨੇ ਦੱਸਿਆ ਕਿ ਚਮਲਾਂਗ ਕੋਲਾ ਖਾਣਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਦੋ ਮਿੰਨੀ-ਟਰੱਕਾਂ ਵਿੱਚ ਸਫ਼ਰ ਕਰ ਰਹੇ ਸਨ, ਜਦੋਂ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦੇ ਵਾਹਨਾਂ ਨੂੰ ਘੇਰ ਲਿਆ। ਪੁਲਸ ਅਧਿਕਾਰੀ ਅਨੁਸਾਰ, ਹਮਲਾਵਰਾਂ ਨੇ ਡਰਾਈਵਰਾਂ ਨੂੰ ਤਾਂ ਕੁਝ ਨਹੀਂ ਕਿਹਾ ਪਰ ਖਾਣ ਮਜ਼ਦੂਰਾਂ ਨੂੰ ਨੇੜਲੇ ਪਹਾੜੀ ਇਲਾਕੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
🇵🇰 Militants kill at least 11 miners in Pakistan’s southwestern Balochistan province after hijacking 2 vehicles in Kohlu district 📌 No group claims responsibility, while security forces suspect involvement of Baloch separatists https://t.co/ipQgWmB8ws https://t.co/gipjgbwAbX
— Anadolu English (@anadoluagency) November 29, 2026
ਸਰਚ ਆਪ੍ਰੇਸ਼ਨ ਜਾਰੀ, ਗ੍ਰਹਿ ਮੰਤਰੀ ਨੇ ਪ੍ਰਗਟਾਇਆ ਦੁੱਖ
ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਸ ਅਤੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਹਮਲਾਵਰਾਂ ਨੂੰ ਫੜਨ ਲਈ ਇੱਕ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਇਸ ਬੇਰਹਿਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ : ਜੇਕਰ ਬੰਗਲਾਦੇਸ਼ ਆਜ਼ਾਦ ਨਾ ਹੁੰਦਾ, ਤਾਂ ਇਸਦੇ ਲੋਕਾਂ ਨੂੰ ਪਾਕਿ ਸੈਨਿਕਾਂ ਦੇ ਬੂਟਾਂ.... : ਹਸੀਨਾ
ਅਫ਼ਗਾਨਿਸਤਾਨ-ਈਰਾਨ ਸਰਹੱਦ ਨਾਲ ਲੱਗਦਾ ਬਲੋਚਿਸਤਾਨ, ਸ਼ੱਕ ਦੀ ਸੂਈ BLA ਵੱਲ
ਖਣਿਜ ਪਦਾਰਥਾਂ ਨਾਲ ਭਰਪੂਰ ਸੂਬਾ ਬਲੋਚਿਸਤਾਨ, ਜਿਸ ਦੀਆਂ ਸਰਹੱਦਾਂ ਅਫਗਾਨਿਸਤਾਨ ਅਤੇ ਈਰਾਨ ਨਾਲ ਲੱਗਦੀਆਂ ਹਨ, ਲੰਬੇ ਸਮੇਂ ਤੋਂ ਵੱਖਵਾਦੀ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ ਐਤਵਾਰ ਨੂੰ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਤੁਰੰਤ ਕਿਸੇ ਸੰਗਠਨ ਨੇ ਨਹੀਂ ਲਈ ਹੈ, ਪਰ ਪਾਕਿਸਤਾਨੀ ਅਧਿਕਾਰੀਆਂ ਨੇ ਸੂਬੇ ਵਿੱਚ ਹੋਈਆਂ ਹਾਲੀਆ ਹੱਤਿਆਵਾਂ ਲਈ 'ਬਲੋਚ ਲਿਬਰੇਸ਼ਨ ਆਰਮੀ' (BLA) ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
