ਪਾਕਿਸਤਾਨ ਦਾ ਸਭ ਤੋਂ ਗਰੀਬ ਸੂਬਾ ਬਲੋਚਿਸਤਾਨ, 47 ਫੀਸਦੀ ਤਕ ਪਹੁੰਚੀ ਗਰੀਬੀ ਦਰ

Saturday, Jun 13, 2026 - 04:14 PM (IST)

ਪਾਕਿਸਤਾਨ ਦਾ ਸਭ ਤੋਂ ਗਰੀਬ ਸੂਬਾ ਬਲੋਚਿਸਤਾਨ, 47 ਫੀਸਦੀ ਤਕ ਪਹੁੰਚੀ ਗਰੀਬੀ ਦਰ

ਇਸਲਾਮਾਬਾਦ : ‘ਪਾਕਿਸਤਾਨ ਇਕਨਾਮਿਕ ਸਰਵੇ 2025-26’ ਦੀ ਇਕ ਰਿਪੋਰਟ ਜਾਰੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਆਰਥਿਕ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਤੇ ਇਹ ਸੂਬਾ ਹੁਣ ਪਾਕਿਸਤਾਨ ਦਾ ਸਭ ਤੋਂ ਗਰੀਬ ਖੇਤਰ ਬਣ ਕੇ ਉਭਰਿਆ ਹੈ, ਜਿੱਥੇ ਗਰੀਬੀ ਦੀ ਦਰ 47 ਫੀਸਦੀ ਤੱਕ ਪਹੁੰਚ ਗਈ ਹੈ। ਇਸ ਦਾ ਮਤਲਬ ਹੈ ਕਿ ਸੂਬੇ ਦਾ ਲਗਭਗ ਹਰ ਦੂਜਾ ਵਸਨੀਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਿਹਾ ਹੈ।

ਰਿਪੋਰਟ 'ਚ ਇਸ ਨਿਘਾਰ ਲਈ ਕਈ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜਿਨ੍ਹਾਂ ਵਿੱਚ ਕਮਜ਼ੋਰ ਸ਼ਾਸਨ, ਰੁਜ਼ਗਾਰ ਦੇ ਸੀਮਤ ਮੌਕੇ ਅਤੇ ਉਦਯੋਗਿਕ ਵਿਕਾਸ ਦੀ ਘਾਟ ਸ਼ਾਮਲ ਹਨ। ਖਾਸ ਤੌਰ 'ਤੇ ਈਰਾਨ ਅਤੇ ਅਫਗਾਨਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਵਪਾਰਕ ਪਾਬੰਦੀਆਂ ਨੇ ਸਥਾਨਕ ਲੋਕਾਂ ਦੀ ਕਮਾਈ 'ਤੇ ਮਾਰੂ ਅਸਰ ਪਾਇਆ ਹੈ। ਸਰਹੱਦੀ ਜ਼ਿਲ੍ਹਿਆਂ ਦੇ ਹਜ਼ਾਰਾਂ ਪਰਿਵਾਰ, ਜੋ ਰਵਾਇਤੀ ਤੌਰ 'ਤੇ ਛੋਟੇ ਪੱਧਰ ਦੇ ਸਰਹੱਦੀ ਵਪਾਰ 'ਤੇ ਨਿਰਭਰ ਸਨ, ਹੁਣ ਆਮਦਨ ਦੇ ਸਾਧਨ ਗੁਆ ਚੁੱਕੇ ਹਨ।

ਖਬਰਾਂ ਅਨੁਸਾਰ ਸੁਰੱਖਿਆ ਚਿੰਤਾਵਾਂ ਕਾਰਨ ਗੇਮ-ਚੇਂਜਰ ਮੰਨੇ ਜਾਣ ਵਾਲੇ 'ਰੇਕੋ ਡਿਕ' (Reko Diq) ਪ੍ਰੋਜੈਕਟ ਦਾ ਵਿੱਤੀ ਕੰਮ ਅਣਮਿੱਥੇ ਸਮੇਂ ਲਈ ਟਾਲ ਦਿੱਤਾ ਗਿਆ ਹੈ। ਵਿਦੇਸ਼ੀ ਸਿੱਧਾ ਨਿਵੇਸ਼ (FDI) ਬਹੁਤ ਘੱਟ ਰਿਹਾ ਹੈ ਅਤੇ ਦੋਸਤਾਨਾ ਦੇਸ਼ਾਂ ਤੋਂ ਨਿਵੇਸ਼ ਤੇ ਕਰਜ਼ੇ ਦੀਆਂ ਗੱਲਾਂ ਪਿਛਲੇ ਤਿੰਨ ਸਾਲਾਂ ਤੋਂ ਸਿਰਫ ਗੱਲਾਂ ਤੱਕ ਹੀ ਸੀਮਤ ਰਹੀਆਂ ਹਨ।

ਆਰਥਿਕ ਸਰਵੇਖਣ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਜਨਤਕ ਸੇਵਾਵਾਂ 'ਚ ਸੁਧਾਰ ਲਈ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਸੂਬੇ ਵਿੱਚ ਗਰੀਬੀ ਦਾ ਪੱਧਰ ਹੋਰ ਵੀ ਵਧ ਸਕਦਾ ਹੈ। ਸਾਲ 2026 'ਚ ਪਾਕਿਸਤਾਨ ਦੀ ਆਰਥਿਕ ਸਥਿਤੀ 'ਚ ਨਕਾਰਾਤਮਕ ਬਦਲਾਅ ਆਉਣ ਦੀ ਸੰਭਾਵਨਾ ਹੈ, ਜਿਸਦਾ ਮੁੱਖ ਕਾਰਨ ਮੁੜ ਉੱਭਰ ਰਹੀਆਂ ਭੂ-ਰਾਜਨੀਤਿਕ ਚੁਣੌਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News