ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਆਸਟ੍ਰੇਲੀਆ ਟੂਰ ਦੌਰਾਨ ਦਰਸ਼ਕਾਂ ਦਾ ਕਰਨਗੇ ਮਨੋਰੰਜਨ

Wednesday, Oct 23, 2024 - 02:02 PM (IST)

ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਆਸਟ੍ਰੇਲੀਆ ਟੂਰ ਦੌਰਾਨ ਦਰਸ਼ਕਾਂ ਦਾ ਕਰਨਗੇ ਮਨੋਰੰਜਨ

ਪਰਥ (ਚਾਂਦਪੁਰੀ,ਖ਼ੁਰਦ,ਸੈਣੀ):- ਪੰਜਾਬ ਦੇ ਉੱਘੇ ਗਾਇਕ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਆਪਣੇ ਆਸਟ੍ਰੇਲੀਆ ਟੂਰ 'ਤੇ ਹਨ। ਬਲਕਾਰ ਅਣਖੀਲਾ ਦੇ ਇਹ ਸ਼ੋਅ ਬਾਜ ਹੈਵੀ ਟੋਇੰਗ ਪਰਥ , ਬਾਜ ਟਰੱਕ ਐਂਡ ਟ੍ਰੇਲਰ ਵਰਕਸ਼ਾਪ ਦੇ ਅਮਨ ਜੰਡਾਲੀ ਅਤੇ ਮਨੀ ਥਿੰਦ ਵੱਲੋਂ ਕਰਵਾਇਆ ਜਾ ਰਿਹਾ ਹੈ। ਉਹ ਆਪਣੇ ਆਸਟ੍ਰੇਲੀਆ ਟੂਰ ਦੌਰਾਨ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਦਫਨਾਉਣ ਦੀ ਚੱਲ ਰਹੀ ਸੀ ਤਿਆਰੀ, 16 ਘੰਟੇ ਬਾਅਦ ਬੱਚੀ ਦੇ ਹੱਥ 'ਚ ਹੋਈ ਹਰਕਤ ਤੇ ਫਿਰ....

PunjabKesari

ਉਨ੍ਹਾਂ ਦਾ ਆਸਟ੍ਰੇਲੀਆ ਵਿੱਚ ਪਹਿਲਾ ਸ਼ੋਅ ਮੈਲਬੌਰਨ ਵਿੱਚ 10 ਨਵੰਬਰ ਨੂੰ ਹੋਵੇਗਾ ਅਤੇ ਬਾਅਦ ਵਿੱਚ ਕੈਨਬਰਾ, ਐਡਲੇਡ, ਪਰਥ, ਅਤੇ ਬ੍ਰਿਸਬੇਨ ਵਿੱਚ ਵੀ ਉਹਨਾਂ ਦੇ ਸ਼ੋਅ ਰੱਖੇ ਗਏ ਹਨ। ਪਿਛਲੇ ਸਾਲ ਦੇ ਸਫਲ ਸ਼ੋਆਂ ਦੀ ਬਦੌਲਤ ਅਤੇ ਦੋਗਾਣਾ ਜੋੜੀ ਹਰ ਵਰਗ ਵਿੱਚ ਮਕਬੂਲ ਹੋਣ ਕਰਕੇ ਆਸਟ੍ਰੇਲੀਆ ਵਾਸੀਆਂ ਵਿੱਚ ਇਹਨਾਂ ਸ਼ੋਆਂ ਨੂੰ ਲੈ ਕੇ ਉਤਸ਼ਾਹ ਬਣਿਆ ਹੋਇਆ ਹੈ। ਪਰਥ ਵਿੱਚ ਹੋਣ ਵਾਲਾ ਸ਼ੋਅ 17 ਨਵੰਬਰ ਨੂੰ ਹੋਵੇਗਾ ਜਿਸ ਲਈ ਦਰਸ਼ਕ ਬੜੇ ਹੀ ਉਤਸ਼ਾਹਿਤ ਹਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News