UK 'ਚ ਆਯੁਰਵੈਦਿਕ ਡਾਕਟਰਾਂ ਦੀ ਹੋਵੇਗੀ ਭਰਤੀ, ਭਾਰਤੀ ਡਿਗਰੀ ਨੂੰ ਮਾਨਤਾ
Sunday, Nov 24, 2024 - 04:33 PM (IST)
ਲੰਡਨ— ਯੂ.ਕੇ ਤੋਂ ਭਾਰਤੀ ਵਿਦਿਆਰਥੀਆਂ ਅਤੇ ਡਾਕਟਰਾਂ ਲਈ ਵੱਡੀ ਖ਼ਬਰ ਹੈ। ਇੱਥੇ ਆਯੁਰਵੈਦਿਕ ਦਵਾਈ ਤੇਜ਼ੀ ਨਾਲ ਲੋਕਪ੍ਰਿਅ ਹੁੰਦੀ ਜਾ ਰਹੀ ਹੈ। ਯੂ.ਕੇ ਦੀ ਨੈਸ਼ਨਲ ਹੈਲਥ ਸਰਵਿਸ (NHS) ਵਿੱਚ ਆਯੁਰਵੇਦ ਨੂੰ ਰਸਮੀ ਤੌਰ 'ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਯੂ.ਕੇ ਦੀ ਸਰਬ ਪਾਰਟੀ ਸੰਸਦੀ ਕਮੇਟੀ ਨੇ ਆਯੁਰਵੇਦ ਨੂੰ ਇੱਕ ਪ੍ਰਭਾਵਸ਼ਾਲੀ ਅਤੇ ਬਿਹਤਰ ਮੈਡੀਕਲ ਪ੍ਰਣਾਲੀ ਮੰਨਦੇ ਹੋਏ ਇਸ ਨੂੰ ਸਿਹਤ ਸੰਭਾਲ ਵਿੱਚ ਅਪਣਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਪਹਿਲਕਦਮੀ ਤਹਿਤ ਅਗਲੇ ਪੰਜ ਸਾਲਾਂ ਵਿੱਚ ਯੂ.ਕੇ ਵਿੱਚ ਲਗਭਗ 10,000 ਆਯੁਰਵੈਦਿਕ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਹ ਭਾਰਤੀ ਆਯੁਰਵੈਦਿਕ ਡਾਕਟਰਾਂ ਲਈ ਇੱਕ ਵੱਡਾ ਮੌਕਾ ਸਾਬਤ ਹੋ ਸਕਦਾ ਹੈ। ਯੂ.ਕੇ ਵਿੱਚ ਆਯੁਰਵੇਦ ਆਧਾਰਿਤ ਸੁੰਦਰਤਾ, ਵਿਦਿਅਕ ਅਤੇ ਸਿਹਤ ਸੇਵਾਵਾਂ ਸੰਸਥਾਵਾਂ ਦੀ ਗਿਣਤੀ ਵੀ ਅਗਲੇ ਪੰਜ ਸਾਲਾਂ ਵਿੱਚ 100 ਤੋਂ 500 ਤੱਕ ਵਧਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ- Trudeau ਨੇ ਆਪਣੇ ਅਧਿਕਾਰੀਆਂ ਨੂੰ ਦੱਸਿਆ ‘criminal’, ਕੀਤੀ ਆਲੋਚਨਾ
ਆਯੁਰਵੈਦਿਕ ਡਾਕਟਰਾਂ ਦੀ ਭਰਤੀ ਲਈ ਭਾਰਤੀ ਡਿਗਰੀਆਂ ਨੂੰ ਮਾਨਤਾ ਦਿੱਤੀ ਜਾਵੇਗੀ, ਬਸ਼ਰਤੇ ਉਹ ਸਰਕਾਰੀ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਪ੍ਰਾਪਤ ਕੀਤੀਆਂ ਹੋਣ। ਯੂ.ਕੇ ਵਿੱਚ ਹਰ 10 ਵਿੱਚੋਂ ਛੇ ਲੋਕਾਂ ਨੇ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਆਯੁਰਵੈਦਿਕ ਇਲਾਜ ਦਾ ਸਹਾਰਾ ਲਿਆ ਹੈ। "ਆਯੁਰਵੇਦ ਸੈਂਟਰ ਫਾਰ ਐਕਸੀਲੈਂਸ" (ACE) ਦੀ ਰਿਪੋਰਟ ਅਨੁਸਾਰ ਪਿਛਲੇ ਇੱਕ ਸਾਲ ਵਿੱਚ ਆਯੁਰਵੇਦ ਨਾਲ ਸਬੰਧਤ ਗੂਗਲ ਸਰਚਜ਼ ਵਿੱਚ 380% ਦਾ ਵਾਧਾ ਹੋਇਆ ਹੈ। ਚਮੜੀ ਅਤੇ ਵਾਲਾਂ ਦੀ ਦੇਖਭਾਲ ਲਈ ਆਯੁਰਵੈਦਿਕ ਇਲਾਜ ਸਭ ਤੋਂ ਵੱਧ ਖੋਜੇ ਗਏ, ਜਦੋਂ ਕਿ ਢਿੱਡ ਨਾਲ ਸਬੰਧਤ ਬਿਮਾਰੀਆਂ ਤੀਜੇ ਸਥਾਨ 'ਤੇ ਆਈਆਂ।
ਪੜ੍ਹੋ ਇਹ ਅਹਿਮ ਖ਼ਬਰ-'ਹਿੰਦੀ' ਨੇ ਹਾਸਲ ਕੀਤੀ ਵਿਸ਼ਵਵਿਆਪੀ ਮਹੱਤਤਾ, ਸ਼ਮੂਲੀਅਤ ਨੂੰ ਵਧਾਇਆ
ਬ੍ਰਿਟਿਸ਼ ਕਾਲਜ ਫਾਰ ਆਯੁਰਵੇਦ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਇਸ ਸਾਲ 70% ਦਾ ਵਾਧਾ ਹੋਇਆ ਹੈ। ਇਨ੍ਹਾਂ ਵਿਚ ਬ੍ਰਿਟਿਸ਼ ਵਿਦਿਆਰਥੀਆਂ ਤੋਂ ਬਾਅਦ ਫਰਾਂਸ ਅਤੇ ਜਰਮਨੀ ਦੇ ਵਿਦਿਆਰਥੀ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਯੂ.ਕੇ ਵਿੱਚ ਸਰਕਾਰੀ ਖੇਤਰ ਦੇ ਨਾਲ-ਨਾਲ ਨਿੱਜੀ ਖੇਤਰ ਵੀ ਆਯੁਰਵੇਦ ਨੂੰ ਉਤਸ਼ਾਹਿਤ ਕਰਨ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਆਯੁਰਵੇਦ ਨੂੰ ਵਿਸ਼ਵ ਪੱਧਰ 'ਤੇ ਹੋਰ ਮਾਨਤਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਇਹ ਰਸਮੀ ਤੌਰ 'ਤੇ NHS ਦਾ ਹਿੱਸਾ ਬਣ ਜਾਂਦਾ ਹੈ। ਇਹ ਕਦਮ ਨਾ ਸਿਰਫ਼ ਵਿਸ਼ਵ ਪੱਧਰ 'ਤੇ ਆਯੁਰਵੈਦਿਕ ਦਵਾਈ ਦੇ ਅਭਿਆਸ ਨੂੰ ਸਥਾਪਿਤ ਕਰੇਗਾ, ਸਗੋਂ ਭਾਰਤੀ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੌਕੇ ਵੀ ਪ੍ਰਦਾਨ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।