ਦੋ ਲੋਕਾਂ ਦੀਆਂ ਮਿਲੀਆਂ ਲਾਸ਼ਾਂ, ਵਿਅਕਤੀ ''ਤੇ ਮਾਮਲਾ ਦਰਜ
Sunday, Dec 01, 2024 - 02:39 PM (IST)
ਸਿਡਨੀ (ਆਈ.ਏ.ਐੱਨ.ਐੱਸ.)- ਆਸਟ੍ਰੇਲੀਆ ਵਿਖੇ ਸਿਡਨੀ ਦੇ ਪੱਛਮ ਵਿੱਚ ਦੋ ਵਿਅਕਤੀਆਂ ਦੇ ਕਥਿਤ ਕਤਲ ਤੋਂ ਬਾਅਦ ਇੱਕ ਵਿਅਕਤੀ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਿਨਹੂਆ ਨਿਊਜ਼ ਏਜੰਸੀ ਨੇ ਨਿਊ ਸਾਊਥ ਵੇਲਜ਼ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਪੁਲਸ ਨੇ ਐਤਵਾਰ ਨੂੰ ਸ਼ਹਿਰ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਤੋਂ 30 ਕਿਲੋਮੀਟਰ ਪੱਛਮ ਵਿੱਚ ਸਿਡਨੀ ਦੇ ਉਪਨਗਰ ਕੈਨਲੇ ਹਾਈਟਸ ਵਿੱਚ ਇੱਕ ਘਰ ਤੋਂ ਇੱਕ 31 ਸਾਲਾ ਵਿਅਕਤੀ ਨੂੰ ਗ੍ਰਿ਼ਫ਼ਤਾਰ ਕੀਤਾ।
ਬਿਆਨ ਵਿਚ ਕਿਹਾ ਗਿਆ ਕਿ ਸ਼ਨੀਵਾਰ ਸਵੇਰੇ ਇਕ ਹਮਲੇ ਦੀਆਂ ਰਿਪੋਰਟਾਂ ਤੋਂ ਬਾਅਦ ਸ਼ਹਿਰ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਤੋਂ ਲਗਭਗ 53 ਕਿਲੋਮੀਟਰ ਪੱਛਮ ਵਿਚ ਸਿਡਨੀ ਦੇ ਉਪਨਗਰ, ਕੈਂਬਰਿਜ ਪਾਰਕ, ਆਕਸਫੋਰਡ ਸਟਰੀਟ 'ਤੇ ਇਕ ਦੁਕਾਨ 'ਤੇ ਪੁਲਸ ਨੂੰ ਬੁਲਾਇਆ ਗਿਆ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਨੂੰ ਇੱਕ 69 ਸਾਲਾ ਵਿਅਕਤੀ ਅਤੇ ਇੱਕ 68 ਸਾਲਾ ਔਰਤ ਦੀਆਂ ਲਾਸ਼ਾਂ ਮਿਲੀਆਂ। ਇਸ ਮਗਰੋਂ 31 ਸਾਲਾ ਵਿਅਕਤੀ ਨੂੰ ਫੇਅਰਫੀਲਡ ਪੁਲਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਉਸ 'ਤੇ ਕਤਲ ਦੇ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਅਤੇ ਐਤਵਾਰ ਨੂੰ ਪੈਰਾਮਾਟਾ ਸਥਾਨਕ ਅਦਾਲਤ ਵਿਚ ਪੇਸ਼ ਹੋਣ 'ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਸਿਆਸੀ ਸ਼ਰਣ ਵਾਲਿਆਂ 'ਤੇ Canada ਹੋਇਆ ਸਖ਼ਤ, ਜਾਰੀ ਕੀਤਾ ਨਵਾਂ ਹੁਕਮ
ਬਿਆਨ ਅਨੁਸਾਰ ਪੁਲਸ ਅਦਾਲਤ ਵਿੱਚ ਦੋਸ਼ ਲਗਾਏਗੀ ਕਿ ਤਿੰਨੋਂ ਲੋਕ ਇੱਕ ਦੂਜੇ ਨੂੰ ਜਾਣਦੇ ਸਨ। ਸਿਡਨੀ ਮਾਰਨਿੰਗ ਹੇਰਾਲਡ ਨੇ ਦੋ ਪੀੜਤਾਂ ਦੀ ਪਛਾਣ ਹੋਆ ਟੇਕ ਚਾਈਮ (69) ਅਤੇ ਹੇਂਗ ਕਿਮ ਗੌ (68) ਇੱਕ ਵਿਆਹੁਤਾ ਜੋੜਾ ਵਜੋਂ ਕੀਤੀ ਹੈ, ਜੋ ਕੈਂਬਰਿਜ ਪਾਰਕ ਵਿੱਚ ਬਜ਼ੀ ਬੀ ਬਰਗਰ ਹਾਊਸ ਚਲਾਉਂਦੇ ਸਨ। ਅਧਿਕਾਰੀਆਂ ਨੇ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਐਲਨ ਚੀਮ ਨੂੰ ਉਸਦੇ ਕੈਨਲੇ ਹਾਈਟਸ ਘਰ ਤੋਂ ਗ੍ਰਿਫ਼ਤਾਰ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।