ਆਸਟ੍ਰੇਲੀਅਨ ਸਿੱਖ ਕੌਂਸਲ ਵੱਲੋਂ ਕੰਗਣਾ ਰਨੌਤ ਦੀ ਫਿਲਮ 'ਐਮਰਜੈਂਸੀ' ਤੇ ਪਾਬੰਦੀ ਲਗਾਉਣ ਦੀ ਮੰਗ
Sunday, Aug 25, 2024 - 04:12 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)-- ਚਰਚਾਵਾਂ ਵਿੱਚ ਚੱਲ ਰਹੀ ਵਿਵਾਦਿਤ ਫਿਲਮ 'ਐਮਰਜੈਂਸੀ 'ਤੇ ਪਾਬੰਦੀ ਲਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਆਸਟ੍ਰੇਲੀਅਨ ਸਿੱਖ ਕੌਂਸਲ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਵਿੱਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਨੌਤ ਨੇ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਹੈ।ਉਹ ਸਿੱਖ ਵਿਰੋਧੀ ਬਿਆਨਾਂ ਨਾਲ ਜੁੜੀ ਰਹੀ ਹੈ ਅਤੇ ਹਿੰਦੂਤਵੀ ਏਜੰਡੇ ਦਾ ਸਮਰਥਨ ਕਰਦੀ ਰਹੀ ਹੈ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵਡਿਆਈ ਕਰਨ ਵਾਲੀ ਫਿਲਮ ਬਣਾਉਣਾ, ਜਿਸ ਨੇ ਸਿੱਖਾਂ ਦੇ ਪਵਿੱਤਰ ਗੁਰਧਾਮਾਂ 'ਤੇ ਹਮਲੇ ਨੂੰ ਅੰਜਾਮ ਦਿੱਤਾ ਅਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਇਸ ਵਰਤਾਰੇ ਨੂੰ ਕਲਾ ਦੇ ਪੱਖ ਤੋਂ ਨਹੀਂ ਦੇਖਿਆ ਜਾ ਸਕਦਾ । ਹਰ ਸਾਲ ਜੂਨ ਅਤੇ ਨਵੰਬਰ ਮਹੀਨੇ ਦੌਰਾਨ ਸਿੱਖ ਕੌਮ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਅਤੇ ਸਿੱਖ ਨਸਲਕੁਸ਼ੀ ਦੀਆਂ ਦੁਖਦਾਈ ਘਟਨਾਵਾਂ ਲਈ ਸੋਗ ਮਨਾਉਂਦੀ ਹੈ। ਇਹ ਇੱਕ ਪਾਰਦਰਸ਼ੀ ਸਦਮਾ ਹੈ ਜਿਸ ਵਿੱਚੋਂ ਸਿੱਖ ਕੌਮ 1984 ਤੋਂ ਗੁਜ਼ਰ ਰਹੀ ਹੈ। ਹਰ ਸਾਲ ਦੁਨੀਆ ਭਰ ਵਿੱਚ ਸਿੱਖ ਭਾਈਚਾਰਾ ਆਪਣੇ ਸ਼ਹੀਦਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਧਰਮ ਲਈ ਲੜਦਿਆਂ ਆਪਣੀਆਂ ਜਾਨਾਂ ਗਵਾਈਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ- GPS ਵੀ ਨਾ ਆਇਆ ਕੰਮ, ਸਾਊਦੀ ਅਰਬ ਦੇ ਰੇਗਿਸਤਾਨ 'ਚ ਨੌਜਵਾਨ ਦੀ ਮੌਤ
ਆਸਟ੍ਰੇਲੀਆਈ ਸਿਨੇਮਾ ਘਰਾਂ ਦੇ ਪ੍ਰਬੰਧਕੀ ਬੋਰਡ ਨੂੰ ਲਿਖੇ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਫਿਲਮ ਨੂੰ ਦਿਖਾਉਣ ਨਾਲ ਆਸਟ੍ਰੇਲੀਆ ਦੇ ਸਿੱਖ ਅਤੇ ਹਿੰਦੂ ਭਾਈਚਾਰਿਆਂ ਦਰਮਿਆਨ ਸਿਆਸੀ ਤਣਾਅ ਵਧੇਗਾ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਫਿਲਮ "ਐਮਰਜੈਂਸੀ" ਮਹਿਜ਼ ਇੱਕ ਫਿਲਮ ਨਹੀਂ ਹੈ, ਸਗੋਂ ਇੱਕ ਬਹੁਤ ਹੀ ਸੰਵੇਦਨਸ਼ੀਲ ਸਿਆਸੀ ਮੁੱਦਾ ਹੈ ਜੋ ਭਾਰਤੀ ਰਾਜ ਦੁਆਰਾ ਸਿੱਖ ਨਸਲਕੁਸ਼ੀ ਦੇ ਬਿਰਤਾਂਤ ਨੂੰ ਛੇੜਨ ਅਤੇ ਸਿੱਖ ਕੌਮ ਨੂੰ ਦਬਾਉਣ ਲਈ ਵਰਤਿਆ ਜਾ ਰਿਹਾ ਹੈ। ਫਿਲਮ ਵਿੱਚ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਖਸ਼ੀਅਤ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਆਸਟ੍ਰੇਲੀਆਈ ਸਿੱਖ ਸੰਗਤ ਨੇ ਸਮੁੱਚੇ ਸਿਨੇਮਾਘਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਅਨ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ ਅਤੇ ਲਈ ਇਸ ਫਿਲਮ ਦੀ ਸਕ੍ਰੀਨਿੰਗ ਤੁਰੰਤ ਬੰਦ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।