ਵੱਡਾ ਹਾਦਸਾ: ਸੀਪਲੇਨ ਹੋ ਗਿਆ ਕ੍ਰੈਸ਼, ਅੱਧੀਆਂ ਸਵਾਰੀਆਂ ਦੀ ਗਈ ਜਾਨ
Wednesday, Jan 08, 2025 - 09:09 AM (IST)
ਮੈਲਬਰਨ (ਏ.ਪੀ.): ਆਸਟ੍ਰੇਲੀਆ ਦੇ ਰਾਟਨੇਸਟ ਟਾਪੂ ਨੇੜੇ ਇਕ ਸੀਪਲੇਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 2 ਸੈਲਾਨੀਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ ਤੇ ਹੋਰ 3 ਜ਼ਖ਼ਮੀ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਦਾ ਬਦਲੇਗਾ ਸਮਾਂ? ਸਵੇਰੇ 10 ਵਜੇ ਤੋਂ ਸਕੂਲ ਖੋਲ੍ਹਣ ਦੀ ਮੰਗ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਮੰਗਲਵਾਰ ਨੂੰ ਉਡਾਨ ਭਰਨ ਦੌਰਾਨ ਵਿਮਾਨ 'ਸੇਸਨਾ 208 ਕਾਰਵਾਂ' ਨਾਲ ਹਾਦਸਾ ਵਾਪਰ ਗਿਆ, ਜਿਸ ਵਿਚ 7 ਲੋਕ ਸਵਾਰ ਸਨ। ਉਸ ਨੇ ਦੱਸਿਆ ਕਿ ਮਹਿਜ਼ ਇਕ ਯਾਤਰੀ ਹੈ ਜਿਸ ਨੂੰ ਕੋਈ ਸੱਟ ਨਹੀਂ ਲੱਗੀ। ਸਵਾਨ ਰਿਵਰ ਸੀਪਲੇਂਸ ਦੀ ਮਲਕੀਅਤ ਵਾਲਾ ਇਹ ਸੀਪਲੇਨ ਰਾਟਨੇਸਟ ਟਾਪੂ ਤੋਂ ਪਰਥ ਪਰਤ ਰਿਹਾ ਸੀ। ਪੱਛਮੀ ਆਸਟ੍ਰੇਲੀਆ ਸੂਬੇ ਦੇ ਮੁਖੀ ਰੋਜਰ ਕੁੱਕ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਸਵਿਜ਼ਰਲੈਂਡ ਦੀ 65 ਸਾਲਾ ਔਰਤ, ਡੈੱਨਮਾਰਕ ਦਾ 60 ਸਾਲਾ ਵਿਅਕਤੀ ਜੋ ਇੱਥੇ ਘੁੰਮਣ ਆਏ ਸਨ ਤੇ ਪਰਥ ਦਾ ਰਹਿਣ ਵਾਲਾ ਵਿਮਾਨ ਦਾ ਪਾਇਲਟ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ
ਕੁੱਕ ਨੇ ਕਿਹਾ ਕਿ ਹਾਦਸੇ ਦੀ ਵਜ੍ਹਾ ਦਾ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ। ਪੱਛਮੀ ਆਸਟ੍ਰੇਲੀਆ ਸੂਬੇ ਦੇ ਪੁਲਸ ਕਮਿਸ਼ਨਰ ਕਰਨਲ ਬਲਾਂਚ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਇਸ ਹਾਦਸੇ ਦੀ ਜਾਂਚ ਕਰ ਰਹੇ ਆਸਟ੍ਰੇਲੀਆ ਟ੍ਰਾਂਸਪੋਰਟ ਸੇਫ਼ੀ ਬਿਊਰੋ ਨੇ ਕਿਹਾ ਕਿ ਵਿਸ਼ੇਸ਼ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਜਾ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰਰੀ ਐਂਥਨੀ ਅਲਬਨੀਸ ਨੇ ਇਸ ਘਟਨਾ ਨੂੰ ਭਿਆਨਕ ਦੱਸਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8