ਆਸਟ੍ਰੇਲੀਆ ਨੇ ਆਪਣੇ ਰਾਸ਼ਟਰੀ ਗੀਤ ''ਚ ਬਦਲਿਆ ਇਕ ਸ਼ਬਦ
Friday, Jan 01, 2021 - 12:45 PM (IST)
ਕੈਨਬਰਾ (ਭਾਸ਼ਾ): ਆਸਟ੍ਰੇਲੀਆ ਨੇ ਮੂਲ ਵਸਨੀਕਾਂ ਨੂੰ ਸਨਮਾਨ ਦੇਣ ਦੇ ਲਈ ਆਪਣੇ ਰਾਸ਼ਟਰੀ ਗੀਤ ਵਿਚ ਇਕ ਸ਼ਬਦ ਬਦਲਿਆ ਹੈ, ਜਿਸ ਨੂੰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ 'ਏਕਤਾ ਦੀ ਭਾਵਨਾ' ਕਰਾਰ ਦਿੱਤਾ। ਪ੍ਰਧਾਨ ਮੰਤਰੀ ਮੌਰੀਸਨ ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਵੇਲੇ ਰਾਸ਼ਟਰੀ ਗੀਤ 'ਐਡਵਾਂਸ ਆਸਟ੍ਰੇਲੀਆ ਫੇਅਰ' ਦੀ ਦੂਜੀ ਲਾਈਨ 'ਫੌਰ ਵੁਈ ਆਰ ਯੰਗ ਐਂਡ ਫ੍ਰੀ' (ਅਸੀਂ ਜਵਾਨ ਹਾਂ ਅਤੇ ਸੁਤੰਤਰ ਹਾਂ) ਨੂੰ ਬਦਲ ਕੇ 'ਫੌਰ ਵੁਈ ਆਰ ਵਨ ਐਂਡ ਫ੍ਰੀ' (ਅਸੀਂ ਇਕ ਅਤੇ ਸੁਤੰਤਰ ਹਾਂ) ਕਰਨ ਦੀ ਘੋਸ਼ਣਾ ਕੀਤੀ। ਇਹ ਤਬਦੀਲੀ ਸ਼ੁੱਕਰਵਾਰ 1 ਜਨਵਰੀ, 2021 ਤੋਂ ਲਾਗੂ ਹੋਵੇਗੀ।
BREAKING: From tomorrow the words “for we are young and free” in the Australian national anthem will be replaced by “for we are one and free”. Government recommendations have been approved by the Governor-General. @9NewsAUS
— Jonathan Kearsley (@jekearsley) December 31, 2020
ਮੌਰੀਸਨ ਨੇ ਕਿਹਾ,''ਹੁਣ ਇਹ ਯਕੀਨੀ ਕਰਨ ਦਾ ਸਮਾਂ ਹੈ ਕਿ ਇਹ ਮਹਾਨ ਏਕਤਾ ਸਾਡੇ ਰਾਸ਼ਟਰੀ ਗੀਤ ਵਿਚ ਪੂਰੀ ਤਰ੍ਹਾਂ ਝਲਕੇ।'' ਉਹਨਾਂ ਨੇ ਕਿਹਾ ਕਿ ਆਸਟ੍ਰੇਲੀਆ ਧਰਤੀ 'ਤੇ ਸਭ ਤੋਂ ਸਫਲ ਬਹੁ ਸਭਿਆਚਾਰਕ ਰਾਸ਼ਟਰ ਹੈ। ਮੌਰੀਸਨ ਨੇ ਕਿਹਾ,''ਇਹ ਏਕਤਾ ਦੀ ਭਾਵਨਾ ਹੈ। ਅਸੀਂ ਯਕੀਨੀ ਕਰਦੇ ਹਾਂ ਕਿ ਸਾਡਾ ਰਾਸ਼ਟਰੀ ਗੀਤ ਇਸ ਸੱਚਾਈ ਅਤੇ ਸਾਂਝੀ ਪ੍ਰਸ਼ੰਸਾ ਨੂੰ ਦਰਸਾਉਂਦਾ ਹੈ।''
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਐੱਚ-1ਬੀ ਵੀਜ਼ਾ ਪਾਬੰਦੀ ਦੀ ਵਧਾਈ ਮਿਆਦ, ਭਾਰਤੀ ਆਈ.ਟੀ. ਪੇਸ਼ੇਵਰ ਹੋਣਗੇ ਪ੍ਰਭਾਵਿਤ
ਆਸਟ੍ਰੇਲੀਆ ਦੇ ਮੂਲ ਵਸਨੀਕਾਂ ਸੰਬੰਧੀ ਮਾਮਲਿਆਂ ਦੇ ਮੰਤਰੀ ਕੇਨ ਵਯਾਟ ਨੇ ਇਕ ਬਿਆਨ ਵਿਚ ਕਿਹਾ ਕਿ ਉਹਨਾਂ ਕੋਲੋਂ ਇਸ ਤਬਦੀਲੀ ਦੇ ਬਾਰੇ ਵਿਚ ਪੁੱਛਿਆ ਗਿਆ ਸੀ ਅਤੇ ਉਹਨਾਂ ਨੇ ਇਸ ਨੂੰ ਆਪਣਾ ਸਮਰਥਨ ਦਿੱਤਾ।
What a way to start the year!!! A phone call from our Prime Minister to say that we are “One and Free”! Thank you!!!
— Cathy Freeman (@CathyFreeman) December 31, 2020
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।