ਅਸ਼ਰਫ ਗਨੀ ਸਾਰਾ ਪੈਸਾ ਲੈ ਕੇ ਭੱਜੇ ਸਨ, ਸੁਰੱਖਿਆ ਪ੍ਰਮੁੱਖ ਦੇ ਕੋਲ ਹੈ ਸੀ. ਸੀ. ਟੀ. ਵੀ. ਫੁਟੇਜ

Monday, Oct 11, 2021 - 12:13 PM (IST)

ਅਸ਼ਰਫ ਗਨੀ ਸਾਰਾ ਪੈਸਾ ਲੈ ਕੇ ਭੱਜੇ ਸਨ, ਸੁਰੱਖਿਆ ਪ੍ਰਮੁੱਖ ਦੇ ਕੋਲ ਹੈ ਸੀ. ਸੀ. ਟੀ. ਵੀ. ਫੁਟੇਜ

ਕਾਬੁਲ- ਤਾਲਿਬਾਨ ਦੇ ਹਮਲੇ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਤੋਂ ਭੱਜਦੇ ਹੋਏ ਸਾਰਾ ਪੈਸਾ ਆਪਣੇ ਨਾਲ ਲੈ ਗਏ ਸਨ।

ਗਨੀ ਦੇ ਸੁਰੱਖਿਆ ਪ੍ਰਮੁੱਖ ਰਹੇ ਬ੍ਰਿਗੇਡੀਅਰ ਜਨਰਲ ਪਿਰਾਜ ਅਤਾ ਸ਼ਰੀਫੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੋਲ ਗਨੀ ਦੇ ਪੈਸੇ ਲੈ ਕੇ ਭੱਜਣ ਦੀ ਸੀ. ਸੀ. ਟੀ. ਵੀ. ਫੁਟੇਜ ਹੈ। ਜੇਕਰ ਬ੍ਰਿਟੇਨ ਜਾਂ ਅਮਰੀਕਾ ਵਰਗਾ ਕੋਈ ਦੇਸ਼ ਉਨ੍ਹਾਂ ਨੂੰ ਬਚਾ ਸਕਦਾ ਹੈ ਤਾਂ ਉਹ ਇਸ ਸਬੂਤ ਨੂੰ ਜਨਤਕ ਕਰਨ ਨੂੰ ਤਿਆਰ ਹਨ। ਬ੍ਰਿਗੇਡੀਅਰ ਜਨਰਲ ਪਿਰਾਜ ਦੇ ਸਿਰ ’ਤੇ ਤਾਲਿਬਾਨ ਨੇ ਉਨ੍ਹਾਂ ਦੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।


author

cherry

Content Editor

Related News