ਕੈਨੇਡਾ ''ਚ ਸਿੱਖਾਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਭਖਿਆ, ਜਗਮੀਤ ਸਿੰਘ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

06/18/2022 12:52:23 AM

ਟੋਰਾਂਟੋ (ਬਿਊਰੋ) : ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਬੀਤੇ ਸ਼ਨੀਵਾਰ ਸੰਸਦ ਨੇੜੇ ਇਕ ਵਾਹਨ 'ਚ ਸ਼ੱਕੀ ਬੰਬ ਸਮੱਗਰੀ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਸੰਸਦ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਰੈਲੀ ਆਯੋਜਕ 2 ਸਿੱਖਾਂ ਪਰਮਿੰਦਰ ਸਿੰਘ ਤੇ ਮਨਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ 'ਚ ਅਫ਼ਸਰਾਂ ਨੇ ਮੁਆਫੀ ਮੰਗ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਜਾਣਕਾਰੀ ਅਨੁਸਾਰ ਸ਼ੱਕੀ ਸਮੱਗਰੀ ਲਈ ਉਨ੍ਹਾਂ ਦੀ ਦਸਤਾਰ ਅਤੇ ਵਾਹਨਾਂ ਦੀ ਤਲਾਸ਼ੀ ਵੀ ਲਈ ਗਈ ਅਤੇ ਕੱਕਾਰ (ਕੜਾ, ਕਿਰਪਾਨ) ਵੀ ਉਤਾਰੇ ਗਏ।

ਇਸ ਸਬੰਧੀ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਪਾਰਲੀਮੈਂਟ ਹਿੱਲ 'ਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਸ਼ਾਂਤੀਪੂਰਵਕ ਯਾਦ ਕਰਦਿਆਂ ਇਕ ਝੂਠੇ ਇਸ਼ਾਰੇ ਦੇ ਨਤੀਜੇ ਵਜੋਂ 2 ਸਿੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀਆਂ ਪੱਗਾਂ ਉਤਾਰੀਆਂ ਗਈਆਂ ਤੇ ਤਲਾਸ਼ੀ ਲਈ ਗਈ, ਜਦਕਿ ਸੰਸਦ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ। ਮੈਂ ਇਸ ਗੱਲ ਦੀ ਤੁਰੰਤ ਜਾਂਚ ਦੀ ਮੰਗ ਕਰਦਾ ਹਾਂ ਕਿ ਇਸ ਧੋਖਾਧੜੀ ਪਿੱਛੇ ਕੌਣ ਸੀ। ਜਗਮੀਤ ਸਿੰਘ ਨੇ ਸਵਾਲੀਆ ਲਹਿਜ਼ੇ 'ਚ ਕਿਹਾ ਕਿ ਬਤੌਰ ਕਿਸੇ ਠੋਸ ਸਬੂਤ ਦੇ ਸਿੱਖਾਂ ਨੂੰ ਗ੍ਰਿਫ਼ਤਾਰ ਕਿਉਂ ਕੀਤਾ ਗਿਆ, ਜਿਨ੍ਹਾਂ ਦਾ ਅਤੀਤ ਵਿੱਚ ਕਦੇ ਵੀ ਕਿਸੇ ਅਪਰਾਧਿਕ ਸਰਗਰਮੀ ਨਾਲ ਕੋਈ ਸਬੰਧ ਨਹੀਂ ਰਿਹਾ।

ਇਹ ਵੀ ਪੜ੍ਹੋ : ਬ੍ਰਿਟਿਸ਼ ਕੋਲੰਬੀਆ ਤੇ ਓਂਟਾਰੀਓ ਗੁਰਦੁਆਰਾ ਕਮੇਟੀ ਨੇ ਪੱਤਰ ਲਿਖ ਜਥੇਦਾਰ ਹਰਪ੍ਰੀਤ ਸਿੰਘ ਨੂੰ ਕੀਤੇ ਸਵਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News