ਤੁਹਾਨੂੰ ਐਂਟੀ-ਏਜਿੰਗ ਦਵਾਈਆਂ ਬਣਾਉਣਗੀਆਂ ਜਵਾਨ!

Thursday, Apr 18, 2019 - 11:57 PM (IST)

ਤੁਹਾਨੂੰ ਐਂਟੀ-ਏਜਿੰਗ ਦਵਾਈਆਂ ਬਣਾਉਣਗੀਆਂ ਜਵਾਨ!

ਸਾਨ ਫ੍ਰਾਂਸਿਸਕੋ— ਜੇਕਰ ਵਧਦੀ ਉਮਰ ਦਾ ਦਿਖਾਈ ਦਿੰਦਾ ਅਸਰ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੈ ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਮਰ ਨੂੰ ਕੰਟਰੋਲ ਕਰਨ ਦੀ ਨਵੀਂ ਉਮੀਦ ਜਾਗੀ ਹੈ। ਹੁਣ ਐਂਟੀ-ਏਜਿੰਗ ਦਵਾਈਆਂ ਨਾਲ ਉਮਰ ਦੇ ਅਸਰ ਨੂੰ ਘੱਟ ਕੀਤਾ ਜਾ ਸਕੇਗਾ।

ਵਿਗਿਆਨੀਆਂ ਨੇ ਚੂਹਿਆਂ 'ਤੇ ਇਸਦਾ ਸਫਲ ਪ੍ਰਯੋਗ ਕਰ ਕੇ ਵੀ ਦੇਖਿਆ। ਵਿਗਿਆਨੀਆਂ ਨੇ ਚੂਹਿਆਂ ਨੂੰ ਜਵਾਨ ਬਣਾਈ ਰੱਖਣ ਵਾਲੀ ਦਵਾਈ ਦਿੱਤੀ। ਜਿਸ ਚੂਹੇ ਨੂੰ ਅਧਿਐਨ ਦੌਰਾਨ ਐਂਟੀ-ਏਜਿੰਗ ਦਵਾਈ ਦਿੱਤੀ ਗਈ, ਉਸਦੇ ਵਾਲ ਚਮਕੀਲੇ ਰਹੇ ਅਤੇ ਅੱਖਾਂ 'ਚ ਵੀ ਚਮਕ ਬਰਕਰਾਰ ਰਹੀ। ਉਥੇ, ਅਧਿਐਨ 'ਚ ਸ਼ਾਮਲ ਹੋਰਨਾਂ ਚੂਹਿਆਂ 'ਚ ਉਮਰ ਦਾ ਅਸਰ ਸਾਫ ਨਜ਼ਰ ਆਇਆ। ਖੋਜਕਾਰਾਂ ਨੇ ਪਾਇਆ ਕਿ ਐਂਟੀ-ਏਜਿੰਗ ਦਵਾਈ ਨੇ ਚੂਹਿਆਂ ਦੇ ਜੀਵਨ 'ਚ 36 ਫੀਸਦੀ ਦਾ ਇਜ਼ਾਫਾ ਕੀਤਾ, ਜੋ ਇਨਸਾਨਾਂ ਦੇ ਲਗਭਗ 30 ਸਾਲ ਦੇ ਬਰਾਬਰ ਹੈ। ਡਾ. ਕਿਰਕਲੈਂਡ ਨੇ ਕਿਹਾ ਕਿ ਜ਼ਿਆਦਾਤਰ ਲੋਕ 130 ਸਾਲ ਤੱਕ ਨਹੀਂ ਜਿਊਣਾ ਚਾਹੁੰਦੇ ਹਨ ਅਤੇ ਇਹ ਮਹਿਸੂਸ ਨਹੀਂ ਕਰਨਾ ਚਾਹੁੰਦੇ ਕਿ ਉਹ ਇੰਨੇ ਵੱਡੀ ਉਮਰ ਦੇ ਹਨ।


author

Baljit Singh

Content Editor

Related News