ਮਿਲ ਗਈ ਬੁਢਾਪਾ ਰੋਕਣ ਦੀ ਦਵਾਈ ! ਮਾਹਰਾਂ ਨੇ ਕੀਤਾ ਵੱਡਾ ਖੁਲਾਸਾ

Thursday, Sep 19, 2024 - 03:51 PM (IST)

ਮਿਲ ਗਈ ਬੁਢਾਪਾ ਰੋਕਣ ਦੀ ਦਵਾਈ ! ਮਾਹਰਾਂ ਨੇ ਕੀਤਾ ਵੱਡਾ ਖੁਲਾਸਾ

ਬੀਜਿੰਗ- ਜਵਾਨ ਬਣੇ ਰਹਿਣ ਦੀ ਇੱਛਾ ਹਰ ਵਿਅਕਤੀ ਵਿਚ ਹੁੰਦੀ ਹੈ। ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਸ਼ੂਗਰ ਦੇ 90 ਫੀਸਦੀ ਮਰੀਜਾਂ ਦੁਆਰਾ ਖਾਧੀ ਜਾਣ ਵਾਲੀ ਇੱਕ ਗੋਲੀ ਬੁਢਾਪੇ ਨੂੰ ਰੋਕ ਸਕਦੀ ਹੈ ਜਾਂ ਤੁਹਾਨੂੰ ਸਾਲਾਂ ਤੱਕ ਜਵਾਨ ਰੱਖ ਸਕਦੀ ਹੈ, ਤਾਂ ਸ਼ਾਇਦ ਤੁਸੀਂ ਇਸ 'ਤੇ ਵਿਸ਼ਵਾਸ ਨਾ ਕਰੋ, ਪਰ ਹਾਲ ਹੀ ਵਿੱਚ ਬੀਜਿੰਗ ਦੇ ਵਿਗਿਆਨੀਆਂ ਦੀ ਰਿਸਰਚ 'ਤੇ ਹੁਣ ਭਾਰਤ ਦੇ ਮਾਹਿਰਾਂ ਨੇ ਵੀ ਮੋਹਰ ਲਗਾ ਦਿੱਤੀ ਹੈ। ਭਾਰਤ ਵਿੱਚ ਸ਼ੂਗਰ ਦੇ ਮਰੀਜ਼ਾਂ ਲਈ ਦਵਾਈ ਵਜੋਂ ਵਰਤੀ ਜਾਣ ਵਾਲੀ ਸਭ ਤੋਂ ਸਸਤੀ ਦਵਾਈ ਮੈਟਫੋਰਮਿਨ ਅਸਲ ਵਿੱਚ ਹੈਰਾਨੀਜਨਕ ਕੰਮ ਕਰਦੀ ਹੈ। ਜੇਕਰ ਤੁਸੀਂ ਵੀ ਡਾਇਬੀਟੀਜ਼ ਲਈ ਮੈਟਫਾਰਮਿਨ ਦੀਆਂ ਗੋਲੀਆਂ ਰੋਜ਼ਾਨਾ ਲੈਂਦੇ ਹੋ, ਤਾਂ ਤੁਸੀਂ ਖੁਦ ਵੀ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹੋ।

12 ਸਤੰਬਰ ਨੂੰ ਬੀਜਿੰਗ ਦੀ ਯੂਨੀਵਰਸਿਟੀ ਆਫ ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਅਤੇ ਹੋਰ ਯੂਨੀਵਰਸਿਟੀਆਂ ਦੇ 43 ਖੋਜੀਆਂ ਦਾ ਇੱਕ ਅਧਿਐਨ ਜਰਨਲ ਸੈੱਲ ਵਿੱਚ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸ਼ੂਗਰ ਦੀ ਦਵਾਈ ਮੈਟਫੋਰਮਿਨ ਦੀ ਲਗਾਤਾਰ ਅਤੇ ਨਿਯਮਤ ਵਰਤੋਂ ਨਾਲ ਬਾਂਦਰਾਂ ਦੀ ਉਮਰ 6 ਸਾਲ ਤੱਕ ਘੱਟ ਹੋਈ ਹੈ ਮਤਲਬ ਉਨ੍ਹਾਂ ਵਿਚ ਬੁਢਾਪਾ 6 ਸਾਲ ਦੇਰ ਨਾਲ ਆਇਆ ਹੈ। ਇਸ ਦਵਾਈ ਨੇ ਬਾਂਦਰਾਂ 'ਤੇ ਇੱਕ ਐਂਟੀ-ਏਜਿੰਗ ਦਵਾਈ ਵਜੋਂ ਸ਼ਾਨਦਾਰ ਪ੍ਰਭਾਵ ਦਿਖਾਇਆ ਹੈ। ਲਿਹਾਜਾ ਇਹ ਮਨੁੱਖਾਂ 'ਤੇ ਵੀ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅੱਜ ਹੈ ਸੁਨੀਤਾ ਵਿਲੀਅਮਸ ਦਾ 59ਵਾਂ ਜਨਮਦਿਨ , ਦੁਨੀਆ ਕਰ ਰਹੀ ਸਲਾਮ

ਭਾਰਤੀ ਮਾਹਰ ਬੋਲੇ- ਮੈਟਫੋਰਮਿਨ ਦੇ ਕਈ ਫ਼ਾਇਦੇ 

ਐਸੋਸੀਏਸ਼ਨ ਆਫ ਲੌਂਗਏਵੀਟੀ ਐਂਡ ਐਂਟੀ-ਏਜਿੰਗ ਮੈਡੀਸਨ ਦੇ ਪ੍ਰਧਾਨ ਅਤੇ ਕਰਨਾਲ ਦੇ ਭਾਰਤੀ ਹਸਪਤਾਲ ਦੇ ਮਸ਼ਹੂਰ ਐਂਡੋਕਰੀਨੋਲੋਜਿਸਟ ਡਾਕਟਰ ਸੰਜੇ ਕਾਲੜਾ ਕਹਿੰਦੇ ਹਨ ਕਿ ਇਹ ਬਹੁਤ ਦਿਲਚਸਪ ਖੋਜ ਹੈ ਕਿਉਂਕਿ ਮੈਟਫੋਰਮਿਨ ਕਈ ਦਹਾਕਿਆਂ ਤੋਂ ਸ਼ੂਗਰ ਦੇ ਮਰੀਜ਼ਾਂ ਲਈ ਵਰਤੀ ਜਾ ਰਹੀ ਹੈ। ਅਸੀਂ ਮੈਟਫੋਰਮਿਨ ਦੇ ਕਈ ਹੋਰ ਲਾਭ ਵੀ ਜਾਣਦੇ ਹਾਂ। ਇਸ ਦਵਾਈ ਨਾਲ ਦਿਲ ਦੇ ਰੋਗ ਅਤੇ ਸ਼ੂਗਰ ਦੀਆਂ ਪੇਚੀਦਗੀਆਂ ਤੋਂ ਇਲਾਵਾ ਕੈਂਸਰ ਦੀਆਂ ਸਮੱਸਿਆਵਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਦਿਲ ਅਤੇ ਦਿਮਾਗ ਦੀ ਉਮਰ ਨੂੰ ਘਟਾਉਂਦੀ ਹੈ

ਹੁਣ ਤੱਕ ਦੀ ਖੋਜ ਵਿਚ ਇਹ ਸਾਹਮਣੇ ਆਇਆ ਹੈ ਕਿ ਸ਼ੂਗਰ ਦੇ ਮਰੀਜ਼ਾਂ ਵਿੱਚ, ਮੈਟਫੋਰਮਿਨ ਅਸਲ ਵਿੱਚ ਦਿਲ, ਦਿਮਾਗ ਜਾਂ ਖੂਨ ਦੀਆਂ ਨਾੜੀਆਂ ਵਰਗੇ ਕਈ ਹੋਰ ਅੰਗਾਂ ਦੀ ਉਮਰ ਨੂੰ ਘਟਾਉਣ ਦਾ ਕੰਮ ਕਰਦਾ ਹੈ। ਭਾਰਤ ਵਿੱਚ ਅਜਿਹੀਆਂ ਰਿਸਰਚਾਂ ਹੋਈਆਂ ਹਨ ਕਿ ਕੈਲੋਰੀ ਰਿਸਟ੍ਰਿਕਸ਼ੰਸ਼ ਦੁਆਰਾ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ ਅਤੇ ਮੈਟਫੋਰਮਿਨ ਵੀ ਕੈਲੋਰੀ ਰਿਸਟ੍ਰਿਕਸ਼ੰਨ ਅਤੇ ਏ.ਐਮ.ਪੀ ਕਿਨੇਜ਼ ਨੂੰ ਸਰਗਰਮ ਕਰਨ ਦਾ ਕੰਮ ਕਰਦੀ ਹੈ। ਅਜਿਹੀ ਸਥਿਤੀ ਵਿੱਚ ਇਹ ਦਵਾਈ ਐਂਟੀ-ਏਜਿੰਗ ਵਿੱਚ ਕਾਰਗਰ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਚੋਣਾਂ ਤੋਂ ਘਬਰਾਏ Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ , Work Permit 'ਤੇ ਵੀ ਸਖ਼ਤੀ

ਭਾਰਤ ਵਿੱਚ ਪਹਿਲਾਂ ਹੀ ਐਂਟੀ-ਏਜਿੰਗ ਵਿੱਚ ਵਰਤੀ ਜਾ ਰਹੀ

ਐਂਟੀ ਏਜਿੰਗ ਸੈਂਟਰ, ਗੁਰੂਗ੍ਰਾਮ ਦੇ ਸਮੂਹ ਮੈਡੀਕਲ ਡਾਇਰੈਕਟਰ, ਪ੍ਰੋ. ਨਵਨੀਤ ਅਗਰਵਾਲ ਨੇ ਦੱਸਿਆ ਕਿ ਟਾਈਪ-2 ਸ਼ੂਗਰ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਮੈਟਫੋਰਮਿਨ ਦਵਾਈ ਦਿੱਤੀ ਜਾਂਦੀ ਹੈ। ਅਸਲ ਵਿੱਚ ਇਨਸੁਲਿਨ ਰੋਧਕ ਵਜੋਂ ਕੰਮ ਕਰਨ ਦੇ ਨਾਲ, ਇਹ ਸੈੱਲਾਂ ਦੀ ਮੁਰੰਮਤ ਵਿੱਚ ਮਦਦ ਕਰਦੀ ਹੈ ਅਤੇ ਇੱਕ ਐਂਟੀ ਇਨਫਲੇਮੇਟਰੀ  ਦਵਾਈ ਦੇ ਤੌਰ ਤੇ ਵੀ ਕੰਮ ਕਰਦੀ ਹੈ। ਮੈਟਫੋਰਮਿਨ 'ਤੇ ਬਹੁਤ ਖੋਜ ਕੀਤੀ ਗਈ ਹੈ। ਸਾਡੇ ਕੇਂਦਰ ਵਿੱਚ ਮੈਟਫੋਰਮਿਨ ਦੀ ਵਰਤੋਂ ਪ੍ਰੀ-ਡਾਇਬੀਟਿਕ ਮਰੀਜ਼ਾਂ ਅਤੇ ਵੱਧ ਭਾਰ ਵਾਲੇ ਮਰੀਜ਼ਾਂ ਵਿੱਚ ਐਂਟੀ-ਏਜਿੰਗ ਇਲਾਜ ਲਈ ਵੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਕੁੜੀਆਂ ਵਿੱਚ ਪੀ.ਸੀ.ਓ.ਐਸ ਰੋਗ ਦੇ ਇਲਾਜ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦਵਾਈ ਮੋਟੇ ਮਰੀਜ਼ਾਂ ਲਈ ਵੀ ਵਰਤੀ ਜਾਂਦੀ ਹੈ। ਅਜਿਹੇ 'ਚ ਇਹ ਖੋਜ ਠੀਕ ਹੈ ਅਤੇ ਵਧਦੀ ਉਮਰ ਨੂੰ ਘੱਟ ਕਰਨ 'ਚ ਕਾਰਗਰ ਸਾਬਤ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News