ਕੋਰੋਨਾ ਮਗਰੋਂ ਹੁਣ ਇਕ ਹੋਰ ਵਾਇਰਸ ਨੇ ਮਚਾਇਆ ਕਹਿਰ ! 65 ਲੋਕਾਂ ਦੀ ਮੌਤ, High Alert 'ਤੇ ਪੂਰਾ ਅਫਰੀਕਾ

Saturday, May 16, 2026 - 09:49 AM (IST)

ਕੋਰੋਨਾ ਮਗਰੋਂ ਹੁਣ ਇਕ ਹੋਰ ਵਾਇਰਸ ਨੇ ਮਚਾਇਆ ਕਹਿਰ ! 65 ਲੋਕਾਂ ਦੀ ਮੌਤ, High Alert 'ਤੇ ਪੂਰਾ ਅਫਰੀਕਾ

ਇੰਟਰਨੈਸ਼ਨਲ ਡੈਸਕ- ਕੋਰੋਨਾ ਨੇ ਸਾਲ 2019 'ਚ ਪੂਰੀ ਦੁਨੀਆ 'ਚ ਭਿਆਨਕ ਆਤੰਕ ਮਚਾਇਆ ਸੀ, ਜਿਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਜਦੋਂ ਕੋਰੋਨਾ ਮਗਰੋਂ ਸਥਿਤੀ ਕਾਬੂ 'ਚ ਹੈ ਤਾਂ ਇਸੇ ਦੌਰਾਨ ਅਫ਼ਰੀਕੀ ਦੇਸ਼ ਕਾਂਗੋ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਉੱਤਰ-ਪੂਰਬੀ ਸੂਬੇ 'ਇਤੂਰੀ' 'ਚ ਇਬੋਲਾ ਵਾਇਰਸ ਦਾ ਨਵਾਂ ਅਤੇ ਖ਼ਤਰਨਾਕ ਪ੍ਰਕੋਪ ਸਾਹਮਣੇ ਆਇਆ ਹੈ। 

'ਅਫ਼ਰੀਕਾ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ' ਅਨੁਸਾਰ, ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 65 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 246 ਸ਼ੱਕੀ ਮਾਮਲੇ ਦਰਜ ਕੀਤੇ ਗਏ ਹਨ। ਇਹ ਇਲਾਕਾ ਯੂਗਾਂਡਾ ਅਤੇ ਦੱਖਣੀ ਸੁਡਾਨ ਦੀ ਸਰਹੱਦ ਦੇ ਬਹੁਤ ਨੇੜੇ ਹੈ। ਚਿੰਤਾ ਦੀ ਗੱਲ ਇਹ ਹੈ ਕਿ ਗੁਆਂਢੀ ਦੇਸ਼ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਵੀ ਕਾਂਗੋ ਤੋਂ ਆਏ ਇੱਕ ਵਿਅਕਤੀ ਦੀ ਇਬੋਲਾ ਕਾਰਨ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਪੂਰੇ ਅਫ਼ਰੀਕਾ ਮਹਾਂਦੀਪ ਨੂੰ 'ਹਾਈ ਅਲਰਟ' 'ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਸਰਕਾਰੀ ਦਫਤਰਾਂ 'ਚ ਹਫਤੇ 'ਚ 2 ਦਿਨ ਹੋਵੇਗਾ ਵਰਕ ਫਰਾਮ ਹੋਮ, ਦਿੱਲੀ 'ਚ 50 ਫ਼ੀਸਦੀ ਮੀਟਿੰਗਾਂ ਆਨਲਾਈਨ

ਸ਼ੁਰੂਆਤੀ ਲੈਬ ਟੈਸਟਾਂ ਤੋਂ ਪਤਾ ਲੱਗਾ ਹੈ ਕਿ ਇਹ ਇਨਫੈਕਸ਼ਨ ਇਬੋਲਾ ਦੀ 'ਬੁੰਦੀਬੁਗਯੋ' ਸਟ੍ਰੇਨ ਕਾਰਨ ਫੈਲ ਰਿਹਾ ਹੈ। ਇਹ ਆਮ ਤੌਰ 'ਤੇ ਫੈਲਣ ਵਾਲੀ 'ਜ਼ਾਇਰ' ਸਟ੍ਰੇਨ ਤੋਂ ਵੱਖਰੀ ਹੈ। ਦੁਨੀਆ ਕੋਲ ਮੌਜੂਦ ਮੌਜੂਦਾ ਇਬੋਲਾ ਵੈਕਸੀਨਾਂ, ਜਿਵੇਂ ਕਿ Ervebo ਸਿਰਫ਼ 'ਜ਼ਾਇਰ' ਸਟ੍ਰੇਨ 'ਤੇ ਹੀ ਅਸਰਦਾਰ ਹਨ। ਇਸ ਨਵੀਂ ਸਟ੍ਰੇਨ ਲਈ ਫਿਲਹਾਲ ਕੋਈ ਟੈਸਟਿਡ ਵੈਕਸੀਨ ਜਾਂ ਇਲਾਜ ਉਪਲਬਧ ਨਹੀਂ ਹੈ, ਜਿਸ ਕਾਰਨ ਸਿਹਤ ਮਾਹਿਰਾਂ ਦੀ ਚਿੰਤਾ ਹੋਰ ਵੀ ਵਧ ਗਈ ਹੈ। 

ਇਸ ਵਾਇਰਸ ਜਾ ਸਭ ਤੋਂ ਵੱਧ ਅਸਰ ਮੋਂਗਵਾਲੂ 'ਚ ਦਿਖਿਆ ਹੈ, ਜੋ ਕਿ ਇੱਕ ਮਾਈਨਿੰਗ ਖੇਤਰ ਹੈ ਤੇ ਇੱਥੇ ਮਜ਼ਦੂਰਾਂ ਦੀ ਲਗਾਤਾਰ ਆਵਾਜਾਈ ਰਹਿੰਦੀ ਹੈ। ਇਹ ਵਾਇਰਸ ਹੁਣ 'ਬੁਨੀਆ' ਵਰਗੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਵੱਲ ਵੀ ਤੇਜ਼ੀ ਨਾਲ ਵਧ ਰਿਹਾ ਹੈ। ਇਤੂਰੀ ਸੂਬੇ ਵਿੱਚ ਹਥਿਆਰਬੰਦ ਸਮੂਹਾਂ ਦੀ ਹਿੰਸਾ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਰਹੇ ਹਨ, ਜਿਸ ਕਾਰਨ ਸਿਹਤ ਕਰਮਚਾਰੀਆਂ ਲਈ ਮਰੀਜ਼ਾਂ ਦੀ ਨਿਗਰਾਨੀ ਕਰਨਾ ਔਖਾ ਹੋ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ (WHO) ਅਤੇ ਅਫ਼ਰੀਕਾ ਸੀ.ਡੀ.ਸੀ. ਨੇ ਸਥਿਤੀ ਨੂੰ ਸੰਭਾਲਣ ਲਈ ਕਾਂਗੋ, ਯੂਗਾਂਡਾ ਅਤੇ ਦੱਖਣੀ ਸੁਡਾਨ ਦੇ ਅਧਿਕਾਰੀਆਂ ਨਾਲ ਇੱਕ ਹੰਗਾਮੀ ਮੀਟਿੰਗ ਬੁਲਾਈ ਹੈ। ਡਬਲਯੂ.ਐੱਚ.ਓ. ਵੱਲੋਂ ਰਾਜਧਾਨੀ ਕਿਨਸ਼ਾਸਾ ਤੋਂ 5 ਮੀਟ੍ਰਿਕ ਟਨ ਮੈਡੀਕਲ ਸਪਲਾਈ, ਟੈਂਟ ਅਤੇ ਜਾਂਚ ਸਮੱਗਰੀ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀ ਜਾ ਰਹੀ ਹੈ। ਭਾਵੇਂ ਕਿ ਇਹ ਵਾਇਰਸ ਫਿਲਹਾਲ ਅਫਰੀਕਾ 'ਚ ਹੀ ਹੈ, ਪਰ 65 ਲੋਕਾਂ ਦੀ ਮੌਤ ਮਗਰੋਂ ਸਾਰੇ ਦੇਸ਼ ਇਸ ਮਾਮਲੇ 'ਚ ਸਾਵਧਾਨ ਹੋ ਗਏ ਹਨ। 

ਜ਼ਿਕਰਯੋਗ ਹੈ ਕਿ ਇਬੋਲਾ ਇੱਕ ਬਹੁਤ ਹੀ ਛੂਤਕਾਰੀ ਬਿਮਾਰੀ ਹੈ ਜੋ ਸੰਕਰਮਿਤ ਵਿਅਕਤੀ ਦੇ ਖੂਨ, ਉਲਟੀ ਜਾਂ ਪਸੀਨੇ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਤੇਜ਼ ਬੁਖਾਰ, ਸਰੀਰ ਵਿੱਚ ਦਰਦ, ਕਮਜ਼ੋਰੀ, ਉਲਟੀਆਂ ਅਤੇ ਗੰਭੀਰ ਮਾਮਲਿਆਂ ਵਿੱਚ ਸਰੀਰ ਦੇ ਅੰਦਰੂਨੀ ਜਾਂ ਬਾਹਰੀ ਹਿੱਸਿਆਂ ਵਿੱਚੋਂ ਖੂਨ ਵਗਣਾ ਸ਼ਾਮਲ ਹਨ।

ਇਹ ਵੀ ਪੜ੍ਹੋ- 'ਖ਼ਤਮ ਕਰਵਾਓ ਸਾਡੀ ਜੰਗ..!' ਇਰਾਨ ਨਾਲ ਤਣਾਅ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਨੇ ਚੀਨ ਨੂੰ ਕੀਤੀ ਅਪੀਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News