ਤਾਈਵਾਨ ਨੂੰ ਮਿਲਿਆ ਇਕ ਹੋਰ ਮਦਦਗਾਰ, ਅਮਰੀਕਾ ਨਾਲ ਮਿਲ ਕੇ ਭੰਨ ਸਕਦੈ ਚੀਨ ਦੀ ਆਕੜ

Saturday, Nov 13, 2021 - 04:27 PM (IST)

ਤਾਈਵਾਨ ਨੂੰ ਮਿਲਿਆ ਇਕ ਹੋਰ ਮਦਦਗਾਰ, ਅਮਰੀਕਾ ਨਾਲ ਮਿਲ ਕੇ ਭੰਨ ਸਕਦੈ ਚੀਨ ਦੀ ਆਕੜ

ਇੰਟਰਨੈਸ਼ਨਲ ਡੈਸਕ : ਆਸਟਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਹੈ ਕਿ ਜੇ ਅਮਰੀਕਾ ਤਾਈਵਾਨ ਦੀ ਰੱਖਿਆ ਲਈ ਕਾਰਵਾਈ ਕਰਦਾ ਹੈ ਤਾਂ ਆਸਟਰੇਲੀਆ ਲਈ ਅਮਰੀਕਾ ਦੇ ਨਾਲ ਨਾ ਹੋਣਾ ‘ਕਲਪਨਾਯੋਗ ਨਹੀਂ’ ਹੋਵੇਗਾ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਚੀਨ ਜੇ ਤਾਈਵਾਨ ਦੀ ਯਥਾਸਥਿਤੀ ਨੂੰ ਬਦਲਣ ਲਈ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਅਮਰੀਕਾ ਤੇ ਉਸ ਦੇ ਸਹਿਯੋਗੀ ਕਾਰਵਾਈ ਕਰਨਗੇ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਕਿਹਾ ਸੀ ਕਿ ਅਸੀਂ ਤਾਈਵਾਨ ਦੀ ਰੱਖਿਆ ਨੂੰ ਲੈ ਕੇ ਵਚਨਬੱਧ ਹਾਂ। ਡਟਨ ਨੇ ਕਿਹਾ ਕਿ ਇਹ ਸਮਝ ਤੋਂ ਪਰ੍ਹੇ ਹੋਵੇਗਾ ਕਿ ਜੇ ਅਮਰੀਕਾ ਨੇ ਤਾਈਵਾਨ ਨੂੰ ਲੈ ਕੇ ਕੋਈ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਤਾਂ ਅਸੀਂ ਕਾਰਵਾਈ ’ਚ ਅਮਰੀਕਾ ਦਾ ਸਮਰਥਨ ਨਹੀਂ ਕਰਾਂਗੇ। ਉਨ੍ਹਾਂ ਅੱਗੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਨੂੰ ਲੈ ਕੇ ਬਹੁਤ ਸਪੱਸ਼ਟ ਤੇ ਈਮਾਨਦਾਰ ਹੋਣਾ ਚਾਹੀਦਾ ਹੈ ਤੇ ਤੱਥਾਂ ਤੇ ਹਾਲਾਤ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਦੇਖਣਾ ਚਾਹੀਦਾ ਹੈ। ਸ਼ਾਇਦ ਅਜਿਹੇ ਹਾਲਾਤ ਹਨ, ਜਿਥੇ ਅਸੀਂ ਉਸ ਬਦਲ ਨੂੰ ਨਹੀਂ ਅਪਣਾਵਾਂਗੇ ਪਰ ਮੈਂ ਹਾਲਾਤ ਦੀ ਕਲਪਨਾ ਤੋਂ ਇਨਕਾਰ ਨਹੀਂ ਕਰ ਰਿਹਾ।

ਚੀਨੀ ਫੌਜ ਨੇ ਹਾਲ ਹੀ ਵਿਚ ਦੱਸਿਆ ਹੈ ਕਿ ਉਸ ਨੇ ਤਾਈਵਾਨ ਸਟ੍ਰੇਟਸ ਦੀ ਦਿਸ਼ਾ ’ਚ ਇਕ ਕੰਬੈਟ ਰੈਡੀਨੈੱਸ ਪੈਟਰੋਲ ਦਾ ਆਯੋਜਨ ਕੀਤਾ, ਜਦੋਂ ਉਸ ਦੇ ਰੱਖਿਆ ਮੰਤਰਾਲਾ ਨੇ ਬੀਜਿੰਗ ਵੱਲੋਂ ਕੀਤੇ ਗਏ ਲੋਕਤੰਤਰਿਕ ਤੌਰ ’ਤੇ ਸ਼ਾਸਿਤ ਟਾਪੂ ਤਾਈਵਾਨ ’ਚ ਅਮਰੀਕੀ ਵਫ਼ਦ ਦੀ ਯਾਤਰਾ ਦੀ ਨਿੰਦਾ ਕੀਤੀ। ਡਟਨ ਨੇ ਦੱਸਿਆ ਹੈ ਕਿ ਤਾਈਵਾਨ ਨੂੰ ਲੈ ਕੇ ਚੀਨ ਦੇ ਇਰਾਦੇ ਬਹੁਤ ਸਪੱਸ਼ਟ ਹਨ ਤੇ ਸਾਨੂੰ ਇਹ ਯਕੀਨੀ ਕਰਨ ਦੀ ਜ਼ਰੂਰਤ ਹੈ ਕਿ ਉੱਚ ਪੱਧਰ ਦੀ ਤਿਆਰੀ ਰਹੇ। ਸਾਡੀ ਸਮਰੱਥਾ ਤੋਂ ਵੱਧ ਵਿਰੋਧ ਦੀ ਭਾਵਨਾ ਹੈ। ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਇਕ ਤਾਕਤ ਦੀ ਹਾਲਤ ’ਚ ਪਾਉਂਦੇ ਹਾਂ। ਦੱਸ ਦੇਈਏ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਾਈਵਾਨ ਨੂੰ ਚੀਨ ਦੇ ਕੰਟਰੋਲ ’ਚ ਲਿਆਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨ ਤੋਂ ਇਨਕਾਰ ਨਹੀਂ ਕੀਤਾ ਹੈ।


author

Manoj

Content Editor

Related News