Johnson&Johnson ਨੂੰ ਇਕ ਹੋਰ ਝਟਕਾ : ਕੰਪਨੀ 'ਤੇ ਲੱਗਾ 120 ਮਿਲੀਅਨ ਡਾਲਰ ਦਾ ਜੁਰਮਾਨਾ

Saturday, Nov 21, 2020 - 06:13 PM (IST)

Johnson&Johnson ਨੂੰ ਇਕ ਹੋਰ ਝਟਕਾ : ਕੰਪਨੀ 'ਤੇ ਲੱਗਾ 120 ਮਿਲੀਅਨ ਡਾਲਰ ਦਾ ਜੁਰਮਾਨਾ

ਇੰਟਰਨੈਸ਼ਨਲ ਡੈਸਕ — ਨਿਊਯਾਰਕ ਦੀ ਇਕ ਅਦਾਲਤ ਨੇ ਦਿੱਗਜ ਕੰਪਨੀ ਜਾਨਸਨ ਐਂਡ ਜਾਨਸਨ 'ਤੇ 120 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਦਰਅਸਲ ਇਕ ਬਰੁਕਲਿਨ ਬੀਬੀ ਅਤੇ ਉਸਦੇ ਪਤੀ ਨੇ ਕੰਪਨੀ ਦੇ ਟੈਲਕਮ ਪਾਊਡਰ ਨਾਲ ਉਸ ਨੂੰ ਕੈਂਸਰ ਹੋਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਅਦਾਲਤ ਨੇ ਜਾਨਸਨ ਐਂਡ ਜਾਨਸਨ ਨੂੰ 120 ਮਿਲੀਅਨ ਡਾਲਰ ਦਾ ਜੁਰਮਾਨਾ ਦੇਣ ਦਾ ਆਦੇਸ਼ ਦਿੱਤਾ ਹੈ।

ਟੈਲਕਮ ਪਾਊਡਰ ਦਾ ਇਸਤੇਮਾਲ ਕਰਦੀ ਸੀ ਬੀਬੀ

ਪੀੜਤ ਬੀਬੀ ਨੇ ਦੋਸ਼ ਲਗਾਇਆ ਹੈ ਕਿ ਉਹ ਜਾਨਸਨ ਐਂਡ ਜਾਨਸਨ ਪਾਊਡਰ ਦਾ ਇਸਤੇਮਾਲ ਕਰਦੀ ਆ ਰਹੀ ਹੈ, ਜਿਸ ਕਾਰਨ ਉਸ ਦੀ ਸਿਹਤ ਨੂੰ ਨੁਕਸਾਨ ਹੋਇਆ ਹੈ। ਪੀੜਤ ਬੀਬੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਕੰਪਨੀ ਨੂੰ 1970 ਦੇ ਦਹਾਕੇ ਤੋਂ ਹੀ ਜਾਣਕਾਰੀ ਸੀ ਕਿ ਟੈਲਕਮ ਪਾਊਡਰ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਪਰ ਇਸ ਨੂੰ ਗੁਪਤ ਰੱਖਿਆ ਗਿਆ। ਕੋਰਟ ਨੇ ਬੀਬੀ ਦੇ ਦਾਅਵਾ ਨੂੰ ਸਹੀ ਮੰਨਿਆ ਅਤੇ ਕੰਪਨੀ 'ਤੇ 120 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ : ਹੁਣ ਖ਼ਰੀਦਦਾਰੀ ਲਈ ਨਹੀਂ ਹੋਵੇਗੀ ਕ੍ਰੈਡਿਟ-ਡੈਬਿਟ ਕਾਰਡ ਦੀ ਜ਼ਰੂਰਤ, ICICI ਬੈਂਕ ਨੇ ਦਿੱਤੀ ਇਹ ਸਹੂਲਤ

ਲੰਮੇ ਸਮੇਂ ਤੋਂ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ ਕੰਪਨੀ

ਜਾਨਸਨ ਐਂਡ ਜਾਨਸਨ ਦੇ ਖਿਲਾਫ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਮਰੀਕੀ ਅਦਾਲਤ ਨੇ ਫਰਵਰੀ ਵਿਚ ਵੀ ਕੰਪਨੀ 'ਤੇ 475 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਮਾਮਲਾ ਵੀ ਓਵੇਰਿਅਨ ਕੈਂਸਰ ਨਾਲ ਸੰਬੰਧਿਤ ਸੀ ਅਤੇ ਇਸ ਵਿਚ ਜੈਕਲੀਨ ਫਾਕਸ ਨਾਮ ਦੀ ਬੀਬੀ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਕੰਪਨੀ ਲੰਮੇਂ ਸਮੇਂ ਤੋਂ ਇਸ ਦੋਸ਼ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਜੁਰਮਾਨੇ ਦਾ ਭੁਗਤਾਨ ਵੀ ਕਰ ਚੁੱਕੀ ਹੈ। ਕੰਪਨੀ 'ਤੇ ਦੋਸ਼ ਹੈ ਕਿ ਉਸ ਦੇ ਬੇਬੀ ਪਾਊਡਰ 'ਚ ਕੈਂਸਰ ਕਾਰਕ ਤੱਤ ਮੌਜੂਦ ਹਨ। ਕੰਪਨੀ 'ਤੇ 15 ਹਜ਼ਾਰ ਤੋਂ ਜ਼ਿਆਦਾ ਕੇਸ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਬੇਬੀ ਪਾਊਡਰ ਦੇ ਕਾਰਨ ਮੇਸੋਥਲਿਓਮਾ ਹੋ ਗਿਆ ਜੋ ਕਿ ਭਿਆਨਕ ਕੈਂਸਰ ਹੈ। ਇਸ ਲਈ ਪਾਊਡਰ 'ਚ ਮਿਲਾਇਆ ਗਿਆ ਐਸਬੇਸਟਸ ਜ਼ਿੰਮੇਦਾਰ ਹੈ।

ਇਹ ਵੀ ਪੜ੍ਹੋ : ਕਰਜ਼ੇ ਦੇ ਜਾਲ ’ਚ ਫਸਦੀ ਜਾ ਰਹੀ ਹੈ ਦੁਨੀਆ

 

 

 


author

Harinder Kaur

Content Editor

Related News