ਬ੍ਰਿਸਬੇਨ ਗੁਰਮਤਿ ਵਿਦਿਆਲਾ ਵੱਲੋਂ ਸਲਾਨਾ ਸਮਾਰੋਹ ਆਯੋਜਿਤ

Thursday, Nov 07, 2024 - 10:31 AM (IST)

ਬ੍ਰਿਸਬੇਨ ਗੁਰਮਤਿ ਵਿਦਿਆਲਾ ਵੱਲੋਂ ਸਲਾਨਾ ਸਮਾਰੋਹ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਨੌਰਥ ਬ੍ਰਿਸਬੇਨ ਗੁਰਮਤਿ ਵਿਦਿਆਲਾ ਵਿਖੇ ਸਲਾਨਾ ਵਿਦਿਅਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਕੁਈਨਜ਼ਲੈਂਡ ਸਰਕਾਰ ਵਿੱਚ ਨੌਕਰੀ ਕਰ ਰਹੇ ਕਰਮਚਾਰੀਆਂ ਅਤੇ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਆਸਟ੍ਰੇਲੀਆ ਦੇ ਵਿਦਿਅਕ ਢਾਂਚੇ ਬਾਰੇ ਵਿਸ਼ੇਸ਼ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਉਹਨਾਂ ਸਮਾਰੋਹ ਵਿੱਚ ਪਹੁੰਚੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਦੱਸਿਆ ਕਿ ਉਹ ਕਿਵੇਂ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਸਰਕਾਰੀ ਅਦਾਰਿਆਂ ‘ਚ ਉੱਚੇ ਅਹੁਦਿਆਂ 'ਤੇ ਕੰਮ ਕਰ ਸਕਦੇ ਹਨ।

ਇਹ ਵੀ ਪੜ੍ਹੋ: ਦੂਜੇ ਕਾਰਜਕਾਲ ’ਚ ਟਰੰਪ ਲੈ ਸਕਦੇ ਹਨ ਕੁੱਝ ਵੱਡੇ ਫੈਸਲੇ

ਬੁਲਾਰਿਆਂ ਨੇ ਸਕੂਲ ਦੀ ਪੜ੍ਹਾਈ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੀ ਸਿੱਖਿਆ ਨੂੰ ਬਹੁਤ ਸੁਚੱਜੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਬੁਲਾਰਿਆਂ ਨੇ ਕਿਹਾ ਕਿ ਤੁਸੀਂ ਸਾਡੇ ਵਾਂਗ ਉੱਚੇ ਅਹੁਦਿਆਂ 'ਤੇ ਨੌਕਰੀਆਂ ਕਰਦਿਆਂ ਸਿੱਖੀ ਸਰੂਪ ਅਤੇ ਗੁਰਬਾਣੀ ਨਾਲ ਜੁੜ ਕੇ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਵਿਦਿਆਰਥੀ ਵੱਡੇ-ਵੱਡੇ ਵਜ਼ੀਫ਼ੇ ਲੈ ਕੇ ਉਚੇਰੀ ਵਿੱਦਿਆ ਬਿਨਾਂ ਕਿਸੇ ਕਰਜ਼ੇ ਤੋਂ ਹਾਸਲ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਪੰਜਾਬੀ ਮਾਂ-ਬੋਲੀ ਦਾ ਬਾਰਵੀਂ ਜਮਾਤ ਵਿੱਚ ਇਮਤਿਹਾਨ ਦੇ ਕੇ ਯੂਨੀਵਰਸਿਟੀ ਵਿੱਚਲੀ ਪੜ੍ਹਾਈ ਦਾ ਸਮਾਂ ਘਟਾ ਸਕਦੇ ਹਨ। ਉਨ੍ਹਾਂ ਇਸ ਤਰ੍ਹਾਂ ਦੀਆਂ ਅਨੇਕਾਂ ਜਾਣਕਾਰੀਆਂ ਸਾਂਝੀਆਂ ਕਰਕੇ ਸਰੋਤਿਆਂ ਦਾ ਦਿਲ ਜਿੱਤਿਆ। ਅੰਤ ‘ਚ ਗੁਰੂ ਨਾਨਕ ਸਿੱਖਸ ਐਸੋਸੀਏਸ਼ਨ ਵੱਲੋਂ ਸਮੂਹ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ। ਪ੍ਰਧਾਨ ਹਰਗੀਤ ਕੌਰ, ਸਕੱਤਰ ਗੁਰਜਿੰਦਰ ਸਿੰਘ, ਖਜ਼ਾਨਚੀ ਹਰਜੋਤ ਸਿੰਘ, ਸਮੂਹ ਮੈਂਬਰਾਂ ਅਤੇ ਮਾਪਿਆਂ ਨੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: ਫਰਿਜ਼ਨੋ 'ਚ 2 ਪੰਜਾਬੀਆਂ ਨੇ ਗੱਡੇ ਝੰਡੇ, ਸਕੂਲ ਬੋਰਡ ਦੀਆਂ ਚੋਣਾਂ 'ਚ ਜਿੱਤ ਕੀਤੀ ਦਰਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News