ਅਮਰੀਕਾ ਨੇ ਭਾਰਤੀਆਂ ਲਈ ਖੋਲ੍ਹ 'ਤੇ ਦਰਵਾਜ਼ੇ, ਕੀਤਾ ਇਹ ਐਲਾਨ
Sunday, Oct 13, 2024 - 11:36 AM (IST)

ਨਿਊਯਾਰਕ- ਅਮਰੀਕਾ ਨੇ ਭਾਰਤੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। ਇਸ ਦੇ ਤਹਿਤ ਭਾਰਤੀਆਂ ਲਈ ਅਮਰੀਕਾ ਵਿੱਚ ਵਸਣ ਦਾ ਇੱਕ ਨਵਾਂ ਰਾਹ ਖੁੱਲ੍ਹਣ ਵਾਲਾ ਹੈ। ਹੁਨਰਮੰਦ ਪੇਸ਼ੇਵਰ ਭਾਰਤੀਆਂ ਲਈ H ਸ਼੍ਰੇਣੀ ਦਾ ਵੀਜ਼ਾ ਪ੍ਰਸਤਾਵਿਤ ਕੀਤਾ ਗਿਆ ਹੈ। ਇਸ ਸਾਲ ਇਸ ਸ਼੍ਰੇਣੀ ਵਿੱਚ ਲਗਭਗ 25 ਹਜ਼ਾਰ ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ।
H ਦਾ ਮਤਲਬ ਹੈ ਕਿ ਪੇਸ਼ੇਵਰਾਂ ਨੂੰ ਹਾਰਟਲੈਂਡ ਸਟੇਟ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਹਾਰਟਲੈਂਡ ਸਟੇਟ ਮਿਸ਼ੀਗਨ ਅਤੇ ਡਕੋਟਾ ਵਰਗੇ ਰਾਜ ਹਨ ਜੋ ਨਿਊਯਾਰਕ, ਟੈਕਸਾਸ ਅਤੇ ਫਲੋਰੀਡਾ ਵਰਗੇ ਰਾਜਾਂ ਦੇ ਮੁਕਾਬਲੇ ਆਰਥਿਕ ਤੌਰ 'ਤੇ ਪਛੜੇ ਹੋਏ ਹਨ। ਬਾਈਡੇਨ ਸਰਕਾਰ ਦਾ ਮੰਨਣਾ ਹੈ ਕਿ ਹਾਰਟਲੈਂਡ ਸਟੇਟ ਵਿੱਚ ਭਾਰਤੀ ਪੇਸ਼ੇਵਰਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਇੱਥੋਂ ਦੇ ਆਰਥਿਕ ਵਿਕਾਸ ਵਿਚ ਤੇਜ਼ੀ ਆਵੇਗੀ। ਇਸ ਸ਼੍ਰੇਣੀ ਨੂੰ ਖਾਸ ਤੌਰ 'ਤੇ ਭਾਰਤੀਆਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਅਮਰੀਕਾ ਵਿੱਚ ਗ੍ਰੀਨ ਕਾਰਡ ਲਈ ਲੰਮੀ ਉਡੀਕ ਸੂਚੀ ਕਾਰਨ ਹੁਨਰਮੰਦ ਪੇਸ਼ੇਵਰ ਐਚ ਸ਼੍ਰੇਣੀ ਤੋਂ ਆਉਣ ਦੇ ਯੋਗ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ-JustinTrudeau ਦੀ ਵਧੀ ਮੁਸ਼ਕਲ, ਪਾਰਟੀ ਅੰਦਰ ਉੱਠੀ ਇਹ ਮੰਗ
ਰੱਖੀ ਇਹ ਸ਼ਰਤ
ਅਮਰੀਕਾ ਵਿੱਚ ਕੰਮ ਕਰਨ ਜਾਂ ਸੈਟਲ ਹੋਣ ਦੇ ਚਾਹਵਾਨ ਭਾਰਤੀ ਕੈਲੀਫੋਰਨੀਆ ਅਤੇ ਨਿਊਯਾਰਕ ਵਰਗੇ ਵੱਡੇ ਸ਼ਹਿਰਾਂ ਵਿੱਚ ਚਲੇ ਜਾਂਦੇ ਹਨ। ਹਾਰਟਲੈਂਡ ਰਾਜਾਂ ਨੂੰ ਅੱਗੇ ਲਿਆਉਣ ਲਈ ਇਹ ਸਕੀਮ ਬਣਾਈ ਗਈ ਹੈ। ਮਿਸ਼ੀਗਨ, ਡਕੋਟਾ, ਅਲਾਬਾਮਾ, ਕੈਂਟਕੀ, ਮਿਸੂਰੀ, ਨੇਬਰਾਸਕਾ ਅਤੇ ਓਹੀਓ ਵਰਗੇ 15 ਰਾਜਾਂ ਵਿੱਚ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਹੈ। ਅਮਰੀਕੀ ਸਰਕਾਰ ਨੇ ਇਨ੍ਹਾਂ ਰਾਜਾਂ ਦੀਆਂ 100 ਕਾਉਂਟੀਆਂ (ਜ਼ਿਲ੍ਹਿਆਂ) ਦੀ ਚੋਣ ਕੀਤੀ ਹੈ ਜਿੱਥੇ ਭਾਰਤੀਆਂ ਨੂੰ ਵੀਜ਼ਾ ਦਿੱਤਾ ਜਾਵੇਗਾ। ਐਚ ਸ਼੍ਰੇਣੀ ਦੇ ਵੀਜ਼ੇ ਵਿੱਚ ਇੱਕ ਸ਼ਰਤ ਇਹ ਵੀ ਲਗਾਈ ਗਈ ਹੈ ਕਿ ਵੀਜ਼ਾ ਜਾਰੀ ਹੋਣ ਤੋਂ ਬਾਅਦ ਇੱਕ ਸਾਲ ਤੱਕ ਉਸੇ ਕਾਉਂਟੀ ਵਿੱਚ ਰਹਿਣਾ ਹੋਵੇਗਾ। ਅਮਰੀਕਾ ਦਾ ਮੰਨਣਾ ਹੈ ਕਿ ਇਸ ਨਾਲ ਭਾਰਤੀ ਪੇਸ਼ੇਵਰ ਉਸ ਕਾਉਂਟੀ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣਗੇ।
ਹਰ 4 ਮਹੀਨੇ ਬਾਅਦ ਵੀਜ਼ਾ, 6 ਸਾਲ ਰਹਿ ਸਕਣਗੇ...
ਐਚ ਸ਼੍ਰੇਣੀ ਵਿੱਚ ਹਰ 4 ਮਹੀਨੇ ਬਾਅਦ ਵੀਜ਼ਾ ਜਾਰੀ ਕੀਤਾ ਜਾਵੇਗਾ। ਹਾਰਟਲੈਂਡ ਸਟੇਟ ਫੈਡਰਲ ਸਰਕਾਰ ਨੂੰ ਆਪਣੀਆਂ ਮੰਗਾਂ ਪੇਸ਼ ਕਰੇਗਾ। ਇਸ ਅਨੁਸਾਰ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਨੂੰ ਰਾਜ ਅਲਾਟ ਕੀਤੇ ਜਾਣਗੇ। ਸ਼ੁਰੂਆਤੀ ਤੌਰ 'ਤੇ ਵੀਜ਼ਾ ਤਿੰਨ ਸਾਲਾਂ ਲਈ ਜਾਰੀ ਕੀਤਾ ਜਾਵੇਗਾ, ਜਿਸ ਨੂੰ 6 ਸਾਲ ਤੱਕ ਵਧਾਇਆ ਜਾ ਸਕਦਾ ਹੈ। ਛੇ ਸਾਲਾਂ ਬਾਅਦ ਕੋਈ ਵਿਅਕਤੀ ਅਮਰੀਕਾ ਵਿੱਚ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।