ਸਿੱਖਸ ਆਫ ਅਮਰੀਕਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ

Tuesday, Nov 19, 2019 - 05:08 PM (IST)

ਸਿੱਖਸ ਆਫ ਅਮਰੀਕਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ

ਨਿਊਯਾਰਕ (ਰਾਜ ਗੋਗਨਾ): ਸਿੱਖਸ ਆਫ ਅਮਰੀਕਾ ਕਰਤਾਰਪੁਰ ਕੋਰੀਡੋਰ ਰਾਹੀਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਮੁਫਤ ਸੇਵਾ ਦੇਣ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਫਤਰ ਦੀ ਭਾਲ ਵਿੱਚ ਹੈ। ਜਿਸ ਸਬੰਧੀ ਉਹਨਾਂ ਨੇ ਇੱਕ ਪੱਤਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪਿਆ ਹੈ।ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਹਦਾਇਤਾਂ 'ਤੇ ਸਕੱਤਰ ਵਲੋਂ ਸਾਰੇ ਇਤਿਹਾਸਕ ਗੁਰੂਘਰਾਂ ਦੇ ਮੈਨੇਜਰਾਂ ਨੂੰ ਸਰਕੂਲਰ ਭੇਜ ਦਿੱਤਾ ਗਿਆ ਹੈ। 

ਇਸ ਸਬੰਧੀ ਗੁਰੂਘਰਾਂ ਵਿੱਚ ਸਪੀਕਰ ਰਾਹੀਂ ਅਨਾਊਂਸਮੈਂਟਾਂ ਵੀ ਕਰਵਾ ਰਹੇ ਹਾਂ। ਜਿਹੜੀਆਂ ਵੀ ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਗੁਰੂਘਰਾਂ ਦੇ ਰਿਕਾਰਡ ਕੀਪਰ 'ਤੇ ਕੰਪਿਊਟਰ ਟਾਈਪਿਸਟ ਮੁਫਤ ਫਾਰਮ ਭਰਨ ਦੀ ਸੇਵਾ ਪ੍ਰਦਾਨ ਕਰਨਗੇ। ਪ੍ਰਵਾਨਗੀ ਆਉਣ ਉਪਰੰਤ 50-50 ਦਾ ਜਥਾ ਬੱਸਾਂ ਰਾਹੀਂ ਡੇਰਾ ਬਾਬਾ ਨਾਨਕ ਤੱਕ ਭੇਜਿਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸਿੰਘ ਸਾਹਿਬ ਜੀ ਨੇ ਮਿਲਣ ਉਪਰੰਤ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨਾਲ ਕੀਤਾ ਹੈ।

ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੇ ਦੱਸਿਆ ਕਿ ਉਹ ਜਿੰਨ੍ਹਾਂ ਚਿਰ ਦਮਦਮਾ ਸਾਹਿਬ ਵਿਚ ਹਨ।ਉਹ ਰੋਜ਼ਾਨਾ ਰਜ਼ਿਸਟ੍ਰੇਸ਼ਨ ਕਰਵਾਉਣ ਵਾਲੀਆਂ ਸੰਗਤਾਂ ਦੀ ਸੂਚੀ ਪ੍ਰਾਪਤ ਕਰਿਆ ਕਰਨਗੇ। ਜੇਕਰ ਕੋਈ ਖਾਮੀ ਦੇਖੀ ਗਈ ਤਾਂ ਉਹ ਪ੍ਰਾਈਵੇਟ ਤੌਰ 'ਤੇ ਮੁਫਤ ਸੇਵਾ ਕਰਤਾਰਪੁਰ ਲਾਂਘਾ ਦਫਤਰ ਦਮਦਮਾ ਸਾਹਿਬ ਵਿਚ ਖੋਲ੍ਹਣਗੇ। ਜਿਸ ਨੂੰ 1 ਜਨਵਰੀ ਤੋਂ ਚਾਲੂ ਕਰ ਦਿੱਤਾ ਜਾਵੇਗਾ। ਜਿਸ ਲਈ ਸਥਾਨਕ ਸ਼ਖਸੀਅਤਾਂ ਦਾ ਸਹਿਯੋਗ ਲਿਆ ਜਾਵੇਗਾ। 

ਆਸ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸੂਚਨਾ ਬੋਰਡ ਲਾ ਕੇ ਕਰਤਾਰਪੁਰ ਕੋਰੀਡੋਰ ਦਰਸ਼ਨ ਸੇਵਾ ਤੁਰੰਤ ਸ਼ੁਰੂ ਕਰੇਗਾ। ਜਿਸ ਦੀ ਸਿੱਖਸ ਆਫ ਅਮਰੀਕਾ ਸ਼ਲਾਘਾ ਕਰਦਾ ਹੈ।ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਸ਼੍ਰੋਮਣੀ ਕਮੇਟੀ ਤੁਰੰਤ ਕਰੇ। ਕਿਉਂਕਿ ਸੰਗਤਾਂ ਲੰਗਰ ਤੇ ਰਿਹਾਇਸ਼ ਨੂੰ ਤਰਸ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਕਰਤਾਰਪੁਰ ਲਾਂਘੇ ਰਾਹੀਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੇ ਕੀਤਾ ਹੈ। ਜਿਸ ਦਾ ਨੋਟਿਸ ਸਿੱਖਸ ਆਫ ਅਮਰੀਕਾ ਦੀਆਂ ਸੰਗਤਾਂ ਨੇ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਤੁਰੰਤ ਐਕਸ਼ਨ ਲੈ ਕੇ ਸੰਗਤਾਂ ਨੂੰ ਰਾਹਤ ਦੇਣ। ਨਹੀਂ ਤਾਂ ਸਿੱਖਸ ਆਫ ਅਮਰੀਕਾ ਆਪਣੇ  ਪੱਧਰ 'ਤੇ ਲੰਗਰ ਤੇ ਰਿਹਾਇਸ਼ ਦਾ ਪੂਰਾ ਪ੍ਰਬੰਧ ਕਰੇਗੀ।


author

Vandana

Content Editor

Related News