ਦਿਮਾਗ ਨੂੰ ਸਿਹਤਮੰਦ ਰੱਖਣ ਲਈ ਬਾਦਾਮ ਤੇ ਕੌਫੀ ਲਾਭਦਾਇਕ

10/05/2017 2:19:05 AM

ਲੰਡਨ — ਅਤਿ-ਆਧੁਨਿਕ ਜੀਵਨਸ਼ੈਲੀ ਵਿਚ ਦਿਮਾਗ 'ਤੇ ਜ਼ਬਰਦਸਤ ਦਬਾਅ ਪੈ ਰਿਹਾ ਹੈ, ਜਿਸ ਨਾਲ ਡਿਮੇਂਸ਼ੀਆ ਅਤੇ ਅਲਜ਼ਾਈਮਰ ਵਰਗੀਆਂ ਬੀਮਾਰੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਬ੍ਰਿਟੇਨ ਦੇ ਦਿਮਾਗ ਰੋਗ ਦੇ ਮਾਹਿਰ ਲੁਈਸ ਏਟਕਿੰਸਨ, ਡੀਨੂ ਸ਼ੇਰਜੇ ਅਤੇ ਆਈਸ਼ਾ ਸ਼ੇਰਜੇ ਨੇ ਬਾਦਾਮ, ਕੌਫੀ ਵਰਗੇ 20 ਸੁਪਰਫੂਡ ਬਾਰੇ ਦੱਸਿਆ ਹੈ, ਜਿਨ੍ਹਾਂ ਨਾਲ ਦਿਮਾਗ ਸਿਹਤਮੰਦ ਰਹਿੰਦਾ ਹੈ।
ਸ਼ੇਰਜੇ ਜੌੜੇ ਨੇ ਆਪਣੀ ਕਿਤਾਬ 'ਐਂਡ ਰਿਵਰਸ ਮੈਮੋਰੀ ਲਾਸ' ਵਿਚ ਦੱਸਿਆ ਹੈ ਕਿ ਸ਼ੂਗਰ ਦਿਮਾਗ ਦੀਆਂ ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਹੁੰਦੀ ਹੈ। ਇਸ ਲਈ ਅਜਿਹੀ ਖੁਰਾਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ, ਜਿਸ ਵਿਚ ਸ਼ੂਗਰ ਹੋਵੇ। ਸ਼ੂਗਰ ਨਾਲ ਸਰੀਰ ਨੂੰ ਤੁਰੰਤ ਊਰਜਾ ਤਾਂ ਮਿਲਦੀ ਹੈ ਪਰ ਇਸ ਨਾਲ ਸ਼ੁਰੂ ਹੋਈਆਂ ਰਸਾਇਣਿਕ ਕਿਰਿਆਵਾਂ ਨਾਲ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ। ਜ਼ਿਆਦਾ ਸ਼ੂਗਰ ਨਾਲ ਦਿਮਾਗ ਇੰਸੁਲਿਨ ਰੋਕੂ ਹੋ ਜਾਂਦਾ ਹੈ, ਜਿਸ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਸੱਟ ਪਹੁੰਚਦੀ ਹੈ। ਕਦੇ-ਕਦੇ ਦਿਮਾਗ ਵਿਚ ਐਮਿਲਵਾਇਡ ਪਲੇਕ ਬਣ ਜਾਂਦਾ ਹੈ, ਜਿਸ ਨਾਲ ਅਲਜ਼ਾਈਮਰ ਵਰਗੀਆਂ ਬੀਮਾਰੀਆਂ ਹੁੰਦੀਆਂ ਹਨ।