''ਅਲਬਰਟਾ ਦੀ ਆਜ਼ਾਦੀ ਲਈ ਅਮਰੀਕੀ ਸਰਕਾਰ ਦੇਵੇਗੀ ਸਮਰਥਨ... '' ; ਜੈਫਰੀ ਰੈਥ
Saturday, Jul 05, 2025 - 09:07 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਅਲਬਰਟਾ ਦੇ ਐਰਡਰੀ ਸਥਿਤ ਇਕ ਟਾਊਨ ਹਾਲ ਉਸ ਸਮੇਂ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉੱਠਿਆ, ਜਦੋਂ ਅਲਬਰਟਾ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਸੰਵਿਧਾਨਕ ਵਕੀਲ ਤੇ ਐਡਵੋਕੇਟ ਜੈਫਰੀ ਰੈਥ ਨੇ ਐਲਾਨ ਕੀਤਾ ਕਿ ਅਲਬਰਟਾ ਦੇ ਆਜ਼ਾਦੀ ਹਾਸਲ ਕਰਨ 'ਚ ਅਮਰੀਕੀ ਪ੍ਰਸ਼ਾਸਨ ਉਨ੍ਹਾਂ ਦਾ ਸਮਰਥਨ ਕਰੇਗਾ।
ਉਨ੍ਹਾਂ ਅੱਗੇ ਕਿਹਾ ਕਿ ਅਮਰੀਕੀ ਸਰਕਾਰ ਉਨ੍ਹਾਂ ਦੀ ਇਸ ਆਜ਼ਾਦੀ ਮੁਹਿੰਮ 'ਚ ਉਨ੍ਹਾਂ ਦਾ ਸਾਥ ਦੇਵੇਗੀ ਤੇ ਅਲਬਰਟਾ ਦੇ ਤੇਲ ਭੰਡਾਰ ਨੂੰ ਓਟਾਵਾ ਦੀ ਸਰਕਾਰ ਵਾਲੇ ਚੀਨੀ ਕਮਿਊਨਿਸਟਾਂ ਤੋਂ ਵੀ ਆਜ਼ਾਦ ਕਰਾਏਗੀ।
U.S. Supports Alberta Independence?
— Mocha Bezirgan 🇨🇦 (@BezirganMocha) July 4, 2025
A town hall in Airdrie erupted with applause after Jeffery Rath, a constitutional lawyer and advocate for an independent Alberta, proclaimed that the U.S. administration “will support Alberta independence.”
Rath stated that the U.S. would… pic.twitter.com/1ecjPDpG1f
ਜ਼ਿਕਰਯੋਗ ਹੈ ਕਿ ਅਲਬਰਟਾ ਕੈਨੇਡਾ ਦਾ ਹੀ ਇਕ ਸੂਬਾ ਹੈ, ਪਰ 20ਵੀਂ ਤੋਂ ਹੀ ਕੁਝ ਵੱਖਵਾਦੀ ਆਗੂ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਦੇਸ਼ ਬਣਾਉਣ ਦੀ ਮੰਗ ਕਰ ਰਹੇ ਹਨ। ਉਹ ਜਾਂ ਤਾਂ ਇਸ ਨੂੰ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਨ, ਜਾਂ ਫ਼ਿਰ ਇਸ ਨੂੰ ਅਮਰੀਕਾ ਦਾ ਸੂਬਾ ਐਲਾਨੇ ਜਾਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਹੋਰ ਵਧੇਗੀ ਭਾਰਤੀ ਫ਼ੌਜ ਦੀ ਤਾਕਤ ! ਰੱਖਿਆ ਮੰਤਰਾਲੇ ਨੇ 1 ਲੱਖ ਕਰੋੜ ਦੀਆਂ ਯੋਜਨਾਵਾਂ ਨੂੰ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e