Airport ਦਾ ਫੁਰਮਾਨ, ਗਲੇ ਮਿਲੇ ਤਾਂ ਹੋਵੇਗਾ ਜੁਰਮਾਨਾ

Monday, Oct 21, 2024 - 10:57 AM (IST)

Airport ਦਾ ਫੁਰਮਾਨ, ਗਲੇ ਮਿਲੇ ਤਾਂ ਹੋਵੇਗਾ ਜੁਰਮਾਨਾ

ਆਕਲੈਂਡ : ਅਕਸਰ ਅਸੀਂ ਜਦੋਂ ਆਪਣੇ ਪਰਿਵਾਰਕ ਮੈਂਬਰ, ਦੋਸਤ ਜਾਂ ਕਿਸੇ ਹੋਰ ਕਰੀਬੀ ਨੂੰ ਹਵਾਈ ਅੱਡੇ ’ਤੇ ਛੱਡਣ ਜਾਂਦੇ ਆਂ ਤਾਂ ਡਰਾਪ ਆਫ਼ ਜ਼ੋਨ ਵਿਚ ਖੜ੍ਹੇ ਹੋ ਕੇ ਉਸ ਨਾਲ ਗੱਲਬਾਤ ਕਰਦੇ ਹਾਂ ਅਤੇ ਫਿਰ ਅਲਵਿਦਾ ਆਖਣ ਲਈ ਉਸ ਨੂੰ ਗਲੇ ਵੀ ਲਗਾਉਂਦੇ ਹਾਂ। ਪਰ ਹੁਣ ਤੁਹਾਨੂੰ ਆਪਣੇ ਰਿਸ਼ਤੇਦਾਰ ਨੂੰ ਗਲੇ ਲਗਾਉਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ ਨਿਊਜ਼ੀਲੈਂਡ ਵੱਲੋਂ ਅਜਿਹਾ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਉਣ ਦਾ ਨਿਯਮ ਬਣਾਇਆ ਗਿਆ ਹੈ। ਤੁਸੀਂ ਇਸ ਨਿਯਮ ਬਾਰੇ ਜਾਣ ਕੇ ਹੈਰਾਨ ਹੋ ਸਕਦੇ ਹੋ ਪਰ ਇਹ ਸੱਚ ਹੈ। ਨਿਊਜ਼ੀਲੈਂਡ ਦੇ ਏਅਰਪੋਰਟ ’ਤੇ ਹੁਣ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਜਾਂ ਕਰੀਬੀ ਨੂੰ ਗਲੇ ਲਗਾ ਕੇ ਅਲਵਿਦਾ ਨਹੀਂ ਆਖ ਸਕਦੇ ਕਿਉਂਕਿ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਤੁਹਾਨੂੰ ਭਾਰੀ ਜੁਰਮਾਨਾ ਭੁਗਤਣਾ ਪੈ ਸਕਦਾ ਹੈ। 

ਦਰਅਸਲ ਨਿਊਜ਼ੀਲੈਂਡ ਦੇ ਏਅਰਪੋਰਟ ਵਿਖੇ ਡਰਾਪ ਆਫ਼ ਜ਼ੋਨ ਕੋਲ ਪੋਸਟਰ ਲਗਾਏ ਗਏ ਹਨ, ਜਿਸ ’ਤੇ ਲਿਖਿਆ ਗਿਆ ਹੈ ਕਿ ਗਲੇ ਲਗਾ ਕੇ ਵਿਦਾਈ ਦੇਣ ਲਈ ਏਅਰਪੋਰਟ ਪਾਰਕਿੰਗ ਦੀ ਵਰਤੋਂ ਕਰੋ। ਇੱਥੋਂ ਦੇ ਨਿਯਮਾਂ ਮੁਤਾਬਕ ਤੁਸੀਂ ਏਅਰਪੋਰਟ ’ਤੇ ਸਿਰਫ਼ 3 ਮਿੰਟ ਲਈ ਗਲੇ ਮਿਲ ਸਕਦੇ ਹੋ, ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਇਹ ਨਿਯਮ ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ ਵੱਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿਚ ਲਿਖਿਆ ਗਿਆ ਹੈ ਕਿ ਤੁਸੀਂ ਆਪਣੇ ਡਰਾਪ ਆਫ਼ ਜ਼ੋਨ ਵਿਚ ਕਿਸੇ ਨੂੰ ਸਿਰਫ਼ ਤਿੰਨ ਮਿੰਟ ਲਈ ਗਲੇ ਲਗਾ ਸਕਦੇ ਹੋ। ਇਸ ਨਿਯਮ ਤੋਂ ਬਾਅਦ ਪੂਰੀ ਦੁਨੀਆ ਵਿਚ ਹੰਗਾਮਾ ਮੱਚਿਆ ਹੋਇਆ ਹੈ। ਹੋਰ ਤਾਂ ਹੋਰ ਏਅਰਪੋਰਟ ‘ਤੇ ਪੋਸਟ ਲਗਾਏ ਗਏ ਹਨ, ਜਿਨ੍ਹਾਂ ’ਤੇ ਇਸ ਸਬੰਧੀ ਚਿਤਾਵਨੀ ਲਿਖੀ ਗਈ ਹੈ ਕਿ ਕ੍ਰਿਪਾ ਕਰਕੇ ਵਿਦਾਇਗੀ ਲਈ ਕਾਰ ਪਾਰਕਿੰਗ ਦੀ ਵਰਤੋਂ ਕਰੋ। ਇੱਥੇ ਪਾਰਕਿੰਗ 15 ਮਿੰਟਾਂ ਲਈ ਮੁਫ਼ਤ ਹੈ। 

ਪੜ੍ਹੋ ਇਹ ਅਹਿਮ ਖ਼ਬਰ-Canada ਨੇ Transit Visa ਨਿਯਮ ਕੀਤੇ ਸਪੱਸ਼ਟ

ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ ਦੇ ਸੀ.ਈ.ਓ ਡੈਨੀਅਲ ਡੀ ਬੋਨੋ ਦਾ ਕਹਿਣਾ ਏ ਕਿ ਲੋਕਾਂ ਵੱਲੋਂ ਇਸ ਨਿਯਮ ’ਤੇ ਗ਼ਲਤ ਗੁੱਸਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹਵਾਈ ਅੱਡਾ ‘ਭਾਵਨਾਵਾਂ ਦਾ ਸੈਂਟਰ’ ਹੈ, ਜਦੋਂ ਲੋਕ ਇੱਥੇ ਵਿਦਾਇਗੀ ਦਿੰਦੇ ਹਨ ਤਾਂ ਉਹ ਥੋੜ੍ਹਾ ਭਾਵੁਕ ਹੋ ਜਾਂਦੇ ਹਨ ਪਰ ਤਰਕ ਨਾਲ ‘ਲਵ ਹਾਰਮੋਨਜ਼’ ਲਈ ਮਹਿਜ਼ 20 ਸਕਿੰਟ ਹੀ ਕਾਫ਼ੀ ਹੁੰਦੇ ਹਨ। ਉਨ੍ਹਾਂ ਆਖਿਆ ਕਿ ਇਸ ਨਿਯਮ ਨਾਲ ਯਾਤਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਹੋਰ ਵਧੇਰੇ ਲੋਕਾਂ ਨੂੰ ਗਲੇ ਮਿਲਣ ਦਾ ਮੌਕਾ ਮਿਲੇਗਾ। ਸੀ.ਈ.ਓ ਬੋਨੋ ਨੇ ਅੱਗੇ ਦੱਸਿਆ ਕਿ ਅਸੀਂ ਕਈ ਸਾਲਾਂ ਤੋਂ ਹਵਾਈ ਅੱਡੇ ਦੀ ਪਾਰਕਿੰਗ ਵਿਚ ਦਿਲਚਸਪ ਚੀਜ਼ਾਂ ਦੇਖ ਰਹੇ ਹਾਂ, ਜਿੱਥੇ 15 ਮਿੰਟਾਂ ਦੀ ਪਾਰਕਿੰਗ ਮੁਫ਼ਤ ਹੈ। ਲੋਕ ਇਸ ਦਾ ਭਰਪੂਰ ਫ਼ਾਇਦਾ ਉਠਾਉਂਦੇ ਹਨ। ਦੱਸ ਦਈਏ ਕਿ ਹਵਾਈ ਅੱਡੇ ਦੇ ਇਸ ਨਿਯਮ ਤੋਂ ਲੋਕਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ’ਤੇ ਏਅਰਪੋਰਟ ਅਥਾਰਟੀ ਖ਼ਿਲਾਫ਼ ਲੋਕਾਂ ਵੱਲੋਂ ਜੰਮ ਕੇ ਭੜਾਸ ਕੱਢੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News